02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰਾਸ਼ਟਰੀ ਸਵੈ-ਇੱਛੁਕ ਖ਼ੂਨਦਾਨ ਦਿਵਸ ’ਤੇ ਸਰਕਾਰੀ ਆਈ.ਟੀ.ਆਈ.’ਚ ਜਾਗਰੂਕਤਾ ਪ੍ਰੋਗਰਾਮ

ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)- ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਹੁਕਮਾਂ ਅਤੇ ਐੱਸ.

ਸਵੈ-ਇੱਛੁਕ ਖ਼ੂਨਦਾਨ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ। ਅਜੀਤ ਤਸਵੀਰ 02-10-2026
ਫ਼ਾਜ਼ਿਲਕਾ, 1 ਅਕਤੂਬਰ (ਦਵਿੰਦਰ ਪਾਲ ਸਿੰਘ)- ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਹੁਕਮਾਂ ਅਤੇ ਐੱਸ.ਐਮ.ਓ. ਡਾ. ਐਰਿਕ ਦੀ ਦੇਖ-ਰੇਖ ਹੇਠ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫ਼ਾਜ਼ਿਲਕਾ ਵਿਖੇ ‘ਰਾਸ਼ਟਰੀ ਸਵੈ-ਇੱਛੁਕ ਖ਼ੂਨਦਾਨ ਦਿਵਸ’ ਮੌਕੇ ਜਾਗਰੂਕਤਾ ਸਮਾਗਮ ਤੇ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਡਾ. ਮੁਨੀਸ਼ ਪੂਨੀਆ ਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਨੋਦ ਖੁਰਾਨਾ ਨੇ ਦੱਸਿਆ ਕਿ 18 ਤੋਂ 65 ਸਾਲ ਦਾ ਕੋਈ ਵੀ ਅਰੋਗ ਵਿਅਕਤੀ, ਜਿਸ ਦਾ ਭਾਰ ਘੱਟੋ-ਘੱਟ 45 ਕਿੱਲੋ ਹੋਵੇ, ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰ ਸਕਦਾ ਹੈ। ਖ਼ੂਨਦਾਨ ਕਰਨ ਨਾਲ ਸਰੀਰ ’ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਇੱਕ ਯੂਨਿਟ ਖ਼ੂਨ ਨਾਲ 2-3 ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਪ੍ਰਿੰਸੀਪਲ ਮਦਨ ਲਾਲ ਨੇ ਵਿਦਿਆਰਥੀਆਂ ਨੂੰ ਇਹ ਜਾਗਰੂਕਤਾ ਸਮਾਜ ਵਿਚ ਫੈਲਾਉਣ ਲਈ ਪ੍ਰੇਰਿਤ ਕੀਤਾ। ਲੈਬ ਟੈਕਨੀਸ਼ੀਅਨ ਬ੍ਰੋਡਰਿਕ ਨੇ ਹਾਦਸਿਆਂ, ਜਣੇਪੇ, ਥੈਲੇਸੀਮੀਆ ਤੇ ਕੈਂਸਰ ਵਰਗੀਆਂ ਸਥਿਤੀਆਂ ਵਿਚ ਖ਼ੂਨ ਦੀ ਲੋੜ ਬਾਰੇ ਜਾਣਕਾਰੀ ਦਿੱਤੀ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਐੱਸ. ਡੀ. ਐੱਮ. ਰਾਹੀਂ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਤਾਰਾਂ ਸਪਾਰਕ ਹੋਣ ਨਾਲ ਕਿਤਾਬਾਂ ਦੀ ਦੁਕਾਨ ਨੂੰ ਲੱਗੀ ਅੱਗ ਆਤਿਸ਼ਬਾਜ਼ੀ ਰੱਖੀ ਹੋਣ ਕਾਰਨ ਮਿੰਟਾਂ-ਸਕਿੰਟਾਂ ’ਚ ਭੜਕੀ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।