18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਾਬਾ ਦੀਪ ਸਿੰਘ ਮਾਡਰਨ ਸਕੂਲ ਸੰਗਤਪੁਰ ’ਚ ਵਿਦਿਆਰਥੀਆਂ ਦੇ ਗਿਆਨ ’ਚ ਵਾਧੇ ਲਈ ਮੁਕਾਬਲੇ

ਕਲਾਨੌਰ, 16 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਸੰਗਤਪੁਰ ’ਚ ਸਥਿਤ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰਿੰਸੀਪਲ ਜਸਬੀਰ ਸਿੰਘ ਸੋਢੀ, ਚੇਅਰਮੈਨ ਲਖਬੀਰ ਸਿੰਘ ਸੋਢੀ, ਮੋਨਿਕਾ ਵਰਮਾ, ਸੋਨੀਆ ਵਰਮਾਂ ਦੀ ਦੇਖ ਰੇਖ ਹੇਠ ਸਕੂਲ ਦੇ ਬੱਚਿਆਂ ’ਚ ਗਿਆਨ ਦੇ ਵਾਧੇ ਲਈ ਵਿਸ਼ੇਸ ਪ੍ਰਸ਼ਨੋਤਰੀ ਮੁਕਾਬਲੇ ਆਯੋਜਿਤ ਕੀਤੇ ਗਏ। ਸ੍ਰੀ.

ਅਜੀਤ ਡੈਸਕ 17-10-2026
ਕਲਾਨੌਰ, 16 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਸੰਗਤਪੁਰ ’ਚ ਸਥਿਤ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰਿੰਸੀਪਲ ਜਸਬੀਰ ਸਿੰਘ ਸੋਢੀ, ਚੇਅਰਮੈਨ ਲਖਬੀਰ ਸਿੰਘ ਸੋਢੀ, ਮੋਨਿਕਾ ਵਰਮਾ, ਸੋਨੀਆ ਵਰਮਾਂ ਦੀ ਦੇਖ ਰੇਖ ਹੇਠ ਸਕੂਲ ਦੇ ਬੱਚਿਆਂ ’ਚ ਗਿਆਨ ਦੇ ਵਾਧੇ ਲਈ ਵਿਸ਼ੇਸ ਪ੍ਰਸ਼ਨੋਤਰੀ ਮੁਕਾਬਲੇ ਆਯੋਜਿਤ ਕੀਤੇ ਗਏ। ਸ੍ਰੀ. ਸੋਢੀ ਤੇ ਸ੍ਰੀਮਤੀ ਵਰਮਾਂ ਨੇ ਕਿਹਾ ਕਿ ਸਕੂਲ ਵਲੋਂ ਇਹ ਉਪਰਾਲਾ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਨ ਤੇ ਉਨ੍ਹਾਂ ਦੀ ਬੌਧਿਕ ਯੋਗਤਾ ਨੂੰ ਨਿਖਾਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਜਿਸ ’ਚ ਬੱਚਿਆਂ ਵਲੋਂ ਪੂਰੇ ਉਤਸਾਹ ਨਾਲ ਭਾਗ ਲਿਆ ਗਿਆ ਤੇ ਵੱਖ- ਵੱਖ ਗਰੁੱਪਾਂ ’ਚ ਆਯੋਜਿਤ ਇਨ੍ਹਾਂ ਮੁਕਾਬਲਿਆਂ ’ਚ ਬੱਚਿਆਂ ਵਲੋਂ ਸਵਾਲਾਂ ਦੇ ਜਵਾਬ ਦੇ ਕੇ ਗਿਆਨ ਦਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮਕਾਬਲਿਆਂ ’ਚ ਬੱਚਿਆਂ ਵਲੋਂ ਆਤਮ ਵਿਸ਼ਵਾਸ਼, ਮੁਕਾਬਲੇ ਦੀ ਭਾਵਨਾਂ ਅਤੇ ਟੀਮ ਵਰਕ ਦੀ ਭਾਵਨਾਂ ਨੂੰ ਉਤਸਾਹਿਤ ਕੀਤਾ ਗਿਆ ਹੈ। ਪ੍ਰਬੰਧਕਾਂ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥਂਆਂ ਦੇ ਸਰਵਪੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਬੱਚਿਆਂ ’ਚ ਮੁਕਾਬਲੇ ਦੀ ਭਾਵਨਾਂ ਪੈਦਾ ਹੁੰਦੀ ਹੈ। ਇਸ ਮੌਕੇ ’ਤੇ ਜੇਤੂ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਭਵਿੱਖ ’ਚ ਵੀ ਜਾਰੀ ਰੱਖੇ ਜਾਣਗੇ। ਇਨ੍ਹਾਂ ਮੁਕਾਬਲਿਆਂ ’ਚ ਕੋਆਰਡੀਨੇਟਰ ਅਮਨਦੀਪ ਕੌਰ, ਜਗਦੀਪ ਸਿੰਘ, ਅਮਨਦੀਪ ਸਿੰਘ, ਰਿੰਪੀ, ਹਰਪ੍ਰੀਤ ਕੌਰ, ਰੇਖਾ, ਪੂਜਾ, ਰਾਜਨ, ਮਨਪ੍ਰੀਤ ਕੌਰ, ਸੁਮਨ ਬਾਲਾ, ਸਿਮਰਨਜੀਤ ਕੌਰ, ਕੁਲਦੀਪ ਕੌਰ, ਅੰਮ੍ਰਿਤਬੀਰ ਸਿੰਘ ਸਮੇਤ ਹੋਰ ਅਧਿਆਪਕਾਂ ਦਾ ਵੀ ਯੋਗਦਾਨ ਰਿਹਾ।
ਪਿਛਲੀ ਖ਼ਬਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਰਾਮ ਲੀਲਾ ਦਾ ਕੀਤਾ ਸ਼ੁਭ ਆਰੰਭ ਅਗਲੀ ਖ਼ਬਰ ਅੱਡਾ ਚੌਂਕ ਘੁਮਾਣ ’ਚ ਵੱਡੇ-ਵੱਡੇ ਟੋਏ ਹਾਦਸਿਆਂ ਨੂੰ ਦੇ ਰਹੇ ਸੱਦਾ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਅਣਗਹਿਲੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।