07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗੋਗਾ ਨੌਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਜ਼ੀਰਾ, 6 ਸਤੰਬਰ (ਹਰਜੀਤ ਸਿੰਘ ਗਿੱਲ)- ਜ਼ੀਰਾ ਵਿਖੇ ਸ਼ਰਧਾਲੂਆਂ ਵਲੋਂ ਗੁੱਗਾ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ 3:00 ਵਜੇ ਤੋਂ ਹੀ ਤਲਵੰਡੀ ਰੋਡ ’ਤੇ ਸਥਿਤ ਗੁੱਗਾ ਮੰਦਰ ਵਿਖੇ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਣਾ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਗੁੱਗਾ ਜੀ ਦੀ ਪੂਜਾ ਕਰਨ ਦਾ ਸਿਲਸਿਲਾ ਦੁਪਹਿਰ ਤੱਕ ਜਾਰੀ ਰਿਹਾ।

ਅਜੀਤ ਡੈਸਕ 07-09-2026
ਜ਼ੀਰਾ, 6 ਸਤੰਬਰ (ਹਰਜੀਤ ਸਿੰਘ ਗਿੱਲ)- ਜ਼ੀਰਾ ਵਿਖੇ ਸ਼ਰਧਾਲੂਆਂ ਵਲੋਂ ਗੁੱਗਾ ਨੌਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ 3:00 ਵਜੇ ਤੋਂ ਹੀ ਤਲਵੰਡੀ ਰੋਡ ’ਤੇ ਸਥਿਤ ਗੁੱਗਾ ਮੰਦਰ ਵਿਖੇ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਣਾ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਗੁੱਗਾ ਜੀ ਦੀ ਪੂਜਾ ਕਰਨ ਦਾ ਸਿਲਸਿਲਾ ਦੁਪਹਿਰ ਤੱਕ ਜਾਰੀ ਰਿਹਾ। ਪੁਰਾਣੇ ਰੀਤੀ ਰਿਵਾਜਾਂ ਦੇ ਅਨੁਸਾਰ ਗੁੱਗਾ ਨੌਮੀ ਦੇ ਸਬੰਧ ਵਿਚ ਮਾਲ ਪੂੜੇ, ਚੂਰਮਾ, ਸੇਵੀਆਂ, ਸ਼ੱਕਰ ਸੀਰਨੀ ਦੇ ਪ੍ਰਸਾਦ ਦੇ ਨਾਲ ਗੁੱਗਾ ਦੀ ਪੂਜਾ ਕੀਤੀ। ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਸੁਭਾਸ਼ ਗੁਪਤਾ, ਜੋਗਿੰਦਰ ਪਾਲ ਕੋਰੀ, ਸੁਮੀਤ ਨਰੂਲਾ, ਸੁੰਦਰਮ ਸੂਦ, ਵਿੱਕੀ ਸੂਦ, ਰਾਜ ਰਾਣੀ, ਧਰਮਿੰਦਰ, ਕ੍ਰਿਸ਼ਨ ਸਚਦੇਵਾ, ਬਲਦੇਵ ਸ਼ਰਮਾ, ਕੇ. ਕੇ. ਗੁਪਤਾ, ਰਾਹੁਲ ਗਾਗਰਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਸ.ਕੇ.ਪਬਲਿਕ ਸਕੂਲ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੇ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੰਡੀਗੜ੍ਹ ਮੋਰਚੇ ਵਿਚ ਡਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।