29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਰਪੰਚ ਜਸਪਾਲ ਸਿੰਘ ਤਲਵੰਡੀ ਨੂੰ ਸਦਮਾ, ਮਾਤਾ ਹਰਜਿੰਦਰ ਕੌਰ ਦਾ ਦਿਹਾਂਤ

ਮੱਖੂ, 28 ਸਤੰਬਰ (ਕੁਲਵਿੰਦਰ ਸਿੰਘ)-ਸੀਨੀਅਰ ਅਕਾਲੀ ਆਗੂ ਤੇ ਸਰਪੰਚ ਜਸਪਾਲ ਸਿੰਘ ਤਲਵੰਡੀ ਅਤੇ ਗੁਰਵਿੰਦਰ ਸਿੰਘ ਤਲਵੰਡੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਹਰਜਿੰਦਰ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਮਾਤਾ ਹਰਜਿੰਦਰ ਕੌਰ ਨੇ ਆਪਣੇ ਅੰਤਿਮ ਸਵਾਸ ਆਪਣੇ ਪੋਤਰੇ ਲਵਪ੍ਰੀਤ ਸਿੰਘ ਕੋਲ ਆਸਟਰੇਲੀਆ ਵਿਖੇ ਲਏ।

ਅਜੀਤ ਡੈਸਕ 29-09-2026
ਮੱਖੂ, 28 ਸਤੰਬਰ (ਕੁਲਵਿੰਦਰ ਸਿੰਘ)-ਸੀਨੀਅਰ ਅਕਾਲੀ ਆਗੂ ਤੇ ਸਰਪੰਚ ਜਸਪਾਲ ਸਿੰਘ ਤਲਵੰਡੀ ਅਤੇ ਗੁਰਵਿੰਦਰ ਸਿੰਘ ਤਲਵੰਡੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਹਰਜਿੰਦਰ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਮਾਤਾ ਹਰਜਿੰਦਰ ਕੌਰ ਨੇ ਆਪਣੇ ਅੰਤਿਮ ਸਵਾਸ ਆਪਣੇ ਪੋਤਰੇ ਲਵਪ੍ਰੀਤ ਸਿੰਘ ਕੋਲ ਆਸਟਰੇਲੀਆ ਵਿਖੇ ਲਏ। ਉਪਰੰਤ ਉਨ੍ਹਾਂ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਗਈ ਤੇ ਪਿੰਡ ਤਲਵੰਡੀ ਨਿਪਾਲਾਂ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਸਰਪੰਚ ਜਸਪਾਲ ਸਿੰਘ ਤਲਵੰਡੀ, ਗੁਰਵਿੰਦਰ ਸਿੰਘ ਅਤੇ ਸਮੂਹ ਸੰਧੂ ਤੇ ਮਨੇਸ਼ ਪਰਿਵਾਰ ਨਾਲ ਹਰਪ੍ਰੀਤ ਸਿੰਘ ਹੀਰੋ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜ਼ੀਰਾ, ਜਸਪ੍ਰੀਤ ਸਿੰਘ ਹੀਰੋ, ਪ੍ਰੀਤਰਾਜ ਸਿੰਘ ਹੀਰੋ, ਜਸਵੰਤ ਸਿੰਘ ਸੋਭਾ ਸਰਕਲ ਪ੍ਰਧਾਨ ਅਕਾਲੀ ਦਲ ਮੱਖੂ, ਕੁਲਦੀਪ ਸਿੰਘ ਬੰਬ ਸਾਬਕਾ ਚੇਅਰਮੈਨ, ਸਰਪੰਚ ਖੜਕ ਸਿੰਘ ਪੱਲੂਵਾਲਾ, ਕਿਸਾਨ ਆਗੂ ਪਰਗਟ ਸਿੰਘ ਤਲਵੰਡੀ, ਤਰਲੋਕ ਸਿੰਘ ਸੰਧੂ ਤਲਵੰਡੀ, ਨਿਸ਼ਾਨ ਸਿੰਘ ਸੰਧੂ, ਕੁਲਦੀਪ ਸਿੰਘ ਤਲਵੰਡੀ, ਨੰਬਰਦਾਰ ਗੁਰਜੰਟ ਸਿੰਘ ਮੱਖੂ, ਪ੍ਰਤਾਪ ਸਿੰਘ ਫੌਜੀ, ਕੇਵਲ ਧਵਨ, ਵਿਨੋਦ ਕੁਮਾਰ ਮੱਖੂ, ਸਰਪੰਚ ਸਰਬਜੀਤ ਸਿੰਘ ਬੂਹ, ਫੂਲਾ ਸਿੰਘ ਸਾਬਕਾ ਸਰਪੰਚ ਤਲਵੰਡੀ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਜਸਵੰਤ ਸਿੰਘ ਸਾਬਕਾ ਸਰਪੰਚ, ਬਾਜ ਸਿੰਘ ਸਾਬਕਾ ਸਰਪੰਚ, ਸੂਰਤ ਸਿੰਘ, ਟਹਿਲ ਸਿੰਘ, ਗੋਲਡੀ ਵਿਰਕਾਂਵਾਲੀ, ਡਾ. ਤਰਸੇਮ ਸਿੰਘ ਸਾਬਕਾ ਸਰਪੰਚ, ਜੱਗਾ ਸਿੰਘ ਨੰਗਲ, ਬਾਜ ਸਿੰਘ ਮੌਜਗੜ੍ਹ, ਬਲਵੀਰ ਸਿੰਘ ਸਰਪੰਚ ਵਸਤੀ ਵਸਾਵਾ ਸਿੰਘ ,ਹੀਰਾ ਸਿੰਘ ਮਰਹਾਣਾ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰਾਂ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ,ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਪੱਤਰਕਾਰ ਭਾਈਚਾਰੇ, ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪਿਛਲੀ ਖ਼ਬਰ ਰਮਨਦੀਪ ਬਜਾਜ ਦੇ ਨਿਵਾਸ ਸਥਾਨ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਸੁਣਿਆ ‘ਮਨ ਕੀ ਬਾਤ’ ਪ੍ਰੋਗਰਾਮ ਅਗਲੀ ਖ਼ਬਰ ਸੇਮ ਨਾਲਾ ਗੰਦਗੀ ਨਾਲ ਭਰਿਆ, ਸੜਕ ’ਤੇ ਪਏ ਡੂੰਘੇ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।