01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਕਿਸਾਨ ਪਲਵਿੰਦਰ ਸਿੰਘ ਦੋਧੀ ਦਾ ਅੱਜ ਹੋਵੇਗਾ ਸਸਕਾਰ

ਕੋਟਲੀ ਸੂਰਤ ਮੱਲ੍ਹੀ, 30 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਸੰਗਤੂਵਾਲ ’ਚ ਬੀਤੀ ਕੱਲ੍ਹ ਜ਼ਮੀਨ ਦੇ ਬੰਨੇ ਨੂੰ ਵੱਢਣ ਤੋਂ ਰੋਕਣ ਸਮੇਂ ਹੋਏ ਤਕਰਾਰ ਦੌਰਾਨ ਕਿਸਾਨ ਪਲਵਿੰਦਰ ਸਿੰਘ ਦੋਧੀ ਦੇ ਹੋਏ ਕਤਲ ਉਪਰੰਤ ਥਾਣਾ ਕੋਟਲੀ ਸੂਰਤ ਮੱਲ੍ਹੀ ਵਲੋਂ ਤਿੰਨ ਵਿਅਕਤੀਆਂ ਤੇ ਇਕ ਔਰਤ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ ਪੀੜਤ ਪਰਿਵਾਰ ਨੇ ਮੁਹਤਬਰ ਵਿਅਕਤੀਆਂ ਸਮੇਤ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ, ਜਿਸ ’ਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਮੁਖੀ ਸਤਪਾਲ ਸਿੰਘ ਨੇ ਪਰਿਵਾਰਕ ਮੈਂਬਰਾਂ ਤੇ ਮੁਹਤਬਰ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਤੱਕ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਅਜੀਤ ਡੈਸਕ 31-10-2026
ਕੋਟਲੀ ਸੂਰਤ ਮੱਲ੍ਹੀ, 30 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਸੰਗਤੂਵਾਲ ’ਚ ਬੀਤੀ ਕੱਲ੍ਹ ਜ਼ਮੀਨ ਦੇ ਬੰਨੇ ਨੂੰ ਵੱਢਣ ਤੋਂ ਰੋਕਣ ਸਮੇਂ ਹੋਏ ਤਕਰਾਰ ਦੌਰਾਨ ਕਿਸਾਨ ਪਲਵਿੰਦਰ ਸਿੰਘ ਦੋਧੀ ਦੇ ਹੋਏ ਕਤਲ ਉਪਰੰਤ ਥਾਣਾ ਕੋਟਲੀ ਸੂਰਤ ਮੱਲ੍ਹੀ ਵਲੋਂ ਤਿੰਨ ਵਿਅਕਤੀਆਂ ਤੇ ਇਕ ਔਰਤ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ ਪੀੜਤ ਪਰਿਵਾਰ ਨੇ ਮੁਹਤਬਰ ਵਿਅਕਤੀਆਂ ਸਮੇਤ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ, ਜਿਸ ’ਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਮੁਖੀ ਸਤਪਾਲ ਸਿੰਘ ਨੇ ਪਰਿਵਾਰਕ ਮੈਂਬਰਾਂ ਤੇ ਮੁਹਤਬਰ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਤੱਕ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪੀੜਤ ਪਰਿਵਾਰ ਤੇ ਮੁਹਤਬਰ ਦੀ ਅੱਜ ਦੇਰ ਸ਼ਾਮ ਤੱਕ ਪੁਲਿਸ ਨਾਲ ਥਾਣੇ ’ਚ ਗੱਲਬਾਤ ਜਾਰੀ ਰਹੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪਲਵਿੰਦਰ ਸਿੰਘ ਦੋਧੀ ਦੀਆਂ ਦੋਵੇ ਲੜਕੀਆਂ ਵਿਦੇਸ਼ ਕੈਨੇਡਾ ਰਹਿੰਦੀਆਂ ਹਨ, ਜੋ ਕੱਲ੍ਹ 31 ਅਕਤੂਬਰ ਨੂੰ ਪਿੰਡ ਪਹੁੰਚ ਰਹੀਆਂ ਹਨ, ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਮ੍ਰਿਤਕ ਪਲਵਿੰਦਰ ਸਿੰਘ ਦਾ ਪੋਸਟਮਾਰਟਮ ਹੋਣ ਉਪਰੰਤ ਅੰਤਿਮ ਸੰਸਕਾਰ ਹੋਵੇਗਾ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਹਰਬੰਸ ਸਿੰਘ ਪੁੱਤਰ ਬੀਰ ਸਿੰਘ, ਵੱਸਣ ਸਿੰਘ ਪੁੱਤਰ ਬੀਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਤੇ ਮਨਜੀਤ ਕੌਰ ਪਤਨੀ ਹਰਬੰਸ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼:- ਬਲਵਿੰਦਰ ਸਿੰਘ ਰੰਧਾਵਾ ਅਗਲੀ ਖ਼ਬਰ ਸਿੱਖਿਆ ਸ਼ਾਸਤਰੀ ਜਸਪਾਲ ਸਿੰਘ ਪੱਡਾ ਦਿਓਲ ਦਾ ਦਿਹਾਂਤ ਜਥੇ. ਛੋਟੇਪੁਰ, ਬੀਬੀ ਰੰਧਾਵਾ ਸਮੇਤ ਹੋਰਾਂ ਵਲੋਂ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।