26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸਤਿਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਨੇ ਬਟਾਲਾ ’ਚ ਮੁਕਾਬਲੇ ਕਰਵਾਏ

ਬਟਾਲਾ, 24 ਨਵੰਬਰ (ਸਤਿੰਦਰ ਸਿੰਘ)-ਸਤਿਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ ‘ਸਤਿਯੁਗ ਸੰਗੀਤ ਉਤਸਵ 2026’ ਤਹਿਤ 19ਵੇਂ ਸਾਲਾਨਾ ਅੰਤਰਰਾਜੀ ਸੰਗੀਤ, ਨਾਚ ਅਤੇ ਕਲਾ ਮੁਕਾਬਲੇ ਕਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਸ਼ੈਰੀ ਕਲਸੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਮਿਤ ਸੋਢੀ, ਦਿਨੇਸ਼ ਕੋਹਲੀ, ਵਿਜੇ ਸੋਨੀ, ਅਤੇ ਡਾ.

ਸਮਾਗਮ ਦੀ ਸ਼ੁਰੂਆਤ ਕਰਦੇ ਮਹਿਮਾਨ ਤੇ ਪ੍ਰਬੰਧਕ। ਤਸਵੀਰ : ਜਤਿੰਦਰ ਕੱਦ 27-11-2026
ਬਟਾਲਾ, 24 ਨਵੰਬਰ (ਸਤਿੰਦਰ ਸਿੰਘ)-ਸਤਿਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ ‘ਸਤਿਯੁਗ ਸੰਗੀਤ ਉਤਸਵ 2026’ ਤਹਿਤ 19ਵੇਂ ਸਾਲਾਨਾ ਅੰਤਰਰਾਜੀ ਸੰਗੀਤ, ਨਾਚ ਅਤੇ ਕਲਾ ਮੁਕਾਬਲੇ ਕਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਸ਼ੈਰੀ ਕਲਸੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਮਿਤ ਸੋਢੀ, ਦਿਨੇਸ਼ ਕੋਹਲੀ, ਵਿਜੇ ਸੋਨੀ, ਅਤੇ ਡਾ. ਅਨਿਲ ਸ਼ਰਮਾ ਡਿਪਟੀ ਡੀ.ਈ.ਓ. ਸ਼ਾਮਲ ਹੋਏ। ਜਦ ਕਿ ਵੈਦਿਆ ਸ਼੍ਰੀ ਦੀਪੇਂਦਰ ਕਾਂਤ ਸਮੇਤ ਕੇਂਦਰ ਦੇ ਸਾਰੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਦੀਪੇਂਦਰ ਕਾਂਤ ਨੇ ਦੱਸਿਆ ਕਿ ਸੰਗੀਤ ਨਾ ਸਿਰਫ਼ ਮਨੋਰੰਜਨ ਦਾ ਮਾਧਿਅਮ ਹੈ, ਸਗੋਂ ਇਕ ਵਿਅਕਤੀ ਦੀ ਅੰਦਰੂਨੀ ਆਤਮਾ ਨੂੰ ਛੂਹਣ ਵਾਲੇ ਉੱਤਮ ਭਾਵਨਾਵਾਂ, ਕਦਰਾਂ-ਕੀਮਤਾਂ ਤੇ ਸਕਾਰਾਤਮਕ ਵਿਚਾਰਾਂ ਨੂੰ ਸੰਚਾਰਿਤ ਕਰਨ ਦਾ ਮਾਧਿਅਮ ਵੀ ਹੈ। ਨਿਰਦੇਸ਼ਕ ਸਚਦੇਵਾ ਨੇ ਦੱਸਿਆ ਕਿ ਇਸ ਦਾ ਗ੍ਰੈਂਡ ਫਿਨਾਲੇ 2 ਦਸੰਬਰ ਨੂੰ ਸਿਟੀ ਗਰੁੱਪ ਆਫ਼ ਇੰਸਟੀਚਿਊਟਸ ਜਲੰਧਰ ਵਿਖੇ ਹੋਵੇਗਾ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਜੇਤੂਆਂ ਨੂੰ 5100, 3100 ਤੇ 2100 ਦੇ ਇਨਾਮ ਦਿੱਤੇ ਜਾਣਗੇ। ਇਸ ਮੌਕੇ ਹੋਏ ਮੁਕਾਬਲਿਆਂ ਦੌਰਾਨ ਸੋਲੋ ਕਲਾਸੀਕਲ ਵੋਕਲ ਵਿਚ ਆਰ.ਡੀ. ਖੋਸਲਾ ਸਕੂਲ ਪਹਿਲਾ, ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਦੂਜਾ ਤੇ ਜੀਆ ਲਾਲ ਨਿਰਮਾਣ ਨੇ ਤੀਜਾ, ਜਦ ਕਿ ਸਕੂਲ ਆਫ਼ ਐਮੀਨੈਂਸ ਹੌਸਲਾ ਅਫਜ਼ਾਈ ਇਨਾਮ, ਸਮੂਹ ਗੀਤ ਵਿਚ ਆਰ.ਡੀ. ਖੋਸਲਾ ਸਕੂਲ ਪਹਿਲਾ, ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਦੂਜਾ, ਕੈਂਬਰਿਜ ਇੰਟਰਨੈਸ਼ਨਲ ਸਕੂਲ ਤੇ ਲ ਾਰੈਂਸ ਇੰਟਰਨੈਸ਼ਨਲ ਸਕੂਲ ਨੇ ਤੀਜਾ, ਸਟਰੀਟ ਪਲੇਅ ਵਿਚ ਜੀਆ ਲਾਲ ਗੁਰੂ ਨੇ ਪਹਿਲਾ, ਲਾਰੈਂਸ ਇੰਟਰਨੈਸ਼ਨਲ ਸਕੂਲ ਦੂਜਾ, ਕੈਂਬਰਿਜ ਇੰਟਰਨੈਸ਼ਨਲ ਸਕੂਲ ਨੇ ਤੀਜਾ, ਸੋਲੋ ਡਾਂਸ ਵਿਚ ਆਰ.ਡੀ. ਖੋਸਲਾ ਨੇ ਪਹਿਲਾ, ਜੀਆ ਲਾਲ ਨਿਰਮਾਣ ਨੇ ਦੂਜਾ, ਸਕੂਲ ਆਫ਼ ਐਮੀਨੈਂਸ ਨੇ ਤੀਜਾ, ਸਮੂਹ ਡਾਂਸ ਭਗਤੀ ਵਿਚ ਲਾਰੈਂਸ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਆਰ.ਡੀ. ਖੋਸਲਾ ਨੇ ਦੂਜਾ ਤੇ ਜੀਆ ਲਾਲ ਨਿਰਮਾਤਾ ਨੇ ਤੀਜਾ, ਸਮੂਹ ਨਾਚ ਵਿਚ ਆਰ.ਡੀ. ਖੋਸਲਾ ਨੇ ਪਹਿਲਾ, ਨੈਸ਼ਨਲ ਹਾਈ ਸਕੂਲ ਸ਼੍ਰੀ ਗੁਰੂ ਹਰਕ੍ਰਿਸ਼ਨ ਨੇ ਦੂਜਾ ਤੇ ਜੀਆ ਲਾਲ ਨਿਰਮਾਤਾ ਨੇ ਤੀਜਾ ਅਤੇ ਲਾਰੈਂਸ ਇੰਟਰਨੈਸ਼ਨਲ ਸਕੂਲ ਨੇ ਹੌਸਲਾ ਅਫਜ਼ਾਈ, ਰੰਗੋਲੀ ਵਿਚ ਆਰ.ਡੀ. ਖੋਸਲਾ ਨੇ ਪਹਿਲਾ, ਜੀਆ ਲਾਲ ਨਿਰਮਾਤਾ ਨੇ ਦੂਜਾ ਤੇ ਲਾਰੈਂਸ ਇੰਟਰਨੈਸ਼ਨਲ ਸਕੂਲ ਅਤੇ ਸਕੂਲ ਆਫ਼ ਐਮੀਨੈਂਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਕਲਾ ਦਾ ਪ੍ਰਦਰਸ਼ਨ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।