ਪਿੰਡ ਸੋਹਲ ਵਿਖੇ ਸ਼ਰਾਰਤੀ ਅਨਸਰਾਂ ਵਲੋਂ ਕਿਸਾਨ ਦੀ ਕਣਕ ਦੀ ਫ਼ਸਲ ’ਤੇ ਕੀਤੀ ਜ਼ਹਿਰੀਲੀ ਸਪਰੇਅ
ਧਾਰੀਵਾਲ, 21 ਨਵੰਬਰ (ਸਵਰਨ ਸਿੰਘ, ਲਖਬੀਰ ਸਿੰਘ ਖੁੰਡਾ)-ਪਿੰਡ ਸੋਹਲ ਵਿਖੇ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਇਕ ਗਰੀਬ ਕਿਸਾਨ ਦੀ ਕਣਕ ਦੀ ਫ਼ਸਲ ’ਤੇ ਜ਼ਹਿਰੀਲੀ ਦਵਾਈ ਦੀ ਸਪਰੇਅ ਕਰਕੇ ਫ਼ਸਲ ਤਬਾਹ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਦਿਲਬਾਗ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨ ਹਰਵਿੰਦਰ ਸਿੰਘ ਕੋਲ ਰੋਜ਼ੀ-ਰੋਟੀ ਦਾ ਸਾਧਨ ਸਿਰਫ਼ ਡੇਢ ਕਿੱਲਾ ਵਾਹੀਯੋਗ ਜ਼ਮੀਨ ਹੀ ਹੈ, ਜਿਸ ਵਿਚ ਉਸ ਨੇ ਬੜੀ ਮਿਹਨਤ ਨਾਲ ਕਣਕ ਦੀ ਬਿਜਾਈ ਕੀਤੀ ਸੀ, ਪਰ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਰੰਜਿਸ਼ ਜਾਂ ਸ਼ਰਾਰਤ ਤਹਿਤ ਪੂਰੀ ਫ਼ਸਲ ’ਤੇ ਜ਼ਹਿਰੀਲੀ ਸਪਰੇਅ ਕਰ ਦਿੱਤੀ, ਜਿਸ ਕਾਰਨ ਕਿਸਾਨ ਦੀ ਪੂਰੀ ਫ਼ਸਲ ਖ਼ਰਾਬ ਹੋਣ ਕਿਨਾਰੇ ਪਹੁੰਚ ਗਈ ਹੈ।
ਧਾਰੀਵਾਲ, 21 ਨਵੰਬਰ (ਸਵਰਨ ਸਿੰਘ, ਲਖਬੀਰ ਸਿੰਘ ਖੁੰਡਾ)-ਪਿੰਡ ਸੋਹਲ ਵਿਖੇ ਅਣਪਛਾਤੇ ਸ਼ਰਾਰਤੀ ਅਨਸਰਾਂ ਵਲੋਂ ਇਕ ਗਰੀਬ ਕਿਸਾਨ ਦੀ ਕਣਕ ਦੀ ਫ਼ਸਲ ’ਤੇ ਜ਼ਹਿਰੀਲੀ ਦਵਾਈ ਦੀ ਸਪਰੇਅ ਕਰਕੇ ਫ਼ਸਲ ਤਬਾਹ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਦਿਲਬਾਗ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨ ਹਰਵਿੰਦਰ ਸਿੰਘ ਕੋਲ ਰੋਜ਼ੀ-ਰੋਟੀ ਦਾ ਸਾਧਨ ਸਿਰਫ਼ ਡੇਢ ਕਿੱਲਾ ਵਾਹੀਯੋਗ ਜ਼ਮੀਨ ਹੀ ਹੈ, ਜਿਸ ਵਿਚ ਉਸ ਨੇ ਬੜੀ ਮਿਹਨਤ ਨਾਲ ਕਣਕ ਦੀ ਬਿਜਾਈ ਕੀਤੀ ਸੀ, ਪਰ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਰੰਜਿਸ਼ ਜਾਂ ਸ਼ਰਾਰਤ ਤਹਿਤ ਪੂਰੀ ਫ਼ਸਲ ’ਤੇ ਜ਼ਹਿਰੀਲੀ ਸਪਰੇਅ ਕਰ ਦਿੱਤੀ, ਜਿਸ ਕਾਰਨ ਕਿਸਾਨ ਦੀ ਪੂਰੀ ਫ਼ਸਲ ਖ਼ਰਾਬ ਹੋਣ ਕਿਨਾਰੇ ਪਹੁੰਚ ਗਈ ਹੈ। ਪਿੰਡ ਵਾਸੀਆਂ ਅਤੇ ਮੋਹਤਬਰਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਖੇਤੀਬਾੜੀ ਵਿਭਾਗ ਰਾਹੀਂ ਫ਼ਸਲ ਦੇ ਹੋਏ ਨੁਕਸਾਨ ਦਾ ਤੁਰੰਤ ਜਾਇਜ਼ਾ ਲਿਆ ਜਾਵੇ ਅਤੇ ਪੀੜਤ ਕਿਸਾਨ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਪੀੜਤ ਕਿਸਾਨ ਹਰਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਘਿਨਾਉਣੀ ਹਰਕਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਦੀ ਜਲਦ ਤੋਂ ਜਲਦ ਪਛਾਣ ਕਰਕੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।