27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਤੇਜਾ ਕਲਾਂ ਵਿਖੇ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ

ਫਤਹਿਗੜ੍ਹ ਚੂੜੀਆਂ, 25 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਇਤਿਹਾਸਕ ਗੁਰਦੁਆਰਾ ਤੇਜਾ ਕਲਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮੈਨੇਜਰ ਜਗਦੀਪ ਸਿੰਘ ਮੂਲੋਵਾਲੀ ਦੀ ਅਗਵਾਈ ’ਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਜ਼ੂਰੀ ਰਾਗੀ ਭਾਈ ਸੁਖਵੰਤ ਸਿੰਘ ਸ਼ਹੂਰ ਦਰਬਾਰ ਸਾਹਿਬ ਅੰਮ੍ਰਿਤਸਰ, ਕਥਾਵਾਚਕ ਬਾਬਾ ਬੰਤਾ ਸਿੰਘ, ਢਾਡੀ ਭਾਈ ਮਿਲਖਾ ਸਿੰਘ ਮੌਜੀ ਅਤੇ ਹੈੱਡ ਗ੍ਰੰਥੀ ਭਾਈ ਲਵਪ੍ਰੀਤ ਸਿੰਘ, ਹਜ਼ੂਰੀ ਰਾਗੀ ਭਾਈ ਮੰਗਲ ਸਿੰਘ, ਭਾਈ ਪ੍ਰਗਟ ਸਿੰਘ ਆਦਿ ਵਲੋਂ ਸੰਗਤਾਂ ਦੇ ਸਨਮੁਖ ਹਾਜ਼ਰੀ ਲਵਾਈ।

ਅਜੀਤ ਡੈਸਕ 26-10-2026
ਫਤਹਿਗੜ੍ਹ ਚੂੜੀਆਂ, 25 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਇਤਿਹਾਸਕ ਗੁਰਦੁਆਰਾ ਤੇਜਾ ਕਲਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮੈਨੇਜਰ ਜਗਦੀਪ ਸਿੰਘ ਮੂਲੋਵਾਲੀ ਦੀ ਅਗਵਾਈ ’ਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਜ਼ੂਰੀ ਰਾਗੀ ਭਾਈ ਸੁਖਵੰਤ ਸਿੰਘ ਸ਼ਹੂਰ ਦਰਬਾਰ ਸਾਹਿਬ ਅੰਮ੍ਰਿਤਸਰ, ਕਥਾਵਾਚਕ ਬਾਬਾ ਬੰਤਾ ਸਿੰਘ, ਢਾਡੀ ਭਾਈ ਮਿਲਖਾ ਸਿੰਘ ਮੌਜੀ ਅਤੇ ਹੈੱਡ ਗ੍ਰੰਥੀ ਭਾਈ ਲਵਪ੍ਰੀਤ ਸਿੰਘ, ਹਜ਼ੂਰੀ ਰਾਗੀ ਭਾਈ ਮੰਗਲ ਸਿੰਘ, ਭਾਈ ਪ੍ਰਗਟ ਸਿੰਘ ਆਦਿ ਵਲੋਂ ਸੰਗਤਾਂ ਦੇ ਸਨਮੁਖ ਹਾਜ਼ਰੀ ਲਵਾਈ। ਇਸ ਮੌਕੇ ਐਡਵੋਕੇਟ ਸੁਖਬੀਰ ਸਿੰਘ ਪੰਨਵਾਂ, ਉਂਕਾਰ ਸਿੰਘ ਖੋਦੇਬੇਟ, ਗੁਰਪ੍ਰੀਤ ਸਿੰਘ ਆਜਮਪੁਰ, ਜਥੇਦਾਰ ਬਲਦੇਵ ਸਿੰਘ ਠੱਠਾ, ਮਨਦੀਪ ਸਿੰਘ ਤੇਜਾ ਕਲਾਂ, ਨਵਜੋਤ ਸਿੰਘ ਕਾਲਾ ਅਫਗਾਨਾ, ਗਗਨਦੀਪ ਸਿੰਘ, ਪੀ.ਏ. ਮਨਦੀਪ ਸਿੰਘ, ਮਲਕੀਅਤ ਸਿੰਘ ਰੰਧਾਵਾ ਵੀਲਾ ਤੇਜਾ, ਥਾਣੇਦਾਰ ਹਰਭਜਨ ਸਿੰਘ ਮਲਕਵਾਲ, ਹਰਜੀਤ ਸਿੰਘ ਟਰਾਂਸਪੋਰਟਰ, ਪ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਮਾ. ਇਕਬਾਲ ਸਿੰਘ ਕਾਲਾ ਅਫਗਾਨਾ ਆਦਿ ਸੰਗਤਾਂ ਤੇ ਗੁਰਦੁਆਰਾ ਸਾਹਿਬ ਦਾ ਸਮੂਹ ਸਟਾਫ ਹਾਜ਼ਰ ਸੀ।
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਹੇਮ ਸਿੰਘ ਮੰਡ ਨੂੰ ਸਦਮਾ, ਚਾਚੇ ਦਾ ਦਿਹਾਂਤ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ ਦਾ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਵਲੋਂ ਸ਼ਾਨਦਾਰ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।