ਕਲੱਸਟਰ ਡੀਡਾ ਦੇ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ
ਦੀਨਾਨਗਰ, 20 ਨਵੰਬਰ (ਸੋਢੀ/ਘੁੰਮਣ/ਸ਼ਰਮਾ)- ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੰਕਜ ਅਰੋੜਾ ਦੀ ਰਹਿਨੁਮਾਈ ਤੇ ਸੈਂਟਰ ਹੈੱਡ ਟੀਚਰ ਮੈਡਮ ਰਤਨੀ ਦੇਵੀ ਦੀ ਅਗਵਾਈ ਹੇਠ ਕਲੱਸਟਰ ਡੀਡਾ ਅਧੀਨ ਆਉਂਦੇ 8 ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸੈਂਟਰ ਸਕੂਲ ਡੀਡਾ ਵਿਖੇ ਕਰਵਾਏ ਗਏ। ਜਿਸ ਵਿਚ ਬਲਾਕ ਰਿਸੋਰਸਪਰਸਨ ਸੰਦੀਪ ਕਾਟਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਅਜੀਤ ਡੈਸਕ
21-11-2026