20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਰਸਾਤ ਹੁਣ ਕੰਮ ਨਹੀਂ ਵਿਗਾੜੇਗੀ, ਵਿਦਿਆਰਥੀ ਜਸਨਮ ਨੇ ਬਣਾਇਆ ਸਮਾਰਟ ਰੇਨ ਗਾਰਡ ਆਟੋਮੈਟਿਕ ਸਿਸਟਮ

ਪਠਾਨਕੋਟ, 20 ਨਵੰਬਰ (ਸੰਧੂ)- ਮਿਸ਼ਨ ਰਫ਼ਤਾਰ ਤਹਿਤ ਜ਼ਿਲ੍ਹਾ ਪੱਧਰੀ ਡਿਜ਼ੀਟਲ ਇਨੋਵੇਸ਼ਨ ਮੇਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫ਼ਿਰੋਜ਼ਾ ਦੇ ਵਿਦਿਆਰਥੀ ਨੇ ਆਪਣੀ ਅਨੋਖੀ ਖੋਜ ਨਾਲ ਸਭ ਦਾ ਦਿਲ ਜਿੱਤ ਲਿਆ। 11ਵੀਂ ਜਮਾਤ ਦੇ ਵਿਦਿਆਰਥੀ ਜਸਨਮ ਸਿੰਘ ਵਲੋਂ ਬਣਾਇਆ ਗਿਆ ‘ਸਮਾਰਟ ਰੇਨ ਗਾਰਡ ਆਟੋਮੈਟਿਕ ਸਿਸਟਮ’ ਮਾਡਲ ਪੂਰੇ ਮੇਲੇ ਵਿਚ ਖਿੱਚ ਦਾ ਕੇਂਦਰ ਰਿਹਾ।

ਅਜੀਤ ਡੈਸਕ 21-11-2026
ਪਠਾਨਕੋਟ, 20 ਨਵੰਬਰ (ਸੰਧੂ)- ਮਿਸ਼ਨ ਰਫ਼ਤਾਰ ਤਹਿਤ ਜ਼ਿਲ੍ਹਾ ਪੱਧਰੀ ਡਿਜ਼ੀਟਲ ਇਨੋਵੇਸ਼ਨ ਮੇਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਤਿਆਲ ਫ਼ਿਰੋਜ਼ਾ ਦੇ ਵਿਦਿਆਰਥੀ ਨੇ ਆਪਣੀ ਅਨੋਖੀ ਖੋਜ ਨਾਲ ਸਭ ਦਾ ਦਿਲ ਜਿੱਤ ਲਿਆ। 11ਵੀਂ ਜਮਾਤ ਦੇ ਵਿਦਿਆਰਥੀ ਜਸਨਮ ਸਿੰਘ ਵਲੋਂ ਬਣਾਇਆ ਗਿਆ ‘ਸਮਾਰਟ ਰੇਨ ਗਾਰਡ ਆਟੋਮੈਟਿਕ ਸਿਸਟਮ’ ਮਾਡਲ ਪੂਰੇ ਮੇਲੇ ਵਿਚ ਖਿੱਚ ਦਾ ਕੇਂਦਰ ਰਿਹਾ। ਇਸ ਸ਼ਾਨਦਾਰ ਮਾਡਲ ਨੂੰ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਹੋਇਆ। ਸਮਾਪਤੀ ਸਮਾਗਮ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨੇ ਜਸਨਮ ਨੂੰ ਟਰਾਫ਼ੀ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਉਪਲੱਬਧੀ ’ਤੇ ਸਕੂਲ ਪ੍ਰਿੰਸੀਪਲ ਰਮੇਸ਼ ਕੁਮਾਰ ਨੇ ਜਸਨਮ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਸਨਮ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਹਨ। ਇਸ ਮੌਕੇ ਕੰਪਿਊਟਰ ਫੈਕਲਟੀ ਕੁਲਵਿੰਦਰ ਸਿੰਘ , ਮੋਹਿਤ ਤੁਲੀ, ਪ੍ਰਦੀਪ ਕੁਮਾਰ ਤੇ ਰਾਕੇਸ਼ ਕੁਮਾਰ ਵੀ ਹਾਜ਼ਰ ਰਹੇ ।
ਪਿਛਲੀ ਖ਼ਬਰ ਟਿਕਟ ਨਾ ਮਿਲਣ ’ਤੇ ਪਾਰਟੀ ਛੱਡਣ ਵਾਲੇ ਮਤਲਬਪ੍ਰਸਤ ਤੇ ਮੌਕਾਪ੍ਰਸਤ - ਠਾਕੁਰ ਸੁਭਾਸ਼ ਸਿੰਘ ਸਲਾਰੀਆ ਅਗਲੀ ਖ਼ਬਰ ਵਾਰਡ ਨੰਬਰ 44 ਵਿਖੇ ਪਾਣੀ ਦਾ ਸੰਕਟ-3 ਦਿਨਾਂ ਤੋਂ ਸਪਲਾਈ ਠੱਪ, ਲੋਕਾਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।