21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਗੁਰਦਾਸਪੁਰ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ...

ਸਫ਼ਾ 5 ਦੀ ਬਾਕੀ ਦੀਨਾਨਗਰ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਭਾਰੀ ਗਿਣਤੀ ਵਿਚ ਇਸ ਮੇਲੇ ਦੌਰਾਨ ਸ਼ਿਰਕਤ ਕੀਤੀ । ਮਹਾਂਕਾਲੀ ਡਰਾਮੈਟਿਕ ਕਲੱਬ ਵਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਗਈ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸਥਾਨਕ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਸਮਾਪਤ ਹੋਈ ।

ਰਾਮ ਲੀਲਾ ਨਾਟਕ ਕਲੱਬ ਚਾਵਾ (ਨਵਾਂ ਨੌਸ਼ਹਿਰਾ) ਵਲੋਂ ਮਨਾਏ ਦੁਸਹਿਰੇ ਮੌਕੇ ਝਾਕੀ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਤਿਆਰ ਹੋਏ ਰਾਮ ਤੇ ਸੀਤਾ ਅਤੇ ਪਿੰਡ ਤੋਂ ਬਾਹਰ ਜਾਂਦੀ ਝਾਕੀ। ਤਸਵੀਰਾਂ: ਅਸ਼ੋਕ ਸ਼ਰਮਾ 21-10-2026
ਸਫ਼ਾ 5 ਦੀ ਬਾਕੀ ਦੀਨਾਨਗਰ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਭਾਰੀ ਗਿਣਤੀ ਵਿਚ ਇਸ ਮੇਲੇ ਦੌਰਾਨ ਸ਼ਿਰਕਤ ਕੀਤੀ । ਮਹਾਂਕਾਲੀ ਡਰਾਮੈਟਿਕ ਕਲੱਬ ਵਲੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਗਈ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸਥਾਨਕ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਸਮਾਪਤ ਹੋਈ । ਮੇਲੇ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵੀ ਕੜੇ ਇੰਤਜ਼ਾਮ ਕੀਤੇ ਗਏ ਸਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਲੀਲ੍ਹਾ ਅਤੇ ਦੁਸਹਿਰਾ ਕਮੇਟੀ ਦੇ ਸਰਪ੍ਰਸਤ ਬਾਬਾ ਪ੍ਰਵੀਨ, ਬਲਾਕ ਸੰਮਤੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਸੀਨੀਅਰ ਕਾਂਗਰਸੀ ਆਗੂ ਵਰਿੰਦਰ ਸਿੰਘ ਨੌਸ਼ਹਿਰਾ, ਮੀਡੀਆ ਇੰਚਾਰਜ ਦੀਪਕ ਭੱਲਾ, ਨਗਰ ਕੌਂਸਲ ਦੇ ਪ੍ਰਧਾਨ ਸੁਨੀਤਾ ਕੁਮਾਰੀ, ਕੌਂਸਲਰ ਦੀਪਕ ਨਿਸ਼ਚਲ, ਸਾਬਕਾ ਕੌਂਸਲਰ ਅਜੇ ਕੁਮਾਰ, ਸੰਦੀਪ ਕੁਮਾਰ, ਆਲੀਆ ਸਮਾਜ ਦੇ ਪ੍ਰਧਾਨ ਈਸ਼ਵਰ ਭੱਲਾ, ਮਹਾਂ ਮੰਤਰੀ ਅਰੁਣ ਵਿਜ, ਰਾਜੇਸ਼ ਮਹਾਜਨ ਆਦਿ ਹਾਜ਼ਰ ਸਨ । ਪਿੰਡ ਚਾਵਾ ਤੇ ਨਵਾਂ ਨੌਸ਼ਹਿਰਾ ’ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗੁਰਦਾਸਪੁਰ, (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਪਿੰਡ ਚਾਵਾ ਤੇ ਨਵਾਂ ਨੌਸ਼ਹਿਰਾ ਵਿਖੇ ਦੁਸਹਿਰਾ ਦਾ ਤਿਉਹਾਰ ਇਲਾਕੇ ਦੀਆਂ ਸੰਗਤਾਂ, ਪ੍ਰਵਾਸੀ ਭਾਰਤੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਤੇ ਖਾਸ ਕਰਕੇ ਰਾਮ ਲੀਲ੍ਹਾ ਕਮੇਟੀ ਸਦਕਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਜਦੋਂ ਕਿ ਬੁੱਤਾਂ ਨੂੰ ਅਗਨੀ ਭੇਟ ਪਿੰਡ ਦੇ ਸਰਪੰਚ ਠੇਕੇਦਾਰ ਸੁਲੱਖਣ ਸਿੰਘ ਨੇ ਕੀਤੀ ਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਵੱਡੀ ਗਿਣਤੀ ਵਿਚ ਹਾਜ਼ਰ ਸੀ । ਇਸ ਮੌਕੇ ਪਿੰਡ ਚਾਵਾ, ਨਵਾਂ ਨੌਸ਼ਹਿਰਾ, ਨਵਾਂ ਸ਼ਾਲਾ ਤੇ ਪੁਲ ਤਿੱਬੜੀ ਦੇ ਪ੍ਰਵਾਸੀ ਭਾਰਤੀਆਂ ਖੁੱਲ੍ਹੇ ਰੂਪ ਵਿਚ ਦਾਨ ਕੀਤਾ । ਰਾਮ ਲੀਲ੍ਹਾ ਨਾਟਕ ਕਲੱਬ ਦੇ ਪ੍ਰਧਾਨ ਰਾਜੂ ਪਠਾਨੀਆ, ਰਾਜੇਸ਼ ਮਿਨਹਾਸ, ਠਾਕੁਰ ਰਾਜੇਸ਼ ਸਾਬਕਾ ਸਰਪੰਚ, ਪ੍ਰੇਮ ਲਾਲ, ਠਾਕੁਰ ਬਲਬੀਰ ਸਿੰਘ ਨੇ ਪਹੁੰਚੀਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਠੇਕੇਦਾਰ ਸੁਲੱਖਣ ਸਿੰਘ ਨੇ ਕਿਹਾ ਕਿ ਇਸ ਇਲਾਕੇ ਦੀ ਰਾਮ ਲੀਲ੍ਹਾ 10 ਪਿੰਡਾਂ ਵਿਚ ਪ੍ਰਸਿੱਧ ਹੈ ਤੇ ਲੋਕਾਂ ਨੂੰ ਧਾਰਮਿਕ ਸੰਸਕਾਰਾਂ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਹੈ । ਜਿਸ ਦੀ ਜਿੰਨ੍ਹੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ । ਇਸ ਮੌਕੇ ਹਾਜ਼ਰ ਪਤਵੰਤਿਆਂ ’ਚ ਲਾਡੀ ਸੈਣੀ ਨਵਾਂ ਸ਼ਾਲਾ, ਕਰਨਜੀਤ ਸਿੰਘ ਮੁਲਤਾਨੀ, ਰਿੱਕੀ ਸਿੰਘ, ਹਰਜੀਤ ਸਿੰਘ, ਗੁਰਪ੍ਰਸ਼ਾਦ ਸਿੰਘ, ਪੁਸ਼ਪਿੰਦਰ ਸਿੰਘ ਕਾਟਲ, ਸੁਭਾਸ਼ ਸ਼ਰਮਾ, ਅਸ਼ੋਕ ਸ਼ਰਮਾ, ਪੁਲ ਤਿੱਬੜੀ, ਹਰਜੀਤ ਸਿੰਘ ਬਿਜਲੀਵਾਲ, ਬਲਵਿੰਦਰ ਸਿੰਘ ਪਠਾਨੀਆ, ਡਾ: ਰਿੰਕੂ ਬਾਵਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਪਿੰਡ ਚਾਵਾ ਦਾ ਦੁਸਹਿਰਾ ਬੁਲੰਦੀਆਂ ’ਤੇ ਪਹੁੰਚਾਉਣ ਵਾਸਤੇ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ । ਪ੍ਰਧਾਨ ਰਾਜੂ ਨੇ ਕਿਹਾ ਕਿ 21 ਅਕਤੂਬਰ ਨੂੰ ਕਲਾਕਾਰਾਂ ਨੂੰ ਵਧੀਆ ਕਾਰਗੁਜਾਰੀ ਲਈ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਵੇਗਾ । ਪਿੰਡ ਪੂਰੋਵਾਲ ਅਰਾਈਆਂ ਵਿਚ ਧੂਮਧਾਮ ਨਾਲ ਮਨਾਇਆ ਦੁਸਹਿਰਾ ਜੌੜਾ ਛੱਤਰਾਂ, (ਪਰਮਜੀਤ ਸਿੰਘ ਘੁੰਮਣ)- ਦੁਸਹਿਰੇ ਦਾ ਤਿਉਹਾਰ ਪਿੰਡ ਪੂਰੋਵਾਲ ਅਰਾਈਆਂ ਵਿਖੇ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਪਿੰਡ ਵਾਸੀਆਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਤੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ । ਸਮਾਗਮ ਦੌਰਾਨ ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਸੱਚਾਈ, ਨੇਕੀ ਤੇ ਧਰਮ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ । ਦੁਸਹਿਰੇ ਦੀ ਮਹੱਤਤਾ ਨੂੰ ਯਾਦ ਕਰਦਿਆਂ ਇਹ ਸੁਨੇਹਾ ਦਿੱਤਾ ਗਿਆ ਕਿ ਹੰਕਾਰ, ਅਨਿਆਂ ਤੇ ਬੁਰਾਈ ਦਾ ਅੰਤ ਨਿਸ਼ਚਿਤ ਹੈ ਤੇ ਮਨੁੱਖ ਨੂੰ ਹਰ ਹਾਲਤ ਵਿਚ ਸੱਚ ਅਤੇ ਚੰਗਿਆਈ ਦਾ ਸਾਥ ਦੇਣਾ ਚਾਹੀਦਾ ਹੈ । ਇਸ ਮੌਕੇ ਸਮਾਜ ’ਚ ਆਪਸੀ ਭਾਈਚਾਰਾ, ਪਿਆਰ, ਸਦਭਾਵਨਾ ਅਤੇ ਏਕਤਾ ਬਣਾਈ ਰੱਖਣ ਦੀ ਭਾਵਨਾ ਨੂੰ ਵੀ ਉਭਾਰਿਆ ਗਿਆ । ਦੁਸਹਿਰੇ ਦੇ ਇਸ ਪਾਵਨ ਮੌਕੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਤੇ ਸੱਚਾਈ, ਚੰਗਿਆਈ ਤੇ ਇਨਸਾਨੀਅਤ ਦੇ ਰਾਹ ’ਤੇ ਚੱਲਣ ਦਾ ਸੁਨੇਹਾ ਦਿੱਤਾ । ਦੀਨਾਨਗਰ ਵਿਖੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ ਦੀਨਾਨਗਰ, (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮ)-ਸਨਾਤਨ ਧਰਮ ਸਭਾ ਵਲੋਂ ਦੀਨਾਨਗਰ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸਭਾ ਵਲੋਂ ਸਾਲਾਨਾ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਪ੍ਰਧਾਨ ਰਮੇਸ਼ ਅਗਰਵਾਲ ਦੀ ਅਗਵਾਈ ਹੇਠ ਸ਼ਹਿਰ ਅੰਦਰ ਭਗਵਾਨ ਸ੍ਰੀ ਰਾਮ ਜੀ ਦੇ ਪਵਿੱਤਰ ਜੀਵਨ ’ਤੇ ਅਧਾਰਿਤ ਮਨਮੋਹਕ ਝਾਕੀਆਂ ਕੱਢੀਆਂ ਗਈਆਂ । ਇਨ੍ਹਾਂ ਝਾਕੀਆਂ ਦੇ ਦਰਸ਼ਨਾਂ ਲਈ ਦੀਨਾਨਗਰ ਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਸਥਾਨਕ ਲੋਕ ਮੌਜੂਦ ਸਨ । ਝਾਕੀਆਂ ਦੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਜੀ.ਟੀ. ਰੋਡ ਤੋਂ ਹੁੰਦੀਆਂ ਹੋਈਆਂ ਸਥਾਨਿਕ ਰਾਮ ਲੀਲ੍ਹਾ ਗਰਾਊਂਡ ਵਿਖੇ ਪਹੁੰਚ ਕੇ ਸਮਾਪਤ ਹੋਈਆਂ । ਜਿੱਥੇ ਰਾਮ ਲੀਲ੍ਹਾ ਗਰਾਊਂਡ ਵਿਚ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲੇ ਸਥਾਪਿਤ ਕੀਤੇ ਗਏ ਸਨ । ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਮੁੱਖ ਮਹਿਮਾਨ ਵਜੋਂ ਪਹੁੰਚੀ ਸਥਾਨਕ ਵਿਧਾਇਕਾ ਅਰੁਣਾ ਚੌਧਰੀ ਨੇ ਨਿਭਾਈ ਤੇ ਮੌਜੂਦ ਲੋਕਾਂ ਨੂੰ ਦੁਸਹਿਰੇ ਦੇ ਸਬੰਧ ਵਿਚ ਸੰਦੇਸ਼ ਦਿੱਤਾ । ਪੁਤਲਿਆਂ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਰਾਮ ਲੀਲ੍ਹਾ ਗਰਾਊਂਡ ਵਿਖੇ ਮਨਮੋਹਕ ਆਤਿਸ਼ਬਾਜੀ ਕੀਤੀ ਗਈ । ਇਸ ਮੌਕੇ ਸਭਾ ਦੇ ਅਹੁਦੇਦਾਰਾਂ ਵਿਚ ਹਿੰਦੂ ਸੁਰੱਖਿਆ ਸਮਿਤੀ ਦੇ ਸੂਬਾ ਮੀਤ ਪ੍ਰਧਾਨ ਡਾ: ਹਰੀਦੇਵ ਅਗਨੀਹੋਤਰੀ, ਕੌਂਸਲਰ ਮਨੋਜ ਗੁਪਤਾ, ਹੈਪੀ ਅਗਰਵਾਲ, ਇੰਦਰਜੀਤ ਮਾਣਾ, ਰਾਜੀਵ ਡੋਗਰਾ, ਪਵਨ ਡੋਗਰਾ, ਬਲਬੀਰ ਸੂਰੀ ਦੇ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ । ਕਸਬਾ ਬਹਿਰਾਮਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਬਹਿਰਾਮਪੁਰ, (ਬਲਬੀਰ ਸਿੰਘ ਕੋਲਾ)-ਸਥਾਨਕ ਕਸਬਾ ਬਹਿਰਾਮਪੁਰ ਵਿਖੇ ਰਾਮ ਲੀਲ੍ਹਾ ਕਮੇਟੀ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਰਾਮ ਲੀਲ੍ਹਾ ਗਰਾਊਂਡ ਬਹਿਰਾਮਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਹਰ ਸਾਲ ਦੀ ਤਰ੍ਹਾਂ ਵੱਡੇ ਆਕਾਰ ਵਾਲਾ ਰਾਵਣ ਦਾ ਪੁਤਲਾ ਬਣਾਇਆ ਗਿਆ ਅਤੇ ਸ਼ਾਮ ਨੂੰ ਅਗਨ ਭੇਟ ਕੀਤਾ ਗਿਆ । ਬਹਿਰਾਮਪੁਰ ਤੋਂ ਇਲਾਵਾ ਝਬਕਰਾ, ਮਰਾੜਾ ਅਤੇ ਦੋਦਵਾਂ ਵਿਚ ਵੀ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ । ਸਰਹੱਦੀ ਖੇਤਰ ’ਚ ਵੱਖ-ਵੱਖ ਥਾਈਂ ਧੂਮਧਾਮ ਨਾਲ ਮਨਾਇਆ ਦੁਸਹਿਰਾ ਦਾ ਤਿਉਹਾਰ ਦੋਰਾਂਗਲਾ, (ਚੱਕਰਾਜਾ)-ਦੁਸਹਿਰੇ ਦਾ ਤਿਉਹਾਰ ਸਰਹੱਦੀ ਖੇਤਰ ਦੇ ਕਸਬਾ ਦੋਰਾਂਗਲਾ, ਗਾਹਲੜੀ, ਨੌਸ਼ਹਿਰਾ, ਕਠਿਆਲੀ ਤੇ ਹੋਰ ਕਈ ਪਿੰਡਾਂ ’ਚ ਸ਼ਰਧਾ ਪੂਰਵਕ ਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਕੱਢੀਆਂ ਗਈਆਂ ਅਤੇ ਸ਼ਾਮ ਨੂੰ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ । ਇਸ ਤਿਉਹਾਰ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਦੁਸਹਿਰੇ ਵਾਲੀਆਂ ਥਾਵਾਂ ’ਤੇ ਸੱਜੀਆਂ ਦੁਕਾਨਾਂ ਤੋਂ ਲੋਕਾਂ ਵਲੋਂ ਖਰੀਦੋ ਫਰੋਕਤ ਕੀਤੀ ਗਈ । ਜ਼ਿਕਰਯੋਗ ਹੈ ਕਿ ਦੁਸਹਿਰੇ ਦੇ ਤਿਉਹਾਰ ਦੌਰਾਨ ਗਾਹਲੜੀ ਵਿਖੇ ਲਗਾਏ ਦੁਸਹਿਰੇ ’ਤੇ ਪੁਲਿਸ ਦੀ ਕਾਰਗੁਜਾਰੀ ਕਾਫੀ ਢਿੱਲੀ ਦੇਖਣ ਨੂੰ ਮਿਲੀ । ਹੁੱਲੜਬਾਜ਼ਾਂ ਵਲੋਂ ਜੰਮ ਕੇ ਹੁੱਲੜਬਾਜ਼ੀ ਕੀਤੀ ਗਈ । ਇੱਥੋਂ ਤੱਕ ਕਿ ਜ਼ਿਆਦਾਤਰ ਪੁਲਿਸ ਵਰਦੀ ਦੀ ਬਜਾਏ ਸਿਵਲ ’ਚ ਹੀ ਦੇਖਣ ਨੂੰ ਮਿਲੀ ।
ਪਿਛਲੀ ਖ਼ਬਰ ਅਕਾਲੀ ਸਰਕਾਰ ਆਉਣ ’ਤੇ ਦਲਿਤ ਭਾਈਚਾਰੇ ਨੂੰ ਵਧੇਰੇ ਸਹੂਲਤਾਂ ਦੇ ਕੇ ਨਿਵਾਜਿਆ ਜਾਵੇਗਾ-ਚਾਵਲਾ ਅਗਲੀ ਖ਼ਬਰ ਏ. ਐਸ. ਆਈ. ਪ੍ਰਭਜੋਤ ਸਿੰਘ ਦਾਣਿਆਂਵਾਲੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।