ਜੇਲ੍ਹ ’ਚੋਂ ਰਿਹਾਅ ਹੋ ਕੇ ਪੁੱਜੇ ਕਿਸਾਨ ਆਗੂਆਂ ਦਾ ਕੀਤਾ ਨਿੱਘਾ ਸਵਾਗਤ
ਮੰਡੀ ਅਰਨੀਵਾਲਾ, 4 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵਿੰਦਰ ਸਿੰਘ ਸ਼ਾਹਪੁਰਾ ਅਤੇ ਰਾਜੂ ਬਰਾੜ ਸ਼ਾਹਪੁਰਾ ਦੇ ਫ਼ਰੀਦਕੋਟ ਜੇਲ੍ਹ ਵਿਚੋਂ ਰਿਹਾਅ ਹੋ ਕੇ ਅੱਜ ਵਾਪਸ ਪਿੰਡ ਪਰਤਣ ’ਤੇ ਕਿਸਾਨਾਂ ਵਲੋਂ ਉਨ੍ਹਾਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ । ਕਿਸਾਨੀ ਸੰਘਰਸ਼ ਦੌਰਾਨ ਉਨ੍ਹਾਂ ਵਲੋਂ ਛੇ ਦਿਨ ਫ਼ਰੀਦਕੋਟ ਜੇਲ੍ਹ ਵਿਚ ਬਿਤਾਏ ਗਏ ਹਨ।
ਅਜੀਤ ਡੈਸਕ
05-09-2026