24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭਾਈ ਘਨੱਈਆ ਵੈੱਲਫੇਅਰ ਸੋਸਾਇਟੀ ਨੇ ਲਗਾਇਆ ਪਹਿਲਾ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ

ਜਲਾਲਾਬਾਦ 23ਸਤੰਬਰ (ਜਸਕਰਨ ਸਿੰਘ ਤਨੇਜਾ)- ਐਫ. ਐਫ.

ਅਜੀਤ ਡੈਸਕ 24-09-2026
ਜਲਾਲਾਬਾਦ 23ਸਤੰਬਰ (ਜਸਕਰਨ ਸਿੰਘ ਤਨੇਜਾ)- ਐਫ.ਐਫ. ਰੋਡ ਤੇ ਮੌਜੂਦ ਸ਼ਹੀਦ ਊਧਮ ਸਿੰਘ ਚੌਂਕ ਦੇ ਨਜ਼ਦੀਕ ਗੁਰਦੁਆਰਾ ਸ੍ਰੀ ਰਾਮਗੜ੍ਹੀਆ ਸਾਹਿਬ ਵਿਖੇ ਤੋਂ ਭਾਈ ਘਨੱਈਆ ਵੈੱਲਫੇਅਰ ਸੋਸਾਇਟੀ ਪਹਿਲੀ ਵਾਰ ਵਲੋਂ ਅੱਖਾਂ ਦੇ ਚੈੱਕਅਪ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਪਲਕ ਅੱਖਾਂ ਦੇ ਹਸਪਤਾਲ ਤੋਂ ਡਾ . ਪਲਕ ਤੇ ਉਨ੍ਹਾਂ ਦੇ ਸਮੂਹ ਸਟਾਫ਼ ਵਲੋਂ ਮਰੀਜ਼ਾਂ ਦੇ ਅੱਖਾਂ ਦਾ ਚੈੱਕਅਪ ਕੀਤਾ। ਡਾ.ਪਲਕ ਨੇ ਦੱਸਿਆ ਕਿ ਹਰ ਬੁੱਧਵਾਰ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੀਤਾ ਜਾਵੇਗਾ ਤੇ ਬਣਦੀ ਸਹਾਇਤਾ ਦਿੱਤੀ ਜਾਵੇਗੀ। ਸੋਸਾਇਟੀ ਦੇ ਮੈਂਬਰਾਂ ਵਲੋਂ ਦੱਸਿਆ ਗਿਆ ਕਿ 45-50 ਲੋੜਵੰਦ ਪਰਿਵਾਰ ਨੇ ਅੱਖਾਂ ਦਾ ਚੈੱਕਅਪ ਕਰਵਾ ਕੇ ਇਸ ਕੈਂਪ ਦਾ ਲਾਭ ਉਠਾਇਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਸੱਗੂ, ਸਕੱਤਰ ਭਗਵਾਨ ਸਿੰਘ ਸੱਗੂ, ਖ਼ਜ਼ਾਨਚੀ ਗੁਰਮੀਤ ਸਿੰਘ ਵਿਰਦੀ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਮੌਜੂਦ ਸਨ।
ਪਿਛਲੀ ਖ਼ਬਰ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਤਹਿਸੀਲ ਦਫ਼ਤਰ ’ਚ ਰੋਸ ਧਰਨਾ ਅਗਲੀ ਖ਼ਬਰ ਬਲਾਕ ਪ੍ਰਾਇਮਰੀ ਸਿੱਖਿਆ-2 ਦੇ ਵਧੀਆ ਕਾਰਜ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।