04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਫ਼ਿਰੋਜ਼ਪੁਰ ਮੰਡਲ ਦੇ ਅਧੀਨ ਯਾਤਰੀ ਟਿਕਟ ਸੁਵਿਧਾ ਕੇਂਦਰ ਲਈ ਅਰਜ਼ੀਆਂ ਦੀ ਮੰਗ ਯਾਤਰੀ ਸੁਵਿਧਾਵਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਯਾਤਰੀ ਟਿਕਟ ਸੁਵਿਧਾ ਕੇਂਦਰ ਲਈ ਅਹਿਮ ਪਹਿਲ

ਫ਼ਿਰੋਜ਼ਪੁਰ, 3 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਨੂੰ ਬਿਹਤਰ ਅਤੇ ਸੁਵਿਧਾਜਨਕ ਟਿਕਟਿੰਗ ਸੁਵਿਧਾ ਮੁਹੱਈਆ ਕਰਵਾਉਣ ਲਈ ਯਾਤਰੀ ਟਿਕਟ ਸੁਵਿਧਾ ਕੇਂਦਰ ਦੀ ਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਯੋਗ ਵਿਅਕਤੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਵਾਈ.

ਅਜੀਤ ਡੈਸਕ 04-09-2026
ਫ਼ਿਰੋਜ਼ਪੁਰ, 3 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਨੂੰ ਬਿਹਤਰ ਅਤੇ ਸੁਵਿਧਾਜਨਕ ਟਿਕਟਿੰਗ ਸੁਵਿਧਾ ਮੁਹੱਈਆ ਕਰਵਾਉਣ ਲਈ ਯਾਤਰੀ ਟਿਕਟ ਸੁਵਿਧਾ ਕੇਂਦਰ ਦੀ ਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਯੋਗ ਵਿਅਕਤੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਵਾਈ.ਟੀ.ਐੱਸ.ਕੇ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਹੀ ਅਧਿਕਾਰਤ ਟਿਕਟ ਬੁਕਿੰਗ ਸੁਵਿਧਾ ਉਪਲਬਧ ਕਰਵਾਉਣਾ ਹੈ। ਇਸ ਨਾਲ ਯਾਤਰੀਆਂ ਦੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਟਿਕਟ ਬੁੱਕ ਕਰਵਾਉਣਾ ਹੋਰ ਵੀ ਆਸਾਨ ਅਤੇ ਸੁਵਿਧਾਜਨਕ ਹੋ ਜਾਂਦਾ ਹੈ। ਭਾਰਤੀ ਰੇਲਵੇ ਦੀ ਇਹ ਪਹਿਲ ਹੈ ਕਿ ਵਾਈ.ਟੀ.ਐੱਸ.ਕੇ. ਦੇ ਮਾਧਿਅਮ ਨਾਲ ਯਾਤਰੀਆਂ ਨੂੰ ਆਸਾਨ, ਪਹੁੰਚਣਯੋਗ ਅਤੇ ਸੁਵਿਧਾਜਨਕ ਰੇਲ ਟਿਕਟ ਬੁਕਿੰਗ ਦੀ ਸੁਵਿਧਾ ਉਪਲਬਧ ਕਰਵਾਈ ਜਾਵੇ। ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਿਚ ਵਾਈ.ਟੀ.ਐੱਸ.ਕੇ. ਖੋਲ੍ਹਣ ਲਈ 3 ਸਾਲਾਂ ਦੀ ਮਿਆਦ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ। ਰੇਲਵੇ ਅਤੇ ਆਈ.ਆਰ.ਸੀ.ਟੀ.ਸੀ. ਤੋਂ ਅਧਿਕਾਰਤ ਟਿਕਟ ਏਜੰਟ ਇਸ ਦੇ ਯੋਗ ਹੋਣਗੇ। ਅਰਜ਼ੀ ਦੀ ਆਖ਼ਰੀ ਮਿਤੀ 16 ਸਤੰਬਰ 2026 ਤੈਅ ਕੀਤੀ ਗਈ ਹੈ। ਚਾਹਵਾਨ ਆਵੇਦਕ ਉੱਤਰ ਰੇਲਵੇ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਰਜ਼ੀ ਨਾਲ ਸਬੰਧਿਤ ਵਿਸਤਰਿਤ ਜਾਣਕਾਰੀ ਅਤੇ ਨਿਯਮ-ਸ਼ਰਤਾਂ ਦੇਖ ਸਕਦੇ ਹਨ। 16 ਸਤੰਬਰ 2026 ਦੁਪਹਿਰ 3 ਵਜੇ ਤੋਂ ਬਾਅਦ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਪਿਛਲੀ ਖ਼ਬਰ ਤਕਨੀਕੀ ਸਿੱਖਿਆ ਨੂੰ ਮਿਲੀ ਨਵੀਂ ਉਡਾਣ, ਫਿਰੋਜ਼ਪੁਰ ਪੌਲੀਟੈਕਨਿਕ ਕਾਲਜ ’ਚ ਇਨੋਵੇਸ਼ਨ ਲੈਬ ਦਾ ਉਦਘਾਟਨ ਆਧੁਨਿਕ ਤਕਨੀਕ ਨਾ... ਅਗਲੀ ਖ਼ਬਰ 3 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।