18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗੋਪੀ ਚੰਦ ਕਾਲਜ ਵਿਖੇ ਸਵਾਮੀ ਕੇਸ਼ਵਾਨੰਦ ਦੀ ਬਰਸੀ ਮਨਾਈ

ਅਬੋਹਰ, 17 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਸਥਾਨਕ ਗੋਪੀ ਚੰਦ ਕਾਲਜ ਵਿਖੇ ਸਵਾਮੀ ਕੇਸ਼ਵਾਨੰਦ ਦੀ ਬਰਸੀ ਦੇ ਮੌਕੇ ’ਤੇ ਸਾਹਿੱਤ ਸਦਨ ਅਬੋਹਰ ਵਲੋਂ ਵਿਸ਼ੇਸ਼ ਕਵੀ ਸੰਮੇਲਨ ਵਿਚ ਕਾਲਜ ਦੀਆਂ ਵਿਦਿਆਰਥਣਾਂ ਭਵਿਆ ਵਰਮਾ, ਰਿਜ਼ਵੀ ਚੋਪੜਾ ਤੇ ਸੋਨਮ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਵਿਦਿਆਰਥਣਾਂ ਨੇ ਆਪਣੀਆਂ ਸਵੈ-ਰਚਿਤ ਕਵਿਤਾਵਾਂ ਦੀ ਭਾਵਪੂਰਨ ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੰਦਿਆਂ ਸਵਾਮੀ ਜੀ ਦੀ ਸ਼ਖ਼ਸੀਅਤ, ਵਿਚਾਰਾਂ ਤੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਕਾਵਿਕ ਸ਼ਰਧਾਂਜਲੀ ਭੇਟ ਕੀਤੀ।

ਅਜੀਤ ਡੈਸਕ 18-09-2026
ਅਬੋਹਰ, 17 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਸਥਾਨਕ ਗੋਪੀ ਚੰਦ ਕਾਲਜ ਵਿਖੇ ਸਵਾਮੀ ਕੇਸ਼ਵਾਨੰਦ ਦੀ ਬਰਸੀ ਦੇ ਮੌਕੇ ’ਤੇ ਸਾਹਿੱਤ ਸਦਨ ਅਬੋਹਰ ਵਲੋਂ ਵਿਸ਼ੇਸ਼ ਕਵੀ ਸੰਮੇਲਨ ਵਿਚ ਕਾਲਜ ਦੀਆਂ ਵਿਦਿਆਰਥਣਾਂ ਭਵਿਆ ਵਰਮਾ, ਰਿਜ਼ਵੀ ਚੋਪੜਾ ਤੇ ਸੋਨਮ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਵਿਦਿਆਰਥਣਾਂ ਨੇ ਆਪਣੀਆਂ ਸਵੈ-ਰਚਿਤ ਕਵਿਤਾਵਾਂ ਦੀ ਭਾਵਪੂਰਨ ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੰਦਿਆਂ ਸਵਾਮੀ ਜੀ ਦੀ ਸ਼ਖ਼ਸੀਅਤ, ਵਿਚਾਰਾਂ ਤੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਕਾਵਿਕ ਸ਼ਰਧਾਂਜਲੀ ਭੇਟ ਕੀਤੀ। ਕਵੀ ਸੰਮੇਲਨ ਦੌਰਾਨ ਵਿਦਿਆਰਥਣਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਵਾਮੀ ਜੀ ਦੇ ਆਦਰਸ਼ਾਂ, ਮਾਨਵੀ ਕਦਰਾਂ-ਕੀਮਤਾਂ ਤੇ ਸਮਾਜ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਬਾਖ਼ੂਬੀ ਬਿਆਨ ਕੀਤਾ। ਉਨ੍ਹਾਂ ਦੀਆਂ ਪੇਸ਼ਕਾਰੀਆਂ ਵਿਚ ਭਾਵਨਾਤਮਕ ਸੰਵੇਦਨਾ ਦੇ ਨਾਲ-ਨਾਲ ਸਾਹਿੱਤਿਕ ਪ੍ਰਗਟਾਵੇ ਦੀ ਸੁੰਦਰ ਝਲਕ ਵੇਖਣ ਨੂੰ ਮਿਲੀ। ਹਾਜ਼ਰ ਸਾਹਿੱਤ ਪ੍ਰੇਮੀਆਂ ਨੇ ਵਿਦਿਆਰਥਣਾਂ ਦੀਆਂ ਰਚਨਾਵਾਂ ਤੇ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ। ਕਾਲਜ ਦੀ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨਾ ਤੇ ਇਨਸਾਨੀਅਤ ਨੂੰ ਬਚਾਉਣਾ ਸਾਡਾ ਸਭ ਦਾ ਫ਼ਰਜ਼- ਵਿਜੇ ਮੋਂਗਾ ਅਗਲੀ ਖ਼ਬਰ ਫ਼ਾਜ਼ਿਲਕਾ ’ਚ 39 ਆਂਗਣਵਾੜੀ ਹੈਲਪਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ’ਚ ਮਨਾਇਆ ਇੰਜੀਨੀਅਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।