01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੇ ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਮੈਰਿਟ ’ਚ ਮਾਣਮੱਤੀਆਂ ਪ੍ਰਾਪਤੀਆਂ

ਬਟਾਲਾ, 30 ਅਕਤੂਬਰ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਪਿੱਛਲੇ 2 ਦਹਾਕਿਆਂ ਤੋਂ ਇਲਾਕੇ ਦੇ ਵਿਦਿਆਰਥੀਆਂ ਲਈ ਸੇਵਾ ਨਿਭਾਅ ਰਿਹਾ ਹੈ। ਕਾਲਜ ਦੇ ਵਿਦਿਆਰਥੀ ਹਰ ਵਾਰ ਯੂਨੀਵਰਸਿਟੀ ਨਤੀਜਿਆਂ ’ਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਕਾਲਜ ਦਾ ਮਾਣ ਵਧਾਉਂਦੇ ਹਨ।

ਗਿਆਨੀ ਮਾਨ ਸਿੰਘ ਝੌਰ 31-10-2026
ਬਟਾਲਾ, 30 ਅਕਤੂਬਰ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਪਿੱਛਲੇ 2 ਦਹਾਕਿਆਂ ਤੋਂ ਇਲਾਕੇ ਦੇ ਵਿਦਿਆਰਥੀਆਂ ਲਈ ਸੇਵਾ ਨਿਭਾਅ ਰਿਹਾ ਹੈ। ਕਾਲਜ ਦੇ ਵਿਦਿਆਰਥੀ ਹਰ ਵਾਰ ਯੂਨੀਵਰਸਿਟੀ ਨਤੀਜਿਆਂ ’ਚ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਕਾਲਜ ਦਾ ਮਾਣ ਵਧਾਉਂਦੇ ਹਨ। ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਬੀ.ਐੱਡ ਸਮੈਸਟਰ ਦੂਜਾ ਦੇ ਨਤੀਜੇ ਐਲਾਨੇ ਗਏ, ਜਿਸ ’ਚ ਛੀਨਾ ਕਾਲਜ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਰਹੀਆਂ। ਇਸ ਮੌਕੇ ਪ੍ਰਿੰਸੀਪਲ ਮਧੂ ਬਾਲਾ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਮਾਨਸੀ ਨੇ 8.1 ਸੀਜੀਪੀਏ ਪ੍ਰਾਪਤ ਕਰਕੇ ਯੂਨੀਵਰਸਿਟੀ ’ਚੋਂ 6ਵਾਂ, ਸਤਿੰਦਰ ਕੌਰ ਅਤੇ ਆਂਚਲਪ੍ਰੀਤ ਕੌਰ ਨੇ 8.0 ਸੀ.ਜੀ.ਪੀ.ਏ. ਨਾਲ 7ਵਾਂ, ਗੁਰਲੀਨ ਕੌਰ, ਅਰਸ਼ਦੀਪ ਕੌਰ, ਕੋਮਲਪ੍ਰੀਤ ਕੌਰ, ਗੁਰਲੀਨ ਕੌਰ, ਸੁਖਜੀਤ ਕੌਰ ਅਤੇ ਅੰਕਿਤਾ ਜੰਮਵਾਲ ਨੇ 7.9 ਸੀ.ਜੀ.ਪੀ.ਏ. ਨਾਲ 8ਵੀਂ, ਆਂਚਲ ਕੁਮਾਰੀ, ਮਹਿਕਪ੍ਰੀਤ ਕੌਰ ਤੇ ਪੁਨੀਤ ਕੌਰ ਨੇ 7.8 ਸੀ.ਜੀ.ਪੀ.ਏ. ਨਾਲ 9ਵਾਂ, ਨਿਕੀਤਾ ਗਿੱਲ ਤੇ ਕਾਜਲ ਨੇ 7.7 ਸੀ.ਜੀ.ਪੀ.ਏ. ਨਾਲ 10ਵਾਂ ਅਤੇ ਸ਼ਿਫਾਲੀ, ਕੋਮਲਪ੍ਰੀਤ ਕੌਰ ਤੇ ਰਿਸ਼ਵਦੀਪ ਕੌਰ ਨੇ 7.6 ਸੀ.ਜੀ.ਪੀ.ਏ. ਪ੍ਰਾਤਪ ਕਰਕੇ ਯੂਨੀਵਰਸਿਟੀ ’ਚੋਂ 11ਵਾਂ ਸਥਾਨ ਹਾਸਿਲ ਕਰਕੇ ਕਾਲਜ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਬਲਜੀਤ ਸਿੰਘ ਛੀਨਾ ਅਤੇ ਡਾਇਰੈਕਟਰ ਪੰਥਦੀਪ ਸਿੰਘ ਛੀਨਾ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਜਸਪਿੰਦਰ ਕੌਰ, ਇੰਦਰਜੀਤ ਕੌਰ, ਕਵਲਜੀਤ ਕੌਰ, ਰਾਜਵਿੰਦਰ ਕੌਰ, ਅਨੁਰਾਧਾ, ਰਾਜਬੀਰ ਕੌਰ, ਰਣਜੀਤਪਾਲ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਦਿਆਰਥਣਾਂ ਦੇ ਮਹਿੰਦੀ ਡਿਜ਼ਾਈਨ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਨਸ਼ਾ ਤਸਕਰ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।