19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

15 ਹਜ਼ਾਰ ਭੇਡਾਂ-ਬੱਕਰੀਆਂ ਦਾ ਮੁਫ਼ਤ ਹੋਵੇਗਾ ਟੀਕਾਕਰਨ-ਡਿਪਟੀ ਡਾਇਰੈਕਟਰ

ਪਠਾਨਕੋਟ, 18 ਅਕਤੂਬਰ (ਵਿਨੋਦ)-ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹੇ ’ਚ ਭੇਡਾਂ-ਬੱਕਰੀਆਂ ਦੇ ਮੁਫ਼ਤ ਟੀਕਾਕਰਨ ਅਭਿਆਨ ’ਚ ਤੇਜ਼ੀ ਲਿਆਂਦੀ ਗਈ ਹੈ । ਪਸ਼ੂ ਪਾਲਣ ਵਿਭਾਗ ਘਰ-ਘਰ ਜਾ ਕੇ ਪਸ਼ੂ ਪਾਲਕਾਂ ਨੂੰ ਪੀ.

ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਵਿਜੇ ਕੁਮਾਰ 19-10-2026
ਪਠਾਨਕੋਟ, 18 ਅਕਤੂਬਰ (ਵਿਨੋਦ)-ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹੇ ’ਚ ਭੇਡਾਂ-ਬੱਕਰੀਆਂ ਦੇ ਮੁਫ਼ਤ ਟੀਕਾਕਰਨ ਅਭਿਆਨ ’ਚ ਤੇਜ਼ੀ ਲਿਆਂਦੀ ਗਈ ਹੈ । ਪਸ਼ੂ ਪਾਲਣ ਵਿਭਾਗ ਘਰ-ਘਰ ਜਾ ਕੇ ਪਸ਼ੂ ਪਾਲਕਾਂ ਨੂੰ ਪੀ.ਪੀ.ਆਰ. ਵੈਕਸੀਨ ਮੁਫ਼ਤ ਲਗਾ ਰਿਹਾ ਹੈ । ਇਸ ਦਾ ਮੁੱਖ ਉਦੇਸ਼ ਪਸ਼ੂਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣਾ, ਉਨ੍ਹਾਂ ਦੀ ਘੱਟਦੀ ਗਿਣਤੀ ’ਤੇ ਕੰਟਰੋਲ ਪਾਉਣਾ ਤੇ ਪਸ਼ੂ ਪਾਲਕਾਂ ਨੂੰ ਆਰਥਿਕ ਨੁਕਸਾਨ ਤੋਂ ਰਾਹਤ ਦਿਵਾਉਣਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਵਿਜੇ ਕੁਮਾਰ ਵਲੋਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਪਸ਼ੂ ਪਾਲਕ ਗਾਂ-ਮੱਝਾਂ ਦੇ ਟੀਕਾਕਰਨ ਪ੍ਰਤੀ ਵਧੇਰੇ ਜਾਗਰੂਕ ਰਹਿੰਦੇ ਹਨ, ਜਦਕਿ ਭੇਡਾਂ-ਬੱਕਰੀਆਂ ਦੇ ਟੀਕਾਕਰਨ ’ਚ ਜਾਗਰੂਕਤਾ ਮੁਕਾਬਲਤਨ ਘੱਟ ਹੈ । ਇਸ ਨਾਲ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਪਸ਼ੂ ਪਾਲਕਾਂ ਨੂੰ ਪ੍ਰੇਸ਼ਾਨੀਆਂ ਤੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ । ਡਾ: ਵਿਜੇ ਕੁਮਾਰ ਨੇ ਦੱਸਿਆ ਕਿ ਸਰਕਾਰ ਨੇ ਵਿਭਾਗ ਨੂੰ ਪੀ.ਪੀ.ਆਰ. ਵੈਕਸੀਨ ਉਪਲੱਬਧ ਕਰਵਾਈ ਹੈ । ਵਿਭਾਗੀ ਕਰਮਚਾਰੀ ਘਰ-ਘਰ ਜਾ ਕੇ ਭੇਡਾਂ-ਬੱਕਰੀਆਂ ਦਾ ਮੁਫਤ ਟੀਕਾਕਰਨ ਕਰਨਗੇ । ਇਹ ਟੀਕਾਕਰਨ ਪਸ਼ੂਆਂ ਨੂੰ ਪੀ.ਪੀ.ਆਰ. ਬਿਮਾਰੀ ਤੋਂ ਬਚਾਉਣ ਵਿਚ ਮਦਦਗਾਰ ਹੈ । ਜੇਕਰ ਕੋਈ ਪਸ਼ੂ ਟੀਕਾਕਰਨ ਤੋਂ ਵਾਂਝਾ ਰਹਿ ਜਾਂਦਾ ਹੈ, ਤਾਂ ਉਹ ਨਜ਼ਦੀਕੀ ਪਸ਼ੂ ਪਾਲਣ ਵਿਭਾਗ ਦਫਤਰ ਨਾਲ ਸੰਪਰਕ ਕਰ ਸਕਦਾ ਹੈ । ਇਨ੍ਹਾਂ ’ਚ ਲਗਭਗ 11 ਹਜ਼ਾਰ ਬੱਕਰੀਆਂ ਸ਼ਾਮਿਲ ਹਨ, ਜੋ ਇਸ ਅਭਿਆਨ ਦੇ ਵਿਆਪਕ ਮਹੱਤਵ ਨੂੰ ਦਰਸਾਉਂਦੀ ਹੈ । ਭੇਡ-ਬੱਕਰੀ ਪਾਲਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਕਰਨ ਲਈ ਵਿਭਾਗ ਵੱਖ-ਵੱਖ ਖੇਤਰਾਂ ’ਚ ਜਾਗਰੂਕਤਾ ਕੈਂਪ ਲਗਾ ਰਿਹਾ ਹੈ । ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਤੇ ਪੋਸਟਰ ਲਗਾ ਕੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ । ਡਾ: ਵਿਜੇ ਕੁਮਾਰ ਨੇ ਦੱਸਿਆ ਕਿ ਪਠਾਨਕੋਟ ਦੇ ਕੰਢੀ ਖੇਤਰ ਦੇ ਧਾਰ ਕਲਾਂ ਵਿਚ ਵਿਭਾਗ ਨੇ ਇਕ ਭੇਡ ਪਾਲਣ ਕੇਂਦਰ ਸਥਾਪਿਤ ਕੀਤਾ ਹੈ ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਰਾਸ਼ਟਰੀ ਸੁਰੱਖਿਆ ਜਾਗਰੂਕਤਾ ਬਾਰੇ ਕਾਲਜ ਪ੍ਰਿੰਸੀਪਲ ਨੂੰ ਮਿਲੇ ਕਮਾਂਡੈਂਟ ਖੋਸਲਾ ਅਗਲੀ ਖ਼ਬਰ ਪੀਰ ਬਾਬਾ ਲੱਖ ਦਾਤਾ ਜੀ ਨੂੰ ਸਮਰਪਿਤ ਪਿੰਡ ਨੋਮਾਲਾ ਵਿਖੇ ਛਿੰਝ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।