26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਨੈਸ਼ਨਲ ਹਾਈਵੇ ’ਤੇ ਕਾਰਾਂ ਤੇ ਸਕੂਟਰ ਆਪਸ ’ਚ ਟਕਰਾਏ, 5 ਜ਼ਖ਼ਮੀ

ਬਟਾਲਾ, 26 ਨਵੰਬਰ (ਰਾਕੇਸ਼ ਰੇਖੀ)- ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਕਾਰਾਂ ਤੇ ਸਕੂਟਰ ਦੇ ਆਪਸ ਵਿਚ ਟਕਰਾ ਜਾਣ ਕਾਰਨ ਹੋਏ ਹਾਦਸੇ ਵਿਚ ਇਕ ਮਹਿਲਾ ਸਮੇਤ 5 ਲੋਕ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਰਾਹਤ ਤੇ ਬਚਾਅ ਦਾ ਕੰਮ ਕੀਤਾ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।

ਅਜੀਤ ਡੈਸਕ 27-11-2026
ਬਟਾਲਾ, 26 ਨਵੰਬਰ (ਰਾਕੇਸ਼ ਰੇਖੀ)- ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਕਾਰਾਂ ਤੇ ਸਕੂਟਰ ਦੇ ਆਪਸ ਵਿਚ ਟਕਰਾ ਜਾਣ ਕਾਰਨ ਹੋਏ ਹਾਦਸੇ ਵਿਚ ਇਕ ਮਹਿਲਾ ਸਮੇਤ 5 ਲੋਕ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਰਾਹਤ ਤੇ ਬਚਾਅ ਦਾ ਕੰਮ ਕੀਤਾ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਸੜਕ ਸਰੁੱਖਿਆ ਫੋਰਸ ਦੀ ਟੀਮ ਇੰਚਾਰਜ ਏ.ਐਸ.ਆਈ. ਪਰਗਟ ਸਿੰਘ, ਕਾਸਟੇਬਲ ਨਵਜੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਹਾਈਵੇ ’ਤੇ ਆਪਣੇ ਡਿਊਟੀ ਪੁਆਇੰਟ ‘ਤੇ ਮੌਜੂਦ ਸੀ ਕਿ ਸੂਚਨਾ ਮਿਲੀ ਕਿ ਘਸੀਟਪੁਰ ਨੇੜੇ ਸੜਕ ਹਾਦਸਾ ਹੋਇਆ ਹੈ। ਟੀਮ ਤਰੁੰਤ ਮੌਕੇ ’ਤੇ ਪਹੁੰਚੀ, ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਦਿੱਲੀ ਦਾ ਰਹਿਣ ਵਾਲਾ ਨਿਤੀਸ਼ ਕੁਮਾਰ ਤੇ ਉਸ ਦੀ ਪਤਨੀ ਸ਼ਿਵਾਨੀ ਆਪਣੀ ਕਾਰ ਰਾਹੀਂ ਬਟਾਲਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਉਸ ਦੇ ਅੱਗੇ ਚਲ ਰਹੇ ਇਕ ਸਕੂਟਰ ਚਾਲਕ ਨੇ ਅਚਾਨਕ ਆਪਣਾ ਸਕੂਟਰ ਇਕ ਪਾਸੇ ਮੋੜ ਦਿੱਤਾ ਜਿਸ ਨਾਲ ਨਿਤੀਸ਼ ਕੁਮਾਰ ਦੀ ਕਾਰ ਪਹਿਲਾਂ ਸਕੂਟਰ ਨਾਲ ਟਕਰਾਈ, ਫਿਰ ਦੂਸਰੀ ਸਾਈਡ ਤੋਂ ਆ ਰਹੀ ਇਕ ਹੋਰ ਕਾਰ ਨਾਲ ਟਕਰਾ ਗਈ। ਹਾਦਸਾ ਇਨ੍ਹਾਂ ਜ਼ੋਰਦਾਰ ਸੀ ਕਿ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਵਿਚ ਨਿਤੀਸ਼ ਕੁਮਾਰ, ਉਸ ਦੀ ਪਤਨੀ ਸ਼ਿਵਾਨੀ, ਦੂਸਰੀ ਕਾਰ ਦਾ ਚਾਲਕ ਸਾਜਨ ਸਿੰਘ ਵਾਸੀ ਪੱਟੀ, ਕਾਰ ’ਚ ਸਵਾਰ ਚਰਨਜੀਤ ਸਿੰਘ ਵਾਸੀ ਝੰਠਾ ਲੁਬਾਣਾ ਥਾਣਾ ਕਾਹਨੂੂੰਵਾਨ ਤੇ ਸਕੂਟਰ ਚਾਲਕ ਕਸ਼ਮੀਰ ਸਿੰਘ ਵਾਸੀ ਘਸੀਟਪੁਰ ਜ਼ਖ਼ਮੀ ਹੋ ਗਏ। ਐਸ.ਐਸ.ਐਫ. ਨੇ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਤੇ ਹਾਦਸਾਗ੍ਰਸਤ ਵਾਹਨਾਂ ਨੂੰ ਇਕ ਪਾਸੇ ਕਰਵਾ ਕੇ ਆਵਾਜਾਈ ਨੂੰ ਦਰੁੱਸਤ ਕਰਵਾਇਆ।
ਪਿਛਲੀ ਖ਼ਬਰ ਐਂਬੂਲੈਂਸ ਦੀ ਟੱਕਰ ਨਾਲ ਸਕੂਟੀ ਚਾਲਕ ਬਜ਼ੁਰਗ ਦੀ ਮੌਤ ਅਗਲੀ ਖ਼ਬਰ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਬਰਸੀ ਸਮਾਗਮਾਂ ’ਚ ਵੱਡੀ ਗਿਣਤੀ ਵਿਚ ਸੰਗਤਾਂ ਹੋਈਆਂ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।