ਬਾਲੀ ਵੱਧ ਤੇ ਸ੍ਰੀ ਰਾਮ-ਸੁਗਰੀਵ ਮਿਲਾਪ ਦਾ ਸਜੀਵ ਮੰਚਨ
ਪਠਾਨਕੋਟ, 18 ਅਕਤੂਬਰ (ਸੰਧੂ)-ਸ਼ਹਿਰ ਦੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਚ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ 8ਵੀਂ ਰਾਤ ਬਾਲੀ ਵਧ ਤੇ ਸ੍ਰੀ ਰਾਮ-ਸੁਗਰੀਵ ਮਿਲਾਪ ਦੇ ਪ੍ਰਸੰਗਾਂ ਦਾ ਸਜੀਵ ਮੰਚਨ ਕੀਤਾ ਗਿਆ । ਪ੍ਰਧਾਨ ਜਸਬੀਰ ਸਿੰਘ ਜੱਸੀ ਤੇ ਡਾਇਰੈਕਟਰ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ।
ਅਜੀਤ ਡੈਸਕ
19-10-2026