ਅਜੀਤ, ਜਲੰਧਰ
ਸਨਿਚਰਵਾਰ, 1 ਅਗਸਤ, 2026
ਜ਼ੀਰਾ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿਚ ਬੈਠੇ ਸੀਨੀਅਰ ਆਗੂ।
ਬਸਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਦਿੱਤਾ ਸੱਦਾ
ਜ਼ੀਰਾ, 13 ਸਤੰਬਰ(ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਵਸ ਮੌਕੇ ਬਹੁਜਨ ਸਮਾਜ ਪਾਰਟੀ ਵੱਲੋਂ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਜੀਰਾ ਵਿਖੇ ਇਕ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਦੀ ਪ੍ਰਧਾਨਗੀ ਹੇਠ ਹੋਇਆ।
ਸ
ਸਮਾਗਮ ’ਚ ਹਾਜ਼ਰ ਇਕੱਠ। ਤਸਵੀਰਾਂ-ਪ੍ਰਤਾਪ ਸਿੰਘ ਹੀਰਾ
14-09-2026
ਜ਼ੀਰਾ, 13 ਸਤੰਬਰ(ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਵਸ ਮੌਕੇ ਬਹੁਜਨ ਸਮਾਜ ਪਾਰਟੀ ਵੱਲੋਂ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਜੀਰਾ ਵਿਖੇ ਇਕ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਦੀ ਪ੍ਰਧਾਨਗੀ ਹੇਠ ਹੋਇਆ। ਸਮਾਗਮ ਵਿਚ ਰਾਜ ਸਭਾ ਮੈਂਬਰ ਅਤੇ ਮੁੱਖ ਸੈਕਟਰ ਇੰਚਾਰਜ ਰਾਮ ਜੀ ਗੌਤਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਸੁਰੇਸ਼ ਰਾਵ ਐਡਵੋਕੇਟ ਮੁੱਖ ਸੈਕਟਰ ਇੰਚਾਰਜ ਅਤੇ ਰਣਧੀਰ ਸਿੰਘ ਬੈਨੀਵਾਲ ਕੇਂਦਰੀ ਇੰਚਾਰਜ, ਬਸਪਾ ਪੰਜਾਬ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਬਾਬਾ ਜੀਵਨ ਸਿੰਘ ਦੇ ਫ਼ਲਸਫ਼ੇ ਅਤੇ ਕੁਰਬਾਨੀ ਭਰੇ ਇਤਿਹਾਸ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰਾਂ ਨੂੰ ਪ੍ਰੇਰਿਤ ਕੀਤਾ। ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਦੀ ਮੌਜੂਦਾ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਚ ਔਰੰਗਜ਼ੇਬ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ ਅਤੇ ਸੂਬੇ ਅੰਦਰ ਤਾਨਾਸ਼ਾਹੀ ਚਲਾ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਸ਼ੇਰੋਂ ਵਿਚ ਮੋਹਨਜੀਤ ਸਿੰਘ ’ਤੇ ਹੋਏ ਅੱਤਿਆਚਾਰ, ਪਿੰਡ ਵਣਜਾਰਾ ਦੇ ਕਿਰਤੀ ਗੁਲਜ਼ਾਰ ਸਿੰਘ ਵੱਲੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਉਸ ’ਤੇ ਹੋਏ ਤਸ਼ੱਦਦ ਅਤੇ ਖਡੂਰ ਸਾਹਿਬ ਵਿਖੇ ਦਲਿਤ ਪਰਿਵਾਰਾਂ ਦੇ ਘਰ ਢਾਹੇ ਜਾਣ ਦੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਅੱਜ ਪੰਜਾਬ ਵਿਚ ਬਦਲਾਅ ਦੀ ਸਖ਼ਤ ਲੋੜ ਹੈ। ਕਰੀਮਪੁਰੀ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਵੇਲੇ ਤਿੰਨ ਮਹੀਨਿਆਂ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਨਸ਼ਿਆਂ ਦੀ ਹੋਮ ਡਿਲੀਵਰੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸਤਦਾਨਾਂ ਅਤੇ ਨਸ਼ਾ ਤਸਕਰਾਂ ਦਾ ਗੱਠਜੋੜ ਬਣ ਚੁੱਕਾ ਹੈ ਅਤੇ ਤਸਕਰੀ ਦੀ ਕਮਾਈ ਨਾਲ ਸਿਆਸਤ ਚਲਾਈ ਜਾ ਰਹੀ ਹੈ। ਸਮਾਗਮ ਦੌਰਾਨ ਰਾਜ ਸਭਾ ਮੈਂਬਰ ਰਾਮ ਜੀ ਗੌਤਮ ਨੇ ਕਿਹਾ ਕਿ ਬਸਪਾ ਵਰਕਰਾਂ ਨੇ ਸੰਕਲਪ ਲਿਆ ਹੈ ਕਿ ਸਾਲ 2027 ਵਿਚ ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾ ਕੇ ‘ਬੇਗਮਪੁਰਾ’ ਦਾ ਸੰਕਲਪ ਸਾਕਾਰ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਅਜੀਤ ਸਿੰਘ ਭੈਣੀ ਮੁੱਖ ਜ਼ੋਨ ਇੰਚਾਰਜ, ਕੁਲਦੀਪ ਸਿੰਘ ਸਰਦੂਲਗੜ੍ਹ ਮੁੱਖ ਚੋਣ ਕੋਆਰਡੀਨੇਟਰ, ਡਾ. ਨਛੱਤਰ ਪਾਲ ਵਿਧਾਇਕ, ਨਵਾਂਸ਼ਹਿਰ, ਚੌਧਰੀ ਗੁਰਨਾਮ ਸਿੰਘ ਜ਼ੋਨ ਇੰਚਾਰਜ, ਹੁਸ਼ਿਆਰਪੁਰ, ਦੌਲਤ ਰਾਮ ਜਨਰਲ ਸਕੱਤਰ ਪੰਜਾਬ, ਓਮ ਪ੍ਰਕਾਸ਼ ਸਰੋਏ ਜਨਰਲ ਸਕੱਤਰ ਬਸਪਾ ਪੰਜਾਬ, ਤਰਸੇਮ ਥਾਪਰ, ਦਰਸ਼ਨ ਸਿੰਘ ਨੰਡਿਆਲੀ ਅਤੇ ਰਾਮ ਸਰੂਪ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਪੰਜਾਬ ਬਸਪਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸੀਰਾ ਨੇ ਬਾਖ਼ੂਬੀ ਨਿਭਾਈ। ਇਸ ਦੌਰਾਨ ਆਏ ਹੋਏ ਮੁੱਖ ਮਹਿਮਾਨਾਂ ਨੂੰ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਮਹਿਰਾ ਉਪ ਪ੍ਰਧਾਨ ਪੰਜਾਬ, ਹਰਸੇਮ ਭੱਟੀ (ਜਨਰਲ ਸਕੱਤਰ), ਨਵਰਾਜ ਸਿੰਘ ਐਡਵੋਕੇਟ ਜ਼ੋਨ ਇੰਚਾਰਜ, ਨਿੱਕਾ ਸਿੰਘ ਬਠਿੰਡਾ, ਹਰਵਿੰਦਰ ਸਿੰਘ ਸੀਤਲ, ਜਗਤਾਰ ਸਿੰਘ ਚੜਿੱਕ, ਬਲਕਾਰ ਸਿੰਘ ਲੱਖੇਵਾਲੀ, ਅਸ਼ੋਕ ਕਪਤਾਨ, ਹਰਬੰਸ ਸਿੰਘ ਸਾਦਿਕ, ਨੱਥਾ ਸਿੰਘ ਅੰਮ੍ਰਿਤਸਰ, ਸਰਦੂਲ ਸਿੰਘ ਬਾਲਸੰਡਾ, ਸਤਿਗੁਰੂ ਸਿੰਘ ਸੰਗਰੂਰ, ਐਡਵੋਕੇਟ ਚਰਨਜੀਤ ਸਿੰਘ ਘਈ ਰੋਪੜ, ਰਸ਼ਪਾਲ ਸਿੰਘ ਗਾਲਿਬ, ਕੁਲਦੀਪ ਸਿੰਘ ਰੰਗਰੇਟਾ, ਮਲਕੀਤ ਸਿੰਘ ਖੋਖਰ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਬੜੀ ਮੁਹਾਲੀ, ਲਾਲ ਸਿੰਘ ਸੁਲਹਾਣੀ, ਨੱਥਾ ਸਿੰਘ ਗਾਦੜੀਵਾਲਾ, ਰਛਪਾਲ ਸਿੰਘ ਤਲਵੰਡੀ ਸਾਬੋ, ਜੋਗਿੰਦਰ ਪਾਲ ਸਿੰਘ, ਪ੍ਰਵੀਨ ਬੰਗਾ, ਅਮਰਜੀਤ ਸਿੰਘ ਅਤੇ ਸਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਆਗੂ ਹਾਜ਼ਰ ਸਨ।