ਸਨਾਤਨ ਧਰਮ ਸਭਾ ਵਲੋਂ ਕਰਵਾਈ ਰਾਮ ਲੀਲ੍ਹਾ ਦਾ ਡਾ. ਹਰੀਦੇਵ ਅਗਨੀਹੋਤਰੀ ਵਲੋਂ ਉਦਘਾਟਨ
ਦੀਨਾਨਗਰ, 16 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਰਾਮ ਲੀਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੈ, ਬਲਕਿ ਇਹ ਸਾਡੇ ਮਹਾਨ ਸੱਭਿਆਚਾਰ, ਉੱਚੇ ਨੈਤਿਕ ਮੁੱਲਾਂ ਅਤੇ ਸੰਸਕਾਰਾਂ ਦਾ ਪ੍ਰਤੀਕ ਹੈ। ਇਸ ਲਈ ਇਸ ਨੂੰ ਪੂਰਨ ਸ਼ਰਧਾ ਨਾਲ ਮਨਾਇਆ ਤੇ ਵੇਖਿਆ ਜਾਣਾ ਚਾਹੀਦਾ ਹੈ।
ਦੀਨਾਨਗਰ, 16 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਰਾਮ ਲੀਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੈ, ਬਲਕਿ ਇਹ ਸਾਡੇ ਮਹਾਨ ਸੱਭਿਆਚਾਰ, ਉੱਚੇ ਨੈਤਿਕ ਮੁੱਲਾਂ ਅਤੇ ਸੰਸਕਾਰਾਂ ਦਾ ਪ੍ਰਤੀਕ ਹੈ। ਇਸ ਲਈ ਇਸ ਨੂੰ ਪੂਰਨ ਸ਼ਰਧਾ ਨਾਲ ਮਨਾਇਆ ਤੇ ਵੇਖਿਆ ਜਾਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਿੰਦੂ ਸੁਰੱਖਿਆ ਸਮਿਤੀ ਦੇ ਸੂਬਾ ਮੀਤ ਪ੍ਰਧਾਨ ਡਾ: ਹਰੀਦੇਵ ਅਗਨੀਹੋਤਰੀ ਨੇ ਸਥਾਨਿਕ ਰਾਮ ਲੀਲਾ ਗਰਾਊਂਡ ਵਿਖੇ ਸਨਾਤਨ ਧਰਮ ਸਭਾ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਉਦਘਾਟਨ ਮੌਕੇ ਕੀਤਾ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਡਾ: ਹਰੀਦੇਵ ਅਗਨੀਹੋਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਨ੍ਹਾਂ ਵਲੋਂ ਦੱਸੇ ਸੱਚ, ਧਰਮ ਅਤੇ ਨੇਕੀ ਦੇ ਰਸਤੇ ’ਤੇ ਚੱਲਣ। ਸਮਾਗਮ ਦੇ ਅਖੀਰ ਵਿਚ ਸਨਾਤਨ ਧਰਮ ਸਭਾ ਦੇ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਡਾ: ਹਰੀਦੇਵ ਅਗਨੀਹੋਤਰੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਰਮੇਸ਼ ਅਗਰਵਾਲ ਅਤੇ ਹੋਰ ਮੈਂਬਰਾਂ ਵਿਚ ਪਵਨ ਡੋਗਰਾ, ਮਨੋਜ ਗੁਪਤਾ, ਇੰਦਰਜੀਤ ਮਾਣ੍ਹਾ, ਹੈਪੀ ਅਗਰਵਾਲ, ਵਿਨੋਦ ਸ਼ਰਮਾ, ਬਲਬੀਰ ਸੂਰੀ ਤੇ ਦਰਸ਼ਨ ਸ਼ਰਮਾ ਵੀ ਮੌਜੂਦ ਸਨ।