17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮਾਂ ਵੈਸ਼ਨੋ ਦੇਵੀ ਕਲੱਬ ਮਜੀਰੀ ਜੱਟਾਂ ਵਲੋਂ ਸਾਲਾਨਾ ਜਗਰਾਤਾ ਕਰਵਾਇਆ

ਨਰੋਟ ਜੈਮਲ ਸਿੰਘ, 16 ਅਕਤੂਬਰ (ਸ਼ਸ਼ੀ ਕੁਮਾਰ)-ਨਰਾਤਿਆਂ ਦੇ ਸ਼ੁਭ ਮੌਕੇ ਮਾਂ ਵੈਸ਼ਨੋ ਦੇਵੀ ਕਲੱਬ ਮਜੀਰੀ ਜੱਟਾਂ ਨੇ ਪ੍ਰਧਾਨ ਸੰਨੀ ਜੱਗੀ ਦੀ ਪ੍ਰਧਾਨਗੀ ਹੇਠ ਸਾਲਾਨਾ ਜਾਗਰਨ ਤੇ ਭੰਡਾਰਾ ਸ਼ਰਧਾ ਨਾਲ ਆਯੋਜਿਤ ਕੀਤਾ । ਜਿਸ ’ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋ ਕੇ ਮਹਾਂਮਾਈ ਦੇ ਦਰਬਾਰ ’ਚ ਆਪਣਾ ਸਿਰ ਝੁਕਾਇਆ ਤੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ।

ਅਜੀਤ ਡੈਸਕ 17-10-2026
ਨਰੋਟ ਜੈਮਲ ਸਿੰਘ, 16 ਅਕਤੂਬਰ (ਸ਼ਸ਼ੀ ਕੁਮਾਰ)-ਨਰਾਤਿਆਂ ਦੇ ਸ਼ੁਭ ਮੌਕੇ ਮਾਂ ਵੈਸ਼ਨੋ ਦੇਵੀ ਕਲੱਬ ਮਜੀਰੀ ਜੱਟਾਂ ਨੇ ਪ੍ਰਧਾਨ ਸੰਨੀ ਜੱਗੀ ਦੀ ਪ੍ਰਧਾਨਗੀ ਹੇਠ ਸਾਲਾਨਾ ਜਾਗਰਨ ਤੇ ਭੰਡਾਰਾ ਸ਼ਰਧਾ ਨਾਲ ਆਯੋਜਿਤ ਕੀਤਾ । ਜਿਸ ’ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋ ਕੇ ਮਹਾਂਮਾਈ ਦੇ ਦਰਬਾਰ ’ਚ ਆਪਣਾ ਸਿਰ ਝੁਕਾਇਆ ਤੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਕਾਂਗਰਸ ਬਲਾਕ ਦੇ ਉਪ ਪ੍ਰਧਾਨ ਤੇ ਸਰਪੰਚ ਬਲਵਿੰਦਰ ਸਿੰਘ ਲਵ, ਸਾਬਕਾ ਸਰਪੰਚ ਬਿੱਟੂ ਮਜੀਰੀ ਤੇ ਯੂਥ ਕਾਂਗਰਸ ਆਗੂ ਅਜੇ ਠਾਕੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ । ਕਲੱਬ ਦੇ ਪ੍ਰਧਾਨ ਸੰਨੀ ਜੱਗੀ ਨੇ ਦੱਸਿਆ ਕਿ ਇਸ ਮਹਾਂਮਾਈ ਦੇ ਜਗਰਾਤੇ ’ਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਮਹਾਂਮਾਈ ਦੇ ਦਰਬਾਰ ’ਤੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਜਗਰਾਤੇ ’ਚ ਵਾਈਸ ਆਫ਼ ਪੰਜਾਬ ਪ੍ਰਸਿੱਧ ਗਾਇਕ ਅਰੁਣ ਕੁਮਾਰ ਐਂਡ ਪਾਰਟੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਮਹਾਂਮਾਈ ਦੀਆਂ ਭੇਟਾ ਗਾ ਕੇ ਲੋਕਾਂ ਨੂੰ ਮੰਤਰ ਮੁਗਧ ਕੀਤਾ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਦੇਵੀ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਅਤੇ ਨਰਾਤਿਆਂ ਦੇ ਪਵਿੱਤਰ ਦਿਨਾਂ ਦੌਰਾਨ ਮਹਾਂਮਾਈ ਦਾ ਗੁਣਗਾਨ ਕਰਨ ਦਾ ਮੌਕਾ ਪ੍ਰਾਪਤ ਕਰਨਾ ਇਕ ਸਨਮਾਨ ਦੀ ਗੱਲ ਹੈ । ਇਸ ਮੌਕੇ ਕਲੱਬ ਵਲੋਂ ਮੁੱਖ ਮਹਿਮਾਨ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗੋਲਡੀ ਬੈਂਸ, ਰੋਹਿਤ ਫੌਜੀ, ਸੁਰਿੰਦਰ ਸਿੰਘ, ਮੈਂਬਰ ਪੰਚਾਇਤ ਕਾਲੂ, ਸੁਰੇਂਦਰ ਸਿੰਘ, ਬੰਟੀ ਸੈਣੀ, ਸ਼ੀਲਾ ਸੈਣੀ, ਸੁਮਿਤ ਮਜੀਰੀ, ਅਜੇ ਠਾਕੁਰ, ਅਸ਼ੋਕ ਕੁਮਾਰ, ਟੋਨੀ ਠਾਕੁਰ ਅਤੇ ਹੋਰ ਪਤਵੰਤੇ ਤੇ ਸ਼ਰਧਾਲੂ ਮੌਜੂਦ ਸਨ ।
ਪਿਛਲੀ ਖ਼ਬਰ ਦੀਪਾਂਸ਼ੂ ਘਈ ਬਣੇ ਪੰਜਾਬ ਭਾਜਪਾ ਪਬਲੀਸਿਟੀ ਸੈੱਲ ਦੇ ਕਨਵੀਨਰ, ਵਰਕਰਾਂ ’ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਇਨਕਲਾਬੀ ਰਵਾਇਤਾਂ ਮੁਤਾਬਿਕ ਕੀਤਾ ਸਾਥੀ ਜਸਵੰਤ ਸਿੰਘ ਸੰਧੂ ਦਾ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।