24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਕੇ ਗੰਨੇ ਦੀ ਫ਼ਸਲ ਦਾ ਕੀਤਾ ਭਾਰੀ ਨੁਕਸਾਨ *4 ਕਨਾਲਾਂ ਕਮਾਦ ਸੜ ਕੇ ਸੁਆਹ

ਗੁਰਦਾਸਪੁਰ, 23 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਪਿੰਡ ਟਾਂਡਾ ਦੇ ਇਕ ਕਿਸਾਨ ਵਲੋਂ ਲਗਾਈ 4 ਕਨਾਲਾਂ ਗੰਨੇ ਦੀ ਫ਼ਸਲ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਕੇ ਹਜ਼ਾਰਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਜਦੋਂ ਕਿ ਬਾਕੀ ਦੀ ਫ਼ਸਲ ਕਿਸਾਨਾਂ ਦੇ ਸਹਿਯੋਗ ਨਾਲ ਬਚਾਅ ਲਈ ਗਈ ਹੈ।

ਅਜੀਤ ਡੈਸਕ 24-10-2026
ਗੁਰਦਾਸਪੁਰ, 23 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਪਿੰਡ ਟਾਂਡਾ ਦੇ ਇਕ ਕਿਸਾਨ ਵਲੋਂ ਲਗਾਈ 4 ਕਨਾਲਾਂ ਗੰਨੇ ਦੀ ਫ਼ਸਲ ਨੂੰ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਕੇ ਹਜ਼ਾਰਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਜਦੋਂ ਕਿ ਬਾਕੀ ਦੀ ਫ਼ਸਲ ਕਿਸਾਨਾਂ ਦੇ ਸਹਿਯੋਗ ਨਾਲ ਬਚਾਅ ਲਈ ਗਈ ਹੈ। ਇਸ ਸਬੰਧੀ ਪੀੜਤ ਕਿਸਾਨ ਡਾ: ਬਲਕਾਰ ਸਿੰਘ ਪੁੱਤਰ ਗਿਆਨ ਚੰਦ ਵਾਸੀ ਟਾਂਡਾ ਨੇ ਦੱਸਿਆ ਕਿ ਉਸ ਦੀ ਗੰਨੇ ਦੀ ਫ਼ਸਲ ਟਾਂਡਾ ਤੇ ਜਗਤਪੁਰ ਪਿੰਡ ਵਿਚਕਾਰ ਸੀ ਤੇ ਨੇੜੇ ਤੇੜੇ 50 ਤੋਂ 60 ਏਕੜ ਕਮਾਦ ਦੀ ਫ਼ਸਲ ਹੈ। ਉਨ੍ਹਾਂ ਕਿਹਾ ਇਹ ਘਟਨਾ ਦੁਪਹਿਰ 2.30 ਵਜੇ ਵਾਪਰੀ ਤੇ ਨਜ਼ਦੀਕੀ ਕਿਸਾਨਾਂ ਨੇ ਰੋਟਾਵੇਟਰ ਤੇ ਹੱਲਾਂ ਨਾਲ ਖੇਤਾਂ ਨੂੰ ਵਾਹ ਕੇ ਨਜ਼ਦੀਕੀ ਫਸਲ ਨੂੰ ਅੱਗ ਲੱਗਣ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਕਿਸੇ ਸ਼ਰਾਰਤੀ ਅਨਸਰ ਵਲੋਂ ਜਾਣਬੁਝ ਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸੂਚਨਾ ਥਾਣਾ ਪੁਰਾਣਾ ਸ਼ਾਲਾ ਵਿਖੇ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗ ਲਗਣ ਨਾਲ ਉਨ੍ਹਾਂ ਦਾ 50 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਪਰ ਨਜ਼ਦੀਕੀ ਕਿਸਾਨਾਂ ਦੀ ਲੱਖਾਂ ਰੁਪਏ ਦੀ ਫ਼ਸਲ ਇਸ ਅੱਗ ਤੋਂ ਬਚ ਗਈ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਕਮਾਦ ਨੂੰ ਅੱਗ ਲਗਾਉਣ ਵਾਲੇ ਗਲਤ ਅਨਸਰਾਂ ਨੂੰ ਜਲਦ ਕਾਬੂ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ।
ਪਿਛਲੀ ਖ਼ਬਰ ਐਸ.ਕੇ.ਐਮ. ਵਲੋਂ ਐਸ.ਆਈ.ਆਰ. ਰੱਦ ਕਰਨ ਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਡੀ.ਸੀ. ਦਫ਼ਤਰ ਮੂਹਰੇ... ਅਗਲੀ ਖ਼ਬਰ ਪਿੰਡ ਢਾਂਡਾ ਵਿਖੇ ਗੁਰਮਤਿ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।