10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਸਮਾਰੋਹ ਕਰਵਾਇਆ

ਦੀਨਾਨਗਰ, 9 ਨਵੰਬਰ (ਸੋਢੀ/ਘੁੰਮਣ)- ਦੀਨਾਨਗਰ ਦੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਦੀ ਅਗਵਾਈ ਅਤੇ ਸਵਾਮੀ ਸਦਾਨੰਦ ਸਰਸਵਤੀ ਦੀ ਪ੍ਰਧਾਨਗੀ ਹੇਠ ਵਿਸ਼ਾਲ ਆਰੀਆ ਮਹਿਲਾ ਸੰਮੇਲਨ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆ ਜੋਤੀ ਜਗਾਉਣ ਨਾਲ ਹੋਈ ।

ਅਜੀਤ ਡੈਸਕ 10-11-2026
ਦੀਨਾਨਗਰ, 9 ਨਵੰਬਰ (ਸੋਢੀ/ਘੁੰਮਣ)- ਦੀਨਾਨਗਰ ਦੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਦੀ ਅਗਵਾਈ ਅਤੇ ਸਵਾਮੀ ਸਦਾਨੰਦ ਸਰਸਵਤੀ ਦੀ ਪ੍ਰਧਾਨਗੀ ਹੇਠ ਵਿਸ਼ਾਲ ਆਰੀਆ ਮਹਿਲਾ ਸੰਮੇਲਨ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆ ਜੋਤੀ ਜਗਾਉਣ ਨਾਲ ਹੋਈ । ਸਮਾਗਮ ਵਿਚ ਨਮਿਤਾ ਗੁਪਤਾ ਮੁੱਖ ਮਹਿਮਾਨ ਵਜੋਂ ਜਦੋਂ ਕਿ ਪ੍ਰਧਾਨ ਆਰੀਆ ਸਮਾਜ ਦੀਨਾਨਗਰ ਸੁਨੀਤਾ ਓਹਰੀ ਵਿਸ਼ੇਸ਼ ਮਹਿਮਾਨ ਵਜੋਂ ਤੇ ਨਿਰਮਲ ਪਾਂਧੀ ਮੁੱਖ ਬੁਲਾਰੇ ਵਜੋਂ ਤੇ ਨਿਸ਼ਾਂਤਾ ਤ੍ਰਿਖਾ, ਮੀਨਾਕਸ਼ੀ ਓਹਰੀ, ਸਰੋਜ ਓਹਰੀ, ਸਰੋਜ ਓਹਰੀ, ਵਿਜੇ ਸ਼ਾਸਤਰੀ, ਯੋਗਿੰਦਰ ਸ਼ਾਸਤਰੀ, ਕਿਸ਼ੋਰ ਸ਼ਾਸਤਰੀ, ਆਰੀਆ ਸਮਾਜ ਦੇ ਮਹਾਂ ਮੰਤਰੀ ਅਰੁਣ ਵਿਜ ਤੇ ਪ੍ਰਧਾਨ ਈਸ਼ਵਰ ਭੱਲਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ । ਕਾਲਜ ਦੇ ਸੰਗੀਤ ਵਿਭਾਗ ਵਲੋਂ ਸਮੂਹ ਭਜਨ ਪੇਸ਼ ਕੀਤਾ ਗਿਆ । ਭਜਨ ਪ੍ਰਚਾਰਕ ਅਰੁਣ ਵੇਦਲੰਕਰ ਨੇ ਵੀ ਆਪਣੇ ਭਜਨਾਂ ਨਾਲ ਸਭ ਨੂੰ ਮੰਤਰ ਮੁਗਧ ਕੀਤਾ । ਆਪਣੇ ਸਵਾਗਤੀ ਭਾਸ਼ਣ ਵਿਚ ਡਾ: ਸਰਲਾ ਨਿਰੰਕਾਰੀ ਨੇ ਕਿਹਾ ਕਿ ਸਾਡੀ ਭਾਸ਼ਾ ਤੇ ਸਾਡਾ ਸੱਭਿਆਚਾਰ ਸਾਡੀ ਅਸਲੀ ਪਹਿਚਾਣ ਹੈ । ਸਾਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਦਾ ਸਨਮਾਨ ਕਰਨਾ ਚਾਹੀਦਾ ਹੈ । ਵਿਜੇ ਸ਼ਾਸਤਰੀ ਨੇ ਕਿਹਾ ਕਿ ਜਿਸ ਔਰਤ ਦੇ ਨਾਮ ’ਤੇ ਇਸ ਕਾਲਜ ਦਾ ਨਾਮ ਰੱਖਿਆ ਗਿਆ ਹੈ ਉਹ ਇਕ ਬਹੁਤ ਹੀ ਸੰਸਕ੍ਰਿਤਕ ਅਤੇ ਆਦਰਸ਼ ਔਰਤ ਸਨ ਤੇ ਉਨ੍ਹਾਂ ਦਾ ਨਾਮ ਹਮੇਸ਼ਾ ਯਾਦ ਰੱਖਿਆ ਜਾਵੇਗਾ । ਨਾਰਾਇਣ ਸ਼ਾਸਤਰੀ ਨੇ ਕਿਹਾ ਕਿ ਵੈਦਿਕ ਕਾਲ ਵਿਚ ਔਰਤਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ । ਸਾਨੂੰ ਉਨ੍ਹਾਂ ਦਾ ਸਤਿਕਾਰ ਸਿਰਫ਼ ਨਵਰਾਤ੍ਰਿਆਂ ਦੌਰਾਨ ਹੀ ਨਹੀਂ, ਸਗੋਂ ਸਾਲ ਦੇ 365 ਦਿਨ ਕਰਨਾ ਚਾਹੀਦਾ ਹੈ । ਵਿਸ਼ੇਸ਼ ਮਹਿਮਾਨ ਸੁਨੀਤਾ ਓਹਰੀ ਨੇ ਕਿਹਾ ਕਿ ਔਰਤਾਂ ਦੀ ਸਿੱਖਿਆ ਬਹੁਤ ਮਹੱਤਵਪੂਰਨ ਹੈ । ਮੁੱਖ ਬੁਲਾਰੇ ਨਿਰਮਲ ਪਾਂਧੀ ਨੇ ਕਿਹਾ ਕਿ ਇਕ ਮੁੰਡੇ ਨੂੰ ਸਿੱਖਿਆ ਦੇਣਾ ਨਿੱਜੀ ਹੈ ਪਰ ਇਕ ਕੁੜੀ ਨੂੰ ਸਿੱਖਿਆ ਦੇਣ ਨਾਲ ਇਕ ਪੂਰੀ ਪੀੜ੍ਹੀ ਸਿੱਖਿਅਤ ਹੁੰਦੀ ਹੈ । ਕਾਲਜ ਦੀ ਵਿਦਿਆਰਥਣ ਆਯੂਸ਼ੀ ਕੁੰਵਰ ਨੇ ਆਪਣੀ ਕਵਿਤਾ ਨਾਲ ਸਾਰਿਆਂ ਨੂੰ ਮੋਹਿਤ ਕਰ ਦਿੱਤਾ । ਸਟੇਜ ਦਾ ਪ੍ਰਬੰਧ ਡਾ: ਡਿੰਪਲ ਸ਼ਰਮਾ ਤੇ ਵਿਦਿਆਰਥਣ ਆਯੂਸ਼ੀ ਨੇ ਬਹੁਤ ਸੁੰਦਰ ਢੰਗ ਨਾਲ ਨਿਭਾਇਆ । ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ ।
ਪਿਛਲੀ ਖ਼ਬਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ ਅਗਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਜੰਡੀ, ਰਸੂਲਪੁਰ ਬੇਟ ਤੇ ਚੰਦਰਭਾਨ ’ਚ ਘਰਾਂ ਦੇ ਮਾਲਕਾਨਾ ਹੱਕ ਸਰਟੀਫਿਕੇਟ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।