26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਗਗਨ ਮਹਾਜਨ ਸਨਾਤਨ ਸੇਵਾ ਸਮਿਤੀ ਦੇ ਜ਼ਿਲ੍ਹਾ ਕੋਆਰਡੀਨੇਟਰ ਬਣੇ

ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੌਜਵਾਨ ਆਗੂ ਗਗਨ ਮਹਾਜਨ ਨੂੰ ਪਾਰਟੀ ਹਾਈਕਮਾਨ ਵਲੋਂ ਧਾਰਮਿਕ ਗਤੀਵਿਧੀਆਂ ਕਰਾਉਣ ਵਾਲੀ ਜਥੇਬੰਦੀ ਸਨਾਤਨ ਸੇਵਾ ਸੰਮਤੀ ਦਾ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ । ਗਗਨ ਮਹਾਜਨ ਇਸ ਤੋਂ ਪਹਿਲਾਂ ਵਿਰਾਸਤੀ ਮੰਚ ਦੀ ਵੀ ਕਮਾਨ ਸੰਭਾਲ ਰਹੇ ਸਨ ਤੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਜਾਣ ਵਾਲੀਆਂ ਸਾਰੀਆਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀਆਂ ਸਾਰੀਆਂ ਬੱਸਾਂ ਉਨ੍ਹਾਂ ਦੀ ਨਿਗਰਾਨੀ ’ਚ ਜਾਂਦੀਆਂ ਸਨ ।

ਅਜੀਤ ਡੈਸਕ 26-10-2026
ਗੁਰਦਾਸਪੁਰ, 25 ਅਕਤੂਬਰ (ਚੱਕਰਾਜਾ)-ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੌਜਵਾਨ ਆਗੂ ਗਗਨ ਮਹਾਜਨ ਨੂੰ ਪਾਰਟੀ ਹਾਈਕਮਾਨ ਵਲੋਂ ਧਾਰਮਿਕ ਗਤੀਵਿਧੀਆਂ ਕਰਾਉਣ ਵਾਲੀ ਜਥੇਬੰਦੀ ਸਨਾਤਨ ਸੇਵਾ ਸੰਮਤੀ ਦਾ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ । ਗਗਨ ਮਹਾਜਨ ਇਸ ਤੋਂ ਪਹਿਲਾਂ ਵਿਰਾਸਤੀ ਮੰਚ ਦੀ ਵੀ ਕਮਾਨ ਸੰਭਾਲ ਰਹੇ ਸਨ ਤੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਜਾਣ ਵਾਲੀਆਂ ਸਾਰੀਆਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀਆਂ ਸਾਰੀਆਂ ਬੱਸਾਂ ਉਨ੍ਹਾਂ ਦੀ ਨਿਗਰਾਨੀ ’ਚ ਜਾਂਦੀਆਂ ਸਨ । ਗਗਨ ਮਹਾਜਨ ਨੂੰ ਨਵੀਂ ਜ਼ਿੰਮੇਵਾਰੀ ਨਾਲ ਨਿਵਾਜਣ ֹ’ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ, ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ ਤੇ ਗਗਨ ਮਹਾਜਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ । ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਗਗਨ ਮਹਾਜਨ ਖੁਦ ਵੀ ਕਾਫੀ ਧਾਰਮਿਕ ਇਨਸਾਨ ਹੈ ਤੇ ਹਰ ਧਰਮ ਨਾਲ ਸਬੰਧਿਤ ਧਾਰਮਿਕ ਗਤੀਵਿਧੀਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ । ਉਸ ਨੂੰ ਸਨਾਤਨ ਸੇਵਾ ਸਮਿਤੀ ਦਾ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ ਨਾਲ ਸੰਮਤੀ ਦਾ ਕੰਮ ਹੋਰ ਵਧੇਗਾ । ਉੱਥੇ ਹੀ ਗਗਨ ਮਹਾਜਨ ਨੇ ਵੀ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਹਲਕਾ ਡੇਰਾ ਬਾਬਾ ਨਾਨਕ ’ਚ ਪਿੰਡ ਸ਼ਹੂਰ ਦੇ ਅਕਾਲੀ ਆਗੂ ਤੇ ਕਿਸਾਨ ’ਤੇ ਜਾਨਲੇਵਾ ਹਮਲਾ ਗੋਲੀ ਦੀ ਘਟਨਾ ’ਚ ਵਾਲ-ਵਾਲ ਬਚਿ... ਅਗਲੀ ਖ਼ਬਰ ਮਸੀਹ ਤਾਲੀਮ ਸਲਾਨਾ ‘ਖੇਡ ਦਿਵਸ’ ਦੌਰਾਨ ਪਿੰਡ ਮੁਸਤਫਾਬਾਦ ਜੱਟਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।