ਪਿੰਡ ਸਰਵਾਲੀ ਵਿਖੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਬਟਾਲਾ, 15 ਨਵੰਬਰ (ਸਤਿੰਦਰ ਸਿੰਘ)-ਯਾਦਗਾਰ ਪਹਿਲਾ ਵਿਸ਼ਵ ਯੁੱਧ ਪਿੰਡ ਸਰਵਾਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਹਵਲਦਾਰ ਕਾਲਾ ਸਿੰਘ 45 ਰੈਟਰੇ ਸਿੱਖਸ (ਹੁਣ 3 ਸਿੱਖ ਬਟਾਲੀਅਨ) ਦੇ 108ਵੇਂ ਸ਼ਹੀਦੀ ਦਿਵਸ ਅਤੇ ਸਿਪਾਹੀ ਹਜਾਰਾ ਸਿੰਘ 45 ਰੈਟਰੇ ਸਿੱਖ (ਹੁਣ 3 ਸਿੱਖ ਬਟਾਲੀਅਨ) ਦੇ 109ਵੇਂ ਸ਼ਹੀਦੀ ਦਿਵਸ ਮੌਕੇ ਪਹਿਲੇ ਵਿਸ਼ਵ ਯੁੱਧ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ ਅਤੇ ਪਹਿਲੀ ਸੰਸਾਰ ਜੰਗ ਦੇ 108ਵੇਂ ਜੰਗਬੰਦੀ ਦਿਵਸ ਸਬੰਧੀ ਪੁਸ਼ਪਾਂਜਲੀ ਭੇਟਾ ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਲੈਫਟੀਨੈਂਟ ਲੋਕੇਸ਼ ਸਿੰਘ ਦੀ ਕਮਾਂਡ ਹੇਠ ਵਿਸ਼ੇਸ਼ ਤੌਰ ’ਤੇ ਪਹੁੰਚੀ ਸਿੱਖ ਰੈਜੀਮੈਂਟ ਦੀ 25ਵੀਂ ਬਟਾਲੀਅਨ ਵਲੋਂ ਸੈਰੇਮੋਨੀਅਲ ਗਾਰਡ ਦਿੱਤਾ ਗਿਆ ਅਤੇ ਨਾਲ ਹੀ ਸਟੇਸ਼ਨ ਕਮਾਂਡਰ ਤਿੱਬੜੀ ਕੈਂਟ ਅਤੇ 25 ਸਿੱਖ ਵਲੋਂ ਪੁਸ਼ਪਾਂਜਲੀ ਭੇਟਾ ਕੀਤੀ ਗਈ।
ਬਟਾਲਾ, 15 ਨਵੰਬਰ (ਸਤਿੰਦਰ ਸਿੰਘ)-ਯਾਦਗਾਰ ਪਹਿਲਾ ਵਿਸ਼ਵ ਯੁੱਧ ਪਿੰਡ ਸਰਵਾਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਹਵਲਦਾਰ ਕਾਲਾ ਸਿੰਘ 45 ਰੈਟਰੇ ਸਿੱਖਸ (ਹੁਣ 3 ਸਿੱਖ ਬਟਾਲੀਅਨ) ਦੇ 108ਵੇਂ ਸ਼ਹੀਦੀ ਦਿਵਸ ਅਤੇ ਸਿਪਾਹੀ ਹਜਾਰਾ ਸਿੰਘ 45 ਰੈਟਰੇ ਸਿੱਖ (ਹੁਣ 3 ਸਿੱਖ ਬਟਾਲੀਅਨ) ਦੇ 109ਵੇਂ ਸ਼ਹੀਦੀ ਦਿਵਸ ਮੌਕੇ ਪਹਿਲੇ ਵਿਸ਼ਵ ਯੁੱਧ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ ਅਤੇ ਪਹਿਲੀ ਸੰਸਾਰ ਜੰਗ ਦੇ 108ਵੇਂ ਜੰਗਬੰਦੀ ਦਿਵਸ ਸਬੰਧੀ ਪੁਸ਼ਪਾਂਜਲੀ ਭੇਟਾ ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਲੈਫਟੀਨੈਂਟ ਲੋਕੇਸ਼ ਸਿੰਘ ਦੀ ਕਮਾਂਡ ਹੇਠ ਵਿਸ਼ੇਸ਼ ਤੌਰ ’ਤੇ ਪਹੁੰਚੀ ਸਿੱਖ ਰੈਜੀਮੈਂਟ ਦੀ 25ਵੀਂ ਬਟਾਲੀਅਨ ਵਲੋਂ ਸੈਰੇਮੋਨੀਅਲ ਗਾਰਡ ਦਿੱਤਾ ਗਿਆ ਅਤੇ ਨਾਲ ਹੀ ਸਟੇਸ਼ਨ ਕਮਾਂਡਰ ਤਿੱਬੜੀ ਕੈਂਟ ਅਤੇ 25 ਸਿੱਖ ਵਲੋਂ ਪੁਸ਼ਪਾਂਜਲੀ ਭੇਟਾ ਕੀਤੀ ਗਈ। ਲੈਫਟੀਨੈਂਟ ਲੋਕੇਸ਼ ਸਿੰਘ ਨੇ ਪਹਿਲੀ ਸੰਸਾਰ ਜੰਗ ਵਿਚ ਸਿੱਖ ਰੈਜੀਮੈਂਟ ਦੇ ਸਾਨਾਮੱਤੇ ਇਤਿਹਾਸ ਅਤੇ ਸੂਰਬੀਰ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਵਡਮੁੱਲੇ ਇਤਿਹਾਸ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਵਾਰਸ ਪਰਿਵਾਰਾਂ, ਇੰਟੈਕ ਪੰਜਾਬ ਤੋਂ ਸਟੇਟ ਕਨਵੀਨਰ ਮਾਨਯੋਗ ਮੇਜਰ ਜਨਰਲ ਬਲਵਿੰਦਰ ਸਿੰਘ ਵੀਐਸਐਮ (ਰਿਟਾ.) ਦੀ ਅਗਵਾਈ ਹੇਠ ਇੰਟੈਕ ਗੁਰਦਾਸਪੁਰ ਚੈਪਟਰ ਸਰਵਾਲੀ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ, ਸਰਪੰਚ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪੰਚਾਇਤ ਦੇ ਸਹਿਯੋਗ ਸਦਕਾ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਹਰ ਸਾਲ ਯਾਦ ਕਰਨ ਦੇ ਉਪਰਾਲੇ ਸਦਕਾ ਨੌਜਵਾਨ ਪੀੜੀ ਨੂੰ ਭਾਰਤੀ ਫੌਜ ਵਿਚ ਸ਼ਾਮਿਲ ਹੋਣ ਲਈ ਉਤਸਾਹ ਮਿਲਦਾ ਹੈ। ਇਸ ਸਮਾਗਮ ਦੀ ਸ਼ੁਰੂਆਤ ਸਕੂਲ ਆਫ ਐਮੀਨੈਂਸ ਬਟਾਲਾ ਦੀ ਵਿਦਿਆਰਥਣ ਰਾਜਵਿੰਦਰ ਕੌਰ ਨੇ ਸ਼ਬਦ ਗਾਇਨ ਰਾਹੀਂ ਕੀਤੀ। ਇਸ ਮੌਕੇ ਸਿਡਨੀ ਤੋਂ ਸੰਸਾਰ ਪ੍ਰਸਿੱਧ ਲੋਕ ਗਾਇਕ ਦਵਿੰਦਰ ਧਾਰੀਆ ਵਲੋਂ ਭੇਜੀ ਗਈ ਰਿਕਾਰਡਿੰਗ ਰਾਹੀਂ ਮੁੱਖਵਾਕ ਪਾਤਸ਼ਾਹੀ ਦਸਵੀਂ ਸ਼ਬਦ ਗਾਇਨ ਸਰਵਣ ਕੀਤਾ ਗਿਆ। ਇਸ ਮੌਕੇ ਬਤੌਰ ਵਿਸ਼ੇਸ਼ ਮਹਿਮਾਨ ਯੰਗ ਇਨੋਵੇਟਿਵ ਫਾਰਮਰ ਗਰੁੱਪ ਦੇ ਮੀਤ ਪ੍ਰਧਾਨ ਦਿਲਬਾਗ ਸਿੰਘ ਚੀਮਾ (ਰਣਜੀਤ ਬਾਗ) ਅਤੇ ਸਾਬਕਾ ਸੈਨਿਕ ਵੈਲਫ਼ੇਅਰ ਕਮੇਟੀ ਵਲੋਂ ਸਾਬਕਾ ਸੂਬੇਦਾਰ ਹਰਪਾਲ ਸਿੰਘ 2 ਸਿੱਖ ਨੇ ਸ਼ਹੀਦ ਹਵਲਦਾਰ ਕਾਲਾ ਸਿੰਘ ਦੇ ਵਾਰਸ ਪਰਿਵਾਰ ਵਲੋਂ ਪਿੰਡ ਸਰਵਾਲੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸ਼ਹੀਦ ਹਵਲਦਾਰ ਕਾਲਾ ਸਿੰਘ 45 ਰੈਟਰੇ ਸਿੱਖਸ ਦੇ ਪੋਤਰੇ ਗੁਰਮੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ ਗਿੱਲ ਅਤੇ ਮਹਿਮਾਨਾਂ ਨੇ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਟ ਕੀਤੀ। ਮਾਤਮੀ ਧੁਨ ਵਜਾਈ ਗਈ। ਇਸ ਮੌਕੇ ਪ੍ਰਿੰ. ਸੁਨੀਤਾ ਸ਼ਰਮਾ, ਡਾਇਰੈਕਟਰ ਵਸੁਧਾ, ਮੁੱਖ ਅਧਿਆਪਕਾ ਗੁਰਮੀਨ ਕੌਰ, ਮੁੱਖ ਅਧਿਆਪਕ ਜਸਵਿੰਦਰ ਸਿੰਘ ਭੁੱਲਰ, ਸੂਬੇਦਾਰ ਹਰਦੇਵ ਸਿੰਘ ਖੋਖਰ ਫੌਜੀਆਂ, ਸਾਬਕਾ ਕੌਂਸਲਰ ਜੋਗਿੰਦਰ ਸਿੰਘ, ਠਾਕੁਰ ਰਮੇਸ਼ਵਰ ਸਿੰਘ, ਪਲਵਿੰਦਰ ਸਿੰਘ ਘੁੰਮਣ, ਰਿਟਾ. ਲੈਕਚਰਾਰ ਰਣਬੀਰਪਾਲ ਸਿੰਘ, ਗੁਰਮੀਤ ਸਿੰਘ ਬਾਜਵਾ, ਵਿਦਿਆਰਥਣ ਜਸਕੀਰਤ ਕੌਰ ਸੋਹਲ, ਵਿਦਿਆਰਥਣ ਰਾਜਵਿੰਦਰ ਕੌਰ, ਹਰਮਨਪ੍ਰੀਤ ਸਿੰਘ ਬਾਠ, ਦਮਨਜੀਤ ਸਿੰਘ ਬੋਪਾਰਾਏ, ਨੈਸ਼ਨਲ ਐਵਾਰਡੀ ਪੰਥਦੀਪ ਸਿੰਘ ਛੀਨਾ ਆਦਿ ਹਾਜ਼ਰ ਸਨ।