14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਨਗਰ ਕੌਂਸਲ ਫਿਰੋਜ਼ਪੁਰ ਵਲੋਂ ਸਵੱਛ ਅਭਿਆਨ ਮਿਸ਼ਨ ਕਲੀਨ ਪੰਜਾਬ ਤਹਿਤ ਮੁਹਿੰਮ ਦੀ ਸਫਲਤਾਪੂਰਵਕ ਸਮਾਪਤੀ

ਫਿਰੋਜ਼ਪੁਰ, 12 ਸਤੰਬਰ (ਰਾਕੇਸ਼ ਚਾਵਲਾ)-ਸਰਕਾਰ ਦੁਆਰਾ ਚਲਾਈ ਜਾ ਰਹੇ ਮਿਸ਼ਨ ਕਲੀਨ ਪੰਜਾਬ ਤੇ ਸਵੱਛ ਅਭਿਆਨ ਤਹਿਤ ਗਾਈਡਲਾਈਨ ਅਨੁਸਾਰ ਮਿਤੀ 29 ਅਗਸਤ 2026 ਤੋਂ ਲੈ ਕੇ 12 ਸਤੰਬਰ 2026 ਤੱਕ ਚਲਾਈ ਗਈ ਸਪੈਸ਼ਲ ਸਫ਼ਾਈ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਵੱਖ-ਵੱਖ ਨਗਰ ਕੌਂਸਲ ਨਗਰ ਪੰਚਾਇਤਾਂ ਵਲੋਂ ਆਪਣੇ ਦੁਆਰਾ ਬਣਾਏ ਗਏ ਸ਼ਡਿਊਲ ਅਨੁਸਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਰਿਹਾਇਸ਼ੀ ਕਮਰਸ਼ੀਅਲ ਪਬਲਿਕ ਸਥਾਨਾਂ ਪਾਰਕਾਂ ਵਿੱਦਿਅਕ ਅਦਾਰਿਆਂ ਧਾਰਮਿਕ ਸਥਾਨਾਂ ਆਦਿ ਦੀ ਸਫ਼ਾਈ ਕਰਵਾਈ ਗਈ। ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਡਾ.

ਅਜੀਤ ਡੈਸਕ 13-09-2026
ਫਿਰੋਜ਼ਪੁਰ, 12 ਸਤੰਬਰ (ਰਾਕੇਸ਼ ਚਾਵਲਾ)-ਸਰਕਾਰ ਦੁਆਰਾ ਚਲਾਈ ਜਾ ਰਹੇ ਮਿਸ਼ਨ ਕਲੀਨ ਪੰਜਾਬ ਤੇ ਸਵੱਛ ਅਭਿਆਨ ਤਹਿਤ ਗਾਈਡਲਾਈਨ ਅਨੁਸਾਰ ਮਿਤੀ 29 ਅਗਸਤ 2026 ਤੋਂ ਲੈ ਕੇ 12 ਸਤੰਬਰ 2026 ਤੱਕ ਚਲਾਈ ਗਈ ਸਪੈਸ਼ਲ ਸਫ਼ਾਈ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਵੱਖ-ਵੱਖ ਨਗਰ ਕੌਂਸਲ ਨਗਰ ਪੰਚਾਇਤਾਂ ਵਲੋਂ ਆਪਣੇ ਦੁਆਰਾ ਬਣਾਏ ਗਏ ਸ਼ਡਿਊਲ ਅਨੁਸਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਰਿਹਾਇਸ਼ੀ ਕਮਰਸ਼ੀਅਲ ਪਬਲਿਕ ਸਥਾਨਾਂ ਪਾਰਕਾਂ ਵਿੱਦਿਅਕ ਅਦਾਰਿਆਂ ਧਾਰਮਿਕ ਸਥਾਨਾਂ ਆਦਿ ਦੀ ਸਫ਼ਾਈ ਕਰਵਾਈ ਗਈ। ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਡਾ.ਸੁਖਪਾਲ ਸਿੰਘ ਵਲੋਂ ਵਿਸਥਾਰ ਪੂਰਵਕ ਦੱਸਿਆ ਗਿਆ ਕਿ ਸਥਾਨਕ ਸਰਕਾਰ ਮੰਤਰੀ ਹਰਜੋਤ ਸਿੰਘ ਬੈਂਸ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਤੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸਵੱਛ ਅਭਿਆਨ ਦੇ ਨੋਡਲ ਅਫ਼ਸਰ ਡਾ.ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਾਡੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਨਗਰ ਕੌਂਸਲ ਫਿਰੋਜ਼ਪੁਰ ਦੀ ਸੈਨੀਟੇਸ਼ਨ ਟੀਮ ਵੱਲੋਂ ਬਣਾਏ ਗਏ ਸ਼ਡਿਊਲ ਅਨੁਸਾਰ ਮਿਤੀ 29 ਅਗਸਤ 2026 ਤੋਂ ਇਹ ਡਰਾਈਵ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਡਰਾਈਵ ਤਹਿਤ ਸ਼ਡਿਊਲ ਅਨੁਸਾਰ ਮਾਲ ਰੋਡ, ਸਰਕੁਲਰ ਰੋਡ, ਸ਼ਹਿਰ ਦੀਆਂ ਲਿੰਕ ਸੜਕਾਂ, ਪਬਲਿਕ ਸਥਾਨ, ਧਾਰਮਿਕ ਸਥਾਨ, ਸ਼ਹਿਰ ਦੇ ਵੱਖ-ਵੱਖ ਚੌਕ, ਰਿਹਾਇਸ਼ੀ ਏਰੀਏ ਅੰਦਰ ਦੀਆਂ ਬਰਸਾਤੀਆਂ ਦੀ ਸਫ਼ਾਈ, ਪਾਰਕਾਂ ਦੀ ਸਫ਼ਾਈ, ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਦੀ ਮੁਕੰਮਲ ਰੂਪ ਵਿਚ ਸਫ਼ਾਈ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਇਸ ਵਿਸ਼ੇਸ਼ ਪੰਦ੍ਹਰਵਾੜੇ ਅੰਦਰ ਰਾਜਨੀਤਿਕ ਸ਼ਖ਼ਸੀਅਤਾਂ, ਧਾਰਮਿਕ ਸ਼ਖ਼ਸੀਅਤਾਂ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸ਼ਹਿਰ ਦੇ ਸਕੂਲਾਂ ਕਾਲਜਾਂ ਦੇ ਐੱਨ.ਸੀ.ਸੀ. ਤੇ ਐੱਨ.ਐੱਸ.ਐੱਸ. ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਜਿਨ੍ਹਾਂ ਵਿਚ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ, ਯੁੱਧ ਨਸ਼ਿਆਂ ਵਿਰੁੱਧ ਦੇ ਕੋਆਰਡੀਨੇਟਰ ਡਾ.ਅਮਨਦੀਪ ਕੌਰ ਗੋਸਲ, ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਅਸ਼ੋਕ ਸਚਦੇਵਾ, ਦੇਵ ਸਮਾਜ ਕਾਲਜ ਦੇ ਅਧਿਆਪਕ ਤੇ ਵਿਦਿਆਰਥੀ, ਧਾਰਮਿਕ ਸਥਾਨਾਂ ਦੇ ਅਹੁਦੇਦਾਰ, ਸਰਕਾਰੀ ਸਕੂਲਾਂ ਦੇ ਐੱਨ.ਸੀ.ਸੀ. ਦੇ ਵਿਦਿਆਰਥੀ ਸ਼ਾਮਲ ਸਨ । ਇਸ ਮੌਕੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਦੀ ਸੈਨੀਟੇਸ਼ਨ ਸ਼ਾਖਾ ਦੇ ਇੰਚਾਰਜ ਕਮ ਨੋਡਲ ਅਫ਼ਸਰ ਡਾ. ਸੁਖਪਾਲ ਸਿੰਘ ਦੀ ਅਗਵਾਈ ’ਚ ਸੈਂਨਟਰੀ ਰੁਸਤਮ ਸ਼ੇਰ ਸੋਢੀ, ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ, ਸੁਮਨ ਰਾਣੀ ਤੇ ਸਿਮਰਨਜੀਤ ਸਿੰਘ ਤੋਂ ਇਲਾਵਾ ਸੈਨਟਰੀ ਮੇਟ ਰਾਜ ਕੁਮਾਰ, ਅਮਰ ਭੱਟੀ, ਰਜੇਸ਼ ਕੁਮਾਰ, ਰਾਮ ਚਰਨ, ਵਿਮਲ, ਰਾਜਾ ਤੇ ਅਕਬਰ ਦੇ ਸਫ਼ਾਈ ਕਰਮਚਾਰੀਆਂ ਦੀਆਂ ਟੀਮਾਂ ਨਾਲ ਇਹ ਪੰਦ੍ਹਰਵਾੜਾ ਸਫਲ ਹੋ ਸਕਿਆ ਹੈ।
ਪਿਛਲੀ ਖ਼ਬਰ ਅਜੀਤ, ਜਲੰਧਰ ਕੌਮੀ ਲੋਕ ਅਦਾਲਤ ’ਚ 16726 ਕੇਸਾਂ ਦਾ ਕੀਤਾ ਗਿਆ ਨਿਪਟਾਰਾ- ਜ਼ਿਲ੍ਹਾ ਸੈਸ਼ਨ ਜੱਜ ਸੁਮੀਤ ਮਲਹੋਤਰਾ ਅਗਲੀ ਖ਼ਬਰ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ - ਬਾਬਾ ਜੋਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।