14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਰਕਾਰੀ ਪ੍ਰਾਇਮਰੀ ਸਕੂਲ ਅਵਾਂਖਾ ਵਿਖੇ ਬਾਲ ਮੇਲਾ ਕਰਵਾਇਆ

ਦੀਨਾਨਗਰ, 13 ਨਵੰਬਰ (ਸੋਢੀ/ਸ਼ਰਮਾ/ਘੁੰਮਣ)-ਸਰਕਾਰੀ ਸਕੂਲ ਅਵਾਂਖਾ ਬਲਾਕ ਦੀਨਾਨਗਰ-1 ਵਿਖੇ ਅੱਜ ਬਾਲ ਮੇਲਾ ਕਰਵਾਇਆ ਗਿਆ। ਬਾਲ ਮੇਲੇ ਦੌਰਾਨ ਸਕੂਲ ਦੇ ਸਮੂਹ ਸਟਾਫ਼, ਅਧਿਆਪਕਾਂ, ਆਂਗਣਵਾੜੀ ਵਰਕਰਾਂ ਅਤੇ ਬੱਚਿਆਂ ਦੀਆਂ ਮਾਤਾਵਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ।

ਅਜੀਤ ਡੈਸਕ 14-11-2026
ਦੀਨਾਨਗਰ, 13 ਨਵੰਬਰ (ਸੋਢੀ/ਸ਼ਰਮਾ/ਘੁੰਮਣ)-ਸਰਕਾਰੀ ਸਕੂਲ ਅਵਾਂਖਾ ਬਲਾਕ ਦੀਨਾਨਗਰ-1 ਵਿਖੇ ਅੱਜ ਬਾਲ ਮੇਲਾ ਕਰਵਾਇਆ ਗਿਆ। ਬਾਲ ਮੇਲੇ ਦੌਰਾਨ ਸਕੂਲ ਦੇ ਸਮੂਹ ਸਟਾਫ਼, ਅਧਿਆਪਕਾਂ, ਆਂਗਣਵਾੜੀ ਵਰਕਰਾਂ ਅਤੇ ਬੱਚਿਆਂ ਦੀਆਂ ਮਾਤਾਵਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ। ਬਾਲ ਮੇਲਾ ਸਮੂਹ ਸਕੂਲ ਸਟਾਫ਼ ਅਤੇ ਪ੍ਰਥਮ ਦੀ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਬਾਲ ਮੇਲੇ ਦਾ ਮੁੱਖ ਉਦੇਸ਼ ਬੱਚਿਆਂ ਨੂੰ ਖੇਡ-ਖੇਡ ਵਿਚ ਸਿੱਖਣ ਦੇ ਮੌਕੇ ਪ੍ਰਦਾਨ ਕਰਨਾ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। ਬੱਚਿਆਂ ਲਈ ਵੱਖ-ਵੱਖ ਮਨੋਰੰਜਕ, ਸਿੱਖਿਆਦਾਇਕ ਤੇ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਬੱਚਿਆਂ ਦੀਆਂ ਮਾਤਾਵਾਂ ਲਈ ਵੀ ਕਈ ਰੌਚਕ ਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਬਾਲ ਮੇਲੇ ਵਿਚ ਅਧਿਆਪਕ ਕਮਲ ਕੁਮਾਰ, ਰਸ਼ਪਾਲ ਚੰਦ, ਮਹਿੰਦਰ ਪਾਲ, ਨੀਰੂ, ਰੇਖਾ, ਕ੍ਰਿਸ਼ਨਾ ਤੇ ਮਨਦੀਪ ਸਮੇਤ ਆਂਗਣਵਾੜੀ ਵਰਕਰਾਂ ਤੇ ਬੱਚਿਆਂ ਦੀਆਂ ਮਾਤਾਵਾਂ ਨੇ ਸਰਗਰਮ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਸਬ-ਡਵੀਜ਼ਨ ਪੁਰਾਣਾ ਸ਼ਾਲਾ ਵਿਖੇ ਇੰਜੀ. ਅੰਮ੍ਰਿਤਪਾਲ ਸਿੰਘ ਨੇ ਉਪ ਮੰਡਲ ਅਫ਼ਸਰ ਵਜੋਂ ਚਾਰਜ ਸੰਭਾਲਿਆ ਅਗਲੀ ਖ਼ਬਰ ਮੁਸਤਫਾਬਾਦ ਜੱਟਾਂ ਦੇ ਅਕਾਲੀ ਆਗੂਆਂ ਨੇ ਬੱਬੇਹਾਲੀ ਵਿਖੇ ਹੋਈ ਮੀਟਿੰਗ ਲਈ ਦਿਖਾਇਆ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।