30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਕਾਲੀ ਦਲ ਵਾਰਿਸ ਪੰਜਾਬ ਨੇ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਤਿੰਨ ਜਨਰਲ ਕੌਂਸਲ ਮੈਂਬਰ ਕੀਤੇ ਨਿਯੁਕਤ ਗੁਰਮੇਲ ਸਿੰਘ ਜ਼ਿਲ੍ਹੇ ਐੱਸ.ਸੀ. ਵਿੰਗ ਦੇ ਪ੍ਰਧਾਨ ਬਣੇ

ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਬਣਾਏ ਕੌਮੀ ਕੌਂਸਲ ਦੇ ਮੈਂਬਰਾਂ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਿਤ ਗੁਰਮੀਤ ਸਿੰਘ ਮਾਹੂਆਣਾ, ਗੁਰਤੇਜ਼ ਸਿੰਘ ਜੰਡਵਾਲਾ ਖ਼ਰਤਾ, ਜਰਨੈਲ ਸਿੰਘ ਢਾਣੀ ਬੂਟਾ ਸਿੰਘ, ਐਡਵੋਕੇਟ ਜਗਦੀਪ ਸਿੰਘ ਸੰਧੂ ਤੋਂ ਇਲਾਵਾ ਗੁਰਮੇਲ ਸਿੰਘ ਸਾਬਕਾ ਸਰਪੰਚ ਮਾਹੂਆਣਾ ਨੂੰ ਜ਼ਿਲ੍ਹਾ ਪ੍ਰਧਾਨ ਐੱਸ. ਸੀ.

ਅਜੀਤ ਡੈਸਕ 30-09-2026
ਫ਼ਾਜ਼ਿਲਕਾ, 29 ਸਤੰਬਰ (ਦਵਿੰਦਰ ਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਬਣਾਏ ਕੌਮੀ ਕੌਂਸਲ ਦੇ ਮੈਂਬਰਾਂ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਿਤ ਗੁਰਮੀਤ ਸਿੰਘ ਮਾਹੂਆਣਾ, ਗੁਰਤੇਜ਼ ਸਿੰਘ ਜੰਡਵਾਲਾ ਖ਼ਰਤਾ, ਜਰਨੈਲ ਸਿੰਘ ਢਾਣੀ ਬੂਟਾ ਸਿੰਘ, ਐਡਵੋਕੇਟ ਜਗਦੀਪ ਸਿੰਘ ਸੰਧੂ ਤੋਂ ਇਲਾਵਾ ਗੁਰਮੇਲ ਸਿੰਘ ਸਾਬਕਾ ਸਰਪੰਚ ਮਾਹੂਆਣਾ ਨੂੰ ਜ਼ਿਲ੍ਹਾ ਪ੍ਰਧਾਨ ਐੱਸ.ਸੀ.ਵਿੰਗ ਦਾ ਨਿਯੁਕਤ ਕੀਤਾ ਹੈ। ਇਨ੍ਹਾਂ ਦੀ ਇਹ ਨਿਯੁਕਤੀ ਪਾਰਟੀ ਪ੍ਰਧਾਨ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਸਿਫ਼ਾਰਸ਼ਾਂ ’ਤੇ ਪਾਰਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਕੋਹਲੀ ਅਤੇ ਪਾਰਟੀ ਦੇ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵਲੋਂ ਕੀਤੀ ਗਈ ਹੈ। ਇਨ੍ਹਾਂ ਦੀ ਇਹ ਨਿਯੁਕਤੀ ’ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਜਿੰਦਰ ਸਿੰਘ ਗਰੇਵਾਲ, ਪਾਰਟੀ ਸੂਬਾਈ ਮੀਤ ਪ੍ਰਧਾਨ, ਜਥੇਦਾਰ ਚਰਨ ਸਿੰਘ ਵਰਕਿੰਗ ਕਮੇਟੀ ਮੈਂਬਰ, ਜਥੇਦਾਰ ਰਛਪਾਲ ਸਿੰਘ, ਬਲਦੇਵ ਸਿੰਘ ਮੰਮੂ ਖੇੜਾ, ਬਚਿੱਤਰ ਸਿੰਘ ਵਿਰਕ, ਇਕਬਾਲ ਸਿੰਘ ਸਾਬਕਾ ਸਰਪੰਚ ਕਮਾਲ ਵਾਲਾ, ਮਹਿਲ ਸਿੰਘ ਰਾਣਾ, ਬਲਰਾਜ ਸਿੰਘ ਕੰਬੋਜ ਆਦਿ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਹੈ।
ਪਿਛਲੀ ਖ਼ਬਰ ਖੇਤੀਬਾੜੀ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀਆਂ ਸਖ਼ਤ ਹਦਾਇਤਾਂ ਅਗਲੀ ਖ਼ਬਰ ਡਾ. ਵਿਜੇ ਸਚਦੇਵਾ ਦੇ ਫਾਰਮ ਹਾਊਸ ਵਿਖੇ ਪਹੁੰਚੇ ਅਸ਼ੋਕ ਅਨੇਜਾ ਅਤੇ ਕੌਂਸਲਰ ਸ਼ਸ਼ੀ ਬਾਲਾ ਨਗਰ ਕੌਂਸਲ ਚੋਣਾਂ ’ਚ ਜਿੱਤ ਹਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।