06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਜੰਮੂ-ਕਸ਼ਮੀਰ ਬਸੌਹਲੀ ਦੀ ਰਣਜੀਤ ਸਾਗਰ ਝੀਲ ’ਚ ਜਲਦ ਤੈਰੇਗੀ ਪਹਿਲੀ ਹਾਊਸ ਬੋਟ

ਧਾਰਕਲਾਂ, 5 ਨਵੰਬਰ (ਨਰੇਸ਼ ਪਠਾਨੀਆ)- ਪੰਜਾਬ ਦੇ ਧਾਰ ਬਲਾਕ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਕਸਬੇ ਬਸੌਹਲੀ ’ਚ ਪੈਂਦੀ ਰਣਜੀਤ ਸਾਗਰ ਝੀਲ ਵਿਚ ਜੇ. ਐਂਡ.

ਅਜੀਤ ਡੈਸਕ 06-11-2026
ਧਾਰਕਲਾਂ, 5 ਨਵੰਬਰ (ਨਰੇਸ਼ ਪਠਾਨੀਆ)- ਪੰਜਾਬ ਦੇ ਧਾਰ ਬਲਾਕ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਕਸਬੇ ਬਸੌਹਲੀ ’ਚ ਪੈਂਦੀ ਰਣਜੀਤ ਸਾਗਰ ਝੀਲ ਵਿਚ ਜੇ.ਐਂਡ.ਕੇ. ਸਰਕਾਰ ਵਲੋਂ ਜਲਦ ਪਹਿਲੀ ਹਾਊਸ ਬੋਟ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਪ੍ਰਸ਼ਾਸਨ ਵਲੋਂ ਹਾਊਸ ਬੋਟ ਚਲਾਉਣ ਦਾ ਠੇਕਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਕੰਪਨੀ ਐਸ.ਐਸ. ਐਂਟਰਪ੍ਰਾਈਜ਼ਜ਼ ਦੇ ਨਾਮ ਅਲਾਟ ਕੀਤਾ ਹੈ । ਹਾਊਸ ਬੋਟ ਦਾ ਨਿਰਮਾਣ ਕਰ ਰਹੇ ਕੰਪਨੀ ਦੇ ਮੁਲਾਜ਼ਮ ਆਕਾਸ਼ ਮੰਗਲ ਨੇ ਦੱਸਿਆ ਕਿ ਹਾਊਸ ਬੋਟ ਬਣਾਉਣ ਦੀ ਲਾਗਤ ਲਗਪਗ 98 ਲੱਖ ਰੁਪਏ ਆਵੇਗੀ। ਵਧੇਰੇ ਜਾਣਕਾਰੀ ਦਿੰਦਿਆਂ ਬਸੌਹਲੀ ਦੇ ਵਿਧਾਇਕ ਠਾਕੁਰ ਦਰਸ਼ਨ ਸਿੰਘ ਨੇ ਦੱਸਿਆ ਕਿ ਬਸੌਹਲੀ ਦੀ ਰਣਜੀਤ ਸਾਗਰ ਝੀਲ ਵਿਚ ਬਣ ਰਹੀ ਪਹਿਲੀ ਵਿਸ਼ਾਲ ਹਾਊਸ ਬੋਟ ਨਾਲ ਸੈਰ ਸਪਾਟੇ ਨੂੰ ਜਲਦ ਨਵੀਂ ਉਡਾਨ ਮਿਲੇਗੀ। ਹਾਊਸ ਬੋਟ ਦਾ ਨਿਰਮਾਣ ਸੈਲਾਨੀ ਸਥਲ ਭੁਰਥੂ ਵਿਖੇ ਚੱਲ ਰਿਹਾ ਹੈ। ਇਸ ਨਾਲ ਸਿਰਫ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ, ਸਗੋਂ ਸਥਾਨਿਕ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ।
ਪਿਛਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਨੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਨੇ ਲਗਾਤਾਰ ਤੀਜੀ ਵਾਰ ਜਿੱਤੀ ਅੰਤਰ-ਕਾਲਜ ਕ੍ਰਿਕਟ ਚੈਂਪੀਅਨਸ਼ਿਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।