ਰਣਬੀਰ ਕੁਮਾਰ ਦੇ ਹੱਕ ’ਚ ਅਸ਼ੋਕ ਜੈਰਥ ਨੇ ਘਰ-ਘਰ ਮੰਗੀਆਂ ਵੋਟਾਂ
ਫ਼ਾਜ਼ਿਲਕਾ, 10 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਆਗਾਮੀ ਸੀਨੇਟ ਚੋਣਾਂ ਦੇ ਮੱਦੇਨਜ਼ਰ ਭਾਜਪਾ ਆਗੂ ਅਸ਼ੋਕ ਜੈਰਥ ਦੀ ਅਗਵਾਈ ਹੇਠ ਉਮੀਦਵਾਰ ਰਣਬੀਰ ਕੁਮਾਰ (ਸੀਰੀਅਲ ਨੰਬਰ 38) ਦੇ ਹੱਕ ’ਚ ਫ਼ਾਜ਼ਿਲਕਾ ਦੇ ਕੈਲਾਸ਼ ਨਗਰ ਵਿਖੇ ਘਰ-ਘਰ ਚੋਣ ਮੁਹਿੰਮ ਚਲਾਈ ਗਈ। ਇਸ ਦੌਰਾਨ ਨਿਸ਼ਾਂਤ ਅਗਰਵਾਲ, ਸੁਬੋਧ ਵਰਮਾ, ਮਨਜੀਤ ਗਾਂਧੀ, ਸੋਨੂੰ ਜੈਰਥ, ਸੰਦੀਪ ਕੁੱਕੜ, ਹਨੀ ਬਹਿਲ, ਜਸਪ੍ਰੀਤ ਜੱਸਾ, ਕਾਲੀ ਸੁਖੀਜਾ ਤੇ ਗੌਰਵ ਮੰਡੋਰਾ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਫ਼ਾਜ਼ਿਲਕਾ, 10 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਆਗਾਮੀ ਸੀਨੇਟ ਚੋਣਾਂ ਦੇ ਮੱਦੇਨਜ਼ਰ ਭਾਜਪਾ ਆਗੂ ਅਸ਼ੋਕ ਜੈਰਥ ਦੀ ਅਗਵਾਈ ਹੇਠ ਉਮੀਦਵਾਰ ਰਣਬੀਰ ਕੁਮਾਰ (ਸੀਰੀਅਲ ਨੰਬਰ 38) ਦੇ ਹੱਕ ’ਚ ਫ਼ਾਜ਼ਿਲਕਾ ਦੇ ਕੈਲਾਸ਼ ਨਗਰ ਵਿਖੇ ਘਰ-ਘਰ ਚੋਣ ਮੁਹਿੰਮ ਚਲਾਈ ਗਈ। ਇਸ ਦੌਰਾਨ ਨਿਸ਼ਾਂਤ ਅਗਰਵਾਲ, ਸੁਬੋਧ ਵਰਮਾ, ਮਨਜੀਤ ਗਾਂਧੀ, ਸੋਨੂੰ ਜੈਰਥ, ਸੰਦੀਪ ਕੁੱਕੜ, ਹਨੀ ਬਹਿਲ, ਜਸਪ੍ਰੀਤ ਜੱਸਾ, ਕਾਲੀ ਸੁਖੀਜਾ ਤੇ ਗੌਰਵ ਮੰਡੋਰਾ ਸਮੇਤ ਹੋਰ ਪਤਵੰਤੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਫ਼ਾਜ਼ਿਲਕਾ ਦੇ ਰਹਿਣ ਵਾਲੇ ਰਣਬੀਰ ਕੁਮਾਰ ਮੌਜੂਦਾ ਸਮੇਂ ਚੰਡੀਗੜ੍ਹ ਸਿੱਖਿਆ ਵਿਭਾਗ ਵਿਚ ਸੇਵਾਵਾਂ ਦੇ ਰਹੇ ਹਨ। ਉਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਸਰਗਰਮ ਰਹੇ ਹਨ ਅਤੇ ਹੁਣ ਸੀਨੇਟ ਜ਼ਰੀਏ ਕਾਲਜਾਂ ਵਿਚ ਸੁਧਾਰ ਲਈ ਚੋਣ ਮੈਦਾਨ ਵਿਚ ਹਨ।