ਪ੍ਰੈਜੀਟੇਸ਼ਨ ਸਕੂਲ ਦੀ ਖਿਡਾਰਨ ਨੇ ਸੂਬਾ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ
ਸ਼ਾਹਪੁਰ ਕੰਢੀ, 6 ਨਵੰਬਰ (ਰਣਜੀਤ ਸਿੰਘ)- ਪ੍ਰੈਜ਼ੀਟੇਸ਼ਨ ਸਕੂਲ ਦੀ ਖਿਡਾਰਨ ਨੰਦਨੀ ਨੇ ਪਟਿਆਲੇ ਵਿਖੇ ਹੋਏ ਸੂਬਾ ਪੱਧਰੀ ਅੰਡਰ-19 ਸਾਲ ਕਿੱਕ ਬਾਕਸਿੰਗ ਦੇ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਇਲਾਕੇ ਵਿਚ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ । ਸਕੂਲ ਪਹੁੰਚਣ ’ਤੇ ਖਿਡਾਰਨ ਦਾ ਚੇਅਰਪਰਸਨ ਰੇਨੂੰ ਸ਼ਰਮਾ, ਪ੍ਰਧਾਨ ਦਵਿੰਦਰ ਸ਼ਰਮਾ ਤੇ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਸੋਨ ਤਗਮਾ ਦਿਖਾਉਂਦੀ ਹੋਏ ਖਿਡਾਰਨ ਨੰਦਨੀ। ਤਸਵੀਰ: ਰਣਜੀਤ ਸਿੰਘ
07-11-2026