ਚੋਰਾਂ ਨੇ ਮੰਦਰ ’ਚੋਂ 2 ਦਰਜਨ ਤੋਂ ਵੱਧ ਟੂਟੀਆਂ ਕੀਤੀਆਂ ਚੋਰੀ
ਗੁਰਦਾਸਪੁਰ, 30 ਅਕਤੂਬਰ (ਚੱਕਰਾਜਾ)-ਗੁਰਦਾਸਪੁਰ ਦੇ ਸਰਹੱਦੀ ਕਸਬਾ ਦੋਰਾਂਗਲਾ ਵਿਖੇ ਰਮੇਤਰਾ ਮਹਾਜਨ ਬਰਾਦਰੀ ਦੇ ਮੰਦਿਰ ਬਾਬਾ ਪਰਾਂਗਣ ਨਾਥ ਜੀ ਦਰਬਾਰ ’ਚ ਚੋਰਾਂ ਨੇ ਬਾਥਰੂਮ ਦੇ ਅੰਦਰ ਲੱਗੀਆਂ 25 ਦੇ ਕਰੀਬ ਪਾਣੀ ਵਾਲੀਆਂ ਟੂਟੀਆਂ ਚੋਰੀ ਕਰ ਲਈਆਂ। ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਵਾਈਸ ਪ੍ਰਧਾਨ ਰਮਨ ਮੁਹਾਜਨ ਤੇ ਮੰਦਿਰ ਦੇ ਪੁਜਾਰੀ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਮੰਦਿਰ ’ਚ ਸਵੇਰ ਸਮੇਂ ਜਦੋਂ ਦਰਵਾਜ਼ਾ ਖੋਲਿਆ ਤਾਂ ਮੰਦਿਰ ਦੇ ਅੰਦਰ ਮੌਜੂਦ ਕਮਰਿਆਂ ਦੇ ਬਾਥਰੂਮ ’ਚ ਲੱਗੀਆਂ 25 ਦੇ ਕਰੀਬ ਟੂਟੀਆਂ ਨਹੀਂ ਸਨ।
ਅਜੀਤ ਡੈਸਕ
31-10-2026