11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਧਿਆਪਕਾਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਬੀ.ਐੱਡ. ਅਧਿਆਪਕ ਫ਼ਰੰਟ ਦੀ ਡੀ.ਪੀ. ਆਈ. ਨਾਲ ਅਹਿਮ ਮੀਟਿੰਗ

ਫ਼ਾਜ਼ਿਲਕਾ 9 ਸਤੰਬਰ (ਦਵਿੰਦਰ ਪਾਲ ਸਿੰਘ)- ਅਧਿਆਪਕ ਵਰਗ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਵਿਭਾਗੀ ਮੰਗਾਂ ਦੇ ਹੱਲ ਲਈ ਬੀ. ਐੱਡ.

ਮੋਹਾਲੀ ਵਿਖੇ ਡੀ.ਪੀ.ਆਈ ਸੈਕੰਡਰੀ ਅਤੇ ਐਲੀਮੈਂਟਰੀ ਨਾਲ ਮੀਟਿੰਗ ਦੌਰਾਨ ਬੀ.ਐੱਡ.ਅਧਿਆਪਕ ਫ਼ਰੰਟ ਪੰਜਾਬ ਦੇ ਆਗੂ। ਅਜੀਤ ਤਸਵੀਰ 10-09-2026
ਫ਼ਾਜ਼ਿਲਕਾ 9 ਸਤੰਬਰ (ਦਵਿੰਦਰ ਪਾਲ ਸਿੰਘ)- ਅਧਿਆਪਕ ਵਰਗ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਵਿਭਾਗੀ ਮੰਗਾਂ ਦੇ ਹੱਲ ਲਈ ਬੀ.ਐੱਡ. ਅਧਿਆਪਕ ਫ਼ਰੰਟ ਪੰਜਾਬ ਦੇ ਵਫ਼ਦ ਦੀ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਸਕੱਤਰ ਸਿੰਘ ਬਲ ਤੇ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਮੈਡਮ ਹਰਕੀਰਤ ਕੌਰ ਚਾਨੇ ਨਾਲ ਅਹਿਮ ਮੀਟਿੰਗ ਹੋਈ। ਫ਼ਰੰਟ ਦੇ ਪ੍ਰਧਾਨ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਮੋਹਾਲੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ’ਚ ਅਧਿਆਪਕਾਂ ਨਾਲ ਸਬੰਧਿਤ ਵੱਖ-ਵੱਖ ਮੰਗਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਫ਼ਰੰਟ ਦੇ ਪ੍ਰੈੱਸ ਸਕੱਤਰ ਦਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ, ਐੱਚ.ਟੀ. ਤੋਂ ਸੀ.ਐੱਚ.ਟੀ., ਸੀ.ਐੱਚ.ਟੀ. ਤੋਂ ਬੀ.ਪੀ.ਈ.ਓ., ਮਾਸਟਰ ਕਾਡਰ ਤੋਂ ਲੈਕਚਰਾਰ ਤੇ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਗਿਆ। ਡਾਇਰੈਕਟਰ ਸੈਕੰਡਰੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਦੀਆਂ ਸੂਚੀਆਂ ਆਉਂਦੇ ਕੁੱਝ ਦਿਨਾਂ ਵਿਚ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਪ੍ਰਿੰਸੀਪਲਾਂ ਦੀਆਂ ਤਰੱਕੀਆਂ ’ਤੇ ਲੱਗੇ ਸਟੇਅ ਨੂੰ ਹਟਵਾਉਣ ਲਈ ਅਦਾਲਤ ’ਚ ਪ੍ਰਭਾਵਸ਼ਾਲੀ ਪੈਰਵੀ ਕਰਨ ਤੇ ਹਾਲ ਹੀ ਵਿਚ ਹੋਈਆਂ ਹੈੱਡ ਮਾਸਟਰਾਂ ਦੀਆਂ ਤਰੱਕੀਆਂ ਸੰਬੰਧੀ ਰਿਵਾਈਜ਼ਡ ਸਟੇਸ਼ਨ ਅਲਾਟਮੈਂਟ ਦੀ ਨਵੀਂ ਸੂਚੀ ਜਾਰੀ ਕਰਨ ਬਾਰੇ ਵੀ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਐੱਚ.ਟੀ. ਸੀ.ਐੱਚ.ਟੀ. ਤੇ ਬੀ.ਪੀ.ਈ.ਓ. ਦੀਆਂ ਤਰੱਕੀਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਨ ਦੀ ਗੱਲ ਵੀ ਕੀਤੀ ਗਈ। ਮੀਟਿੰਗ ਦੌਰਾਨ 2011 ਵਿਚ ਰੈਗੂਲਰ ਹੋਏ ਸਰਵਿਸ ਪ੍ਰੋਵਾਈਡਰ ਅਧਿਆਪਕਾਂ ਦੀ ਸੀਨੀਅਰਤਾ ਸੂਚੀ ਵਿਚ ਹੋਈਆਂ ਕਥਿਤ ਗ਼ਲਤੀਆਂ ਨੂੰ ਰਿਵਿਊ ਕਰਨ ਦਾ ਫ਼ੈਸਲਾ ਕੀਤਾ ਗਿਆ। ਆਪਸੀ ਬਦਲੀ ’ਤੇ ਲੱਗੀ ਸਟੇਅ ਦੀ ਸ਼ਰਤ ਖ਼ਤਮ ਕਰਨ ਤੇ ਤਿਕੋਣੀ ਬਦਲੀ ਦੀ ਮੰਗ ਨੂੰ ਰਿਵਿਊ ਕਮੇਟੀ ਅੱਗੇ ਰੱਖਣ ਬਾਰੇ ਵੀ ਵਿਚਾਰ ਹੋਇਆ। ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਲਈ ਲੋੜੀਂਦੇ ਫ਼ੰਡ ਜਾਰੀ ਕਰਨ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ। ਫ਼ਰੰਟ ਵਲੋਂ ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰ ਰਹੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ’ਤੇ ਸਰਵਿਸ ਨਿਯਮ ਲਾਗੂ ਕਰਕੇ ਪੂਰੀ ਤਨਖ਼ਾਹ ਦੇਣ ਤੇ ਪੱਕੇ ਹੋਣ ਤੋਂ ਰਹਿ ਗਏ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਲੈਪਸ ਹੋਈਆਂ ਯੂਨੀਫ਼ਾਰਮ ਗਰਾਂਟਾਂ ਜਲਦ ਜਾਰੀ ਕਰਨ, ਮਿਡ-ਡੇ-ਮੀਲ ਦੀ ਰਾਸ਼ੀ ਖ਼ਰਚ ਕਰਨ ਦੀਆਂ ਤਾਕਤਾਂ ਸਕੂਲ ਪੱਧਰ ’ਤੇ ਦੇਣ, ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਤੋਂ ਛੋਟ ਦੇਣ ਅਤੇ ਬਾਰਡਰ ਏਰੀਆ ਇੰਕਰੀਮੈਂਟ ਦੇਣ ਵਰਗੇ ਮੁੱਦੇ ਵੀ ਵਿਚਾਰੇ ਗਏ। ਦੋਵਾਂ ਡਾਇਰੈਕਟਰਾਂ ਵੱਲੋਂ ਫ਼ਰੰਟ ਆਗੂਆਂ ਨੂੰ ਇਨ੍ਹਾਂ ਮੰਗਾਂ ਦੇ ਸਾਰਥਿਕ ਹੱਲ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਪਰਮਜੀਤ ਸਿੰਘ, ਪਰਮਜੀਤ ਦੁੱਗਲ, ਸਰਤਾਜ ਸਿੰਘ ਚੀਮਾ, ਤਲਵਿੰਦਰਬੀਰ ਸਿੰਘ ਬੁੱਟਰ, ਰਵਿੰਦਰਪਾਲ ਸਿੰਘ ਆਂਡਲੂ, ਬਿਕਰਜੀਤ ਸਿੰਘ ਬਲ, ਮਨਜੋਤ ਸਿੰਘ, ਚੰਨਦੀਪ ਸਿੰਘ ਬੁਤਾਲਾ, ਅਮਰਜੀਤ ਸਿੰਘ ਲਾਡੀ, ਗੁਰਮੀਤ ਸਿੰਘ ਢੋਲੇਵਾਲ, ਗੁਰਪ੍ਰੀਤ ਸਿੰਘ, ਜਰਮਨਜੀਤ ਸਿੰਘ, ਗੁਰਮੀਤ ਸਿੰਘ ਅਤੇ ਰੋਹਿਤ ਕਾਲੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 7 ਮੁਕੱਦਮੇ ਦਰਜ ਹੈਰੋਇਨ ਦਾ ਨਸ਼ਾ ਕਰਦਾ ਇਕ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਜਲਾਲਾਬਾਦ ’ਚ ਗੈਰ-ਕਾਨੂੰਨੀ ਮਾਈਨਿੰਗ ’ਤੇ ਵਿਧਾਇਕ ਗੋਲਡੀ ਤੇ ਪੁਲਿਸ ਨੇ ਮਾਰਿਆ ਛਾਪਾ ਜੇ.ਸੀ.ਬੀ. ਤੇ ਟਰਾਲੇ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।