25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ਼੍ਰੀ ਗਣੇਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)- ਗਲੀ ਚੌਧਰੀਆਂ ਸਥਿਤ ਸ਼੍ਰੀ ਰਿੱਧੀ ਸਿੱਧੀ ਗਣੇਸ਼ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਇਆ ਜਾ ਰਿਹਾ 13ਵਾਂ ਈਕੋ-ਫਰੈਂਡਲੀ ਸ਼੍ਰੀ ਗਣੇਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਜਾਰੀ ਹੈ। ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਭਟੇਜਾ ਨੇ ਦੱਸਿਆ ਕਿ ਇਹ ਉਤਸਵ 25 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ।

ਅਜੀਤ ਡੈਸਕ 25-09-2026
ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)- ਗਲੀ ਚੌਧਰੀਆਂ ਸਥਿਤ ਸ਼੍ਰੀ ਰਿੱਧੀ ਸਿੱਧੀ ਗਣੇਸ਼ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਇਆ ਜਾ ਰਿਹਾ 13ਵਾਂ ਈਕੋ-ਫਰੈਂਡਲੀ ਸ਼੍ਰੀ ਗਣੇਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਜਾਰੀ ਹੈ। ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਭਟੇਜਾ ਨੇ ਦੱਸਿਆ ਕਿ ਇਹ ਉਤਸਵ 25 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਉਤਸਵ ਦੇ 9ਵੇਂ ਦਿਨ ਸਮਰਬੀਰ ਸਿੰਘ ਸਿੱਧੂ ਕਾਂਗਰਸੀ ਆਗੂ, ਰਿਤੇਸ਼ ਗਗਨੇਜਾ ਬਲਾਕ ਪ੍ਰਧਾਨ, ਡਾ. ਗੌਤਮ ਰੇਖੀ, ਸ਼ੁਭਮ ਨਾਰੰਗ, ਸੁਨੀਲ ਨਾਰੰਗ, ਵਿਕਾਸ ਕਟਾਰੀਆ, ਮਨੀਸ਼ ਕਟਾਰੀਆ, ਅਸ਼ੋਕ ਅਨੇਜਾ, ਅੰਕੁਸ਼ ਅਨੇਜਾ, ਰਮੇਸ਼ ਗੁੰਬਰ, ਵਿਕੀ ਬਤਰਾ, ਅਸ਼ੋਕ ਕਾਮਰਾ, ਰਾਜੀਵ ਕਾਲੜਾ ਤੇ ਡਾ. ਵਿਵੇਕ ਮੁੰਜਾਲ, ਗੁਰਮੀਤ ਸਿੰਘ ਰਾਣੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਪੂਜਾ-ਅਰਚਨਾ ਕੀਤੀ। ਇਸ ਦੌਰਾਨ ਫ਼ਿਰੋਜ਼ਪੁਰ ਤੋਂ ਪਹੁੰਚੇ ਸ਼੍ਰੀ ਜੀ ਪਰਿਵਾਰ ਨੇ ਸ਼੍ਰੀ ਰਾਧਾ ਰਾਣੀ ਤੇ ਬਾਂਕੇ ਬਿਹਾਰੀ ਦੇ ਭਜਨਾਂ ਦੀ ਭਗਤੀ ਮਈ ਪ੍ਰਸਤੁਤੀ ਦਿੱਤੀ। ਸੁਸਾਇਟੀ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਚਾਂਦ ਗੁਪਤਾ, ਬੱਬਲੂ ਗੁਗਲਾਨੀ, ਚਾਂਦ ਚੰਦੇਲੀਰ, ਅਨਿਲ ਜੈਨ, ਸ਼ਿਵੋ ਭਟੇਜਾ ਤੇ ਚੰਦਰ ਖੁਰਾਨਾ ਸਮੇਤ ਹੋਰ ਸੁਸਾਇਟੀ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਨਵਰਾਜ ਕੰਬੋਜ ਢੋਟ ਨੇ ਪੰਜਾਬ ਸਟੇਟ ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ 25 ਪੰਜਾਬ ਬਟਾਲੀਅਨ ਅਬੋਹਰ ਵਲੋਂ ਐਨ.ਸੀ.ਸੀ. ਅਕੈਡਮੀ ਵਿਖੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਕੈਂਪ ਲਗਾਤਾਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।