14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਹਰਭਜਨ ਸਿੰਘ ਬਾਜਵਾ ਦੇ ਦਿਹਾਂਤ ’ਤੇ ਕਥਾਕਾਰ ਮੰਚ ਵਲੋਂ ਦੁੱਖ ਪ੍ਰਗਟ ਹਰਭਜਨ ਸਿੰਘ ਬਾਜਵਾ ਸੜਕ ਹਾਦਸਿਆਂ ’ਚ ਦੋ ਵਿਅਕਤੀ ਜ਼ਖ਼ਮੀ

ਤਲਵੰਡੀ ਭਾਈ, 13 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਸਾਹਿੱਤਿਕ ਫ਼ੋਟੋਗਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦਿਹਾਂਤ ’ਤੇ ਕਥਾਕਾਰ ਮੰਚ, ਪੰਜਾਬ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੰਚ ਦੇ ਸੰਸਥਾਪਕ ਅਲਫਾਜ਼, ਮੁੱਖ ਪ੍ਰਬੰਧਕ ਪਵਿੱਤਰ ਕੌਰ ਮਾਟੀ, ਕਨਵੀਨਰ ਐਚ.

ਹਰਭਜਨ ਸਿੰਘ ਬਾਜਵਾ 14-09-2026
ਤਲਵੰਡੀ ਭਾਈ, 13 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਸਾਹਿੱਤਿਕ ਫ਼ੋਟੋਗਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦਿਹਾਂਤ ’ਤੇ ਕਥਾਕਾਰ ਮੰਚ, ਪੰਜਾਬ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੰਚ ਦੇ ਸੰਸਥਾਪਕ ਅਲਫਾਜ਼, ਮੁੱਖ ਪ੍ਰਬੰਧਕ ਪਵਿੱਤਰ ਕੌਰ ਮਾਟੀ, ਕਨਵੀਨਰ ਐਚ.ਐਸ. ਡਿੰਪਲ ਅਤੇ ਸਹਿ ਕਨਵੀਨਰ ਕਮਲਜੀਤ ਕੌਰ ਬਾਂਗਾ ਨੇ ਕਿਹਾ ਕਿ ਬਾਜਵਾ ਦੇ ਵਿਛੋੜੇ ਨਾਲ ਪੰਜਾਬੀ ਸਾਹਿੱਤ ਅਤੇ ਸਾਹਿੱਤਿਕ ਫ਼ੋਟੋਗਰਾਫ਼ੀ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਆਗੂਆਂ ਨੇ ਦੱਸਿਆ ਕਿ ਹਰਭਜਨ ਸਿੰਘ ਬਾਜਵਾ ਨੇ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਕੋਲੋਂ ਚਿੱਤਰਕਾਰੀ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਬਟਾਲਾ ਵਿਖੇ ਆਪਣਾ ਸਟੂਡੀਓ ਸਥਾਪਤ ਕੀਤਾ। ਉਨ੍ਹਾਂ ਵੱਖ-ਵੱਖ ਅਖ਼ਬਾਰਾਂ ਤੇ ਰਸਾਲਿਆਂ ਲਈ ਫ਼ੋਟੋਗਰਾਫ਼ਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀਆਂ ਪ੍ਰਮੁੱਖ ਕਾਵਿ ਕਿਰਤਾਂ ਵਿੱਚ ‘ਸੁੱਕੇ ਕੱਖਾਂ ਥੱਲੇ ਅੱਗ’, ‘ਮੌਤ ਇੱਕ ਆਸ ਦੀ’ ਅਤੇ ‘ਤਰੇਲ ਦੀ ਇਕ ਬੂੰਦ’ ਸ਼ਾਮਲ ਹਨ। ਮੰਚ ਦੇ ਆਗੂਆਂ ਨੇ ਪਰਿਵਾਰ ਅਤੇ ਸਾਹਿੱਤਿਕ ਸਾਥੀਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਪਿਛਲੀ ਖ਼ਬਰ 14 ਸਤੰਬਰ ਨੂੰ ਖੇਤੀ ਮੰਤਰੀ ਖੁਡੀਆਂ ਦੇ ਘਰ ਅੱਗੇ ਧਰਨੇ ਦੀਆਂ ਜ਼ੋਰਦਾਰ ਤਿਆਰੀਆਂ ਅਗਲੀ ਖ਼ਬਰ ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਵਲੋਂ ਗੁਰਦੁਆਰਾ ਸਾਹਿਬ ਲਈ ਚੰਦੋਆ ਸਾਹਿਬ, ਗੱਦੇ ਅਤੇ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।