03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕਿਹਾ, ਪੰਜਾਬ ਦਾ ਕਿਸਾਨ ਪਹਿਲਾ ਹੀ ਕਰਜ਼ੇ ਖ਼ਾਤਰ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ

ਫ਼ਾਜ਼ਿਲਕਾ, 2 ਅਕਤੂਬਰ (ਦਵਿੰਦਰ ਪਾਲ ਸਿੰਘ)- ਕੇਂਦਰ ਸਰਕਾਰ ਵਲੋਂ ਕਣਕ ਦੇ 25 ਪੈਸੇ ਪ੍ਰਤੀ ਕਿੱਲੋ ਦੇ ਕੀਤੇ ਵਾਧੇ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਹੰਸਰਾਜ ਜੋਸਨ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਇਕ ਪਾਸੇ ਭਾਜਪਾ ਸੂਬੇ ਅੰਦਰ ਸਤਾ ਦੇ ਸੁਪਨੇ ਲੈ ਰਹੀ ਹੈ ਅਤੇ ਦੂਸਰੇ ਪਾਸੇ ਪੰਜਾਬ ਦੀ ਕਿਸਾਨੀ ਦੀ ਆਰਥਿਕਤਾ ਤਬਾਹ ਕਰ ਰਹੀ ਹੈ। ਸ੍ਰੀ ਜੋਸਨ ਕਿਹਾ ਕਿ ਹਾੜ੍ਹੀ ਦੀ ਮੁੱਖ ਫ਼ਸਲ ਕਣਕ, ਜਿਸ ਦੀ ਬਿਜਾਈ ਤੋਂ ਲੈ ਕੇ ਵਢਾਈ ਤੱਕ ਸਾਰਾ ਖ਼ਰਚਾ ਗਿਣ ਲਿਆ ਜਾਵੇ ਤਾਂ ਉਹ ਕਿਸੇ ਵੀ ਤਰ੍ਹਾਂ ਐਮ.

ਪੰਜਾਬ ਦੇ ਸਾਬਕਾ ਮੰਤਰੀ ਹੰਸਰਾਜ ਜੋਸਨ ਕਣਕ ਦੇ ਭਾਅ ਵਿਚ ਕੀਤੇ ਮਾਮੂਲੀ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਕੋਸਦੇ ਹੋਏ। ਨਾਲ ਹੋਰ ਕਾਂਗਰਸੀ ਆਗੂ। ਅਜੀਤ ਤਸਵੀਰ 03-10-2026
ਫ਼ਾਜ਼ਿਲਕਾ, 2 ਅਕਤੂਬਰ (ਦਵਿੰਦਰ ਪਾਲ ਸਿੰਘ)- ਕੇਂਦਰ ਸਰਕਾਰ ਵਲੋਂ ਕਣਕ ਦੇ 25 ਪੈਸੇ ਪ੍ਰਤੀ ਕਿੱਲੋ ਦੇ ਕੀਤੇ ਵਾਧੇ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਹੰਸਰਾਜ ਜੋਸਨ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਇਕ ਪਾਸੇ ਭਾਜਪਾ ਸੂਬੇ ਅੰਦਰ ਸਤਾ ਦੇ ਸੁਪਨੇ ਲੈ ਰਹੀ ਹੈ ਅਤੇ ਦੂਸਰੇ ਪਾਸੇ ਪੰਜਾਬ ਦੀ ਕਿਸਾਨੀ ਦੀ ਆਰਥਿਕਤਾ ਤਬਾਹ ਕਰ ਰਹੀ ਹੈ। ਸ੍ਰੀ ਜੋਸਨ ਕਿਹਾ ਕਿ ਹਾੜ੍ਹੀ ਦੀ ਮੁੱਖ ਫ਼ਸਲ ਕਣਕ, ਜਿਸ ਦੀ ਬਿਜਾਈ ਤੋਂ ਲੈ ਕੇ ਵਢਾਈ ਤੱਕ ਸਾਰਾ ਖ਼ਰਚਾ ਗਿਣ ਲਿਆ ਜਾਵੇ ਤਾਂ ਉਹ ਕਿਸੇ ਵੀ ਤਰ੍ਹਾਂ ਐਮ.ਐੱਸ.ਪੀ. ਦੇ ਬਰਾਬਰ ਨਹੀਂ ਹੁੰਦਾ। ਹਾਲੇ ਕਿਸਾਨ ਦੀ ਮਿਹਨਤ ਮਜ਼ਦੂਰੀ ਵੱਖਰੀ ਹੈ। ਇਸ ਤਰ੍ਹਾਂ ਕਿਸਾਨ ਨੂੰ 6 ਮਹੀਨੇ ਦੀ ਕੀਤੀ ਮਿਹਨਤ ਵੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾ ਹੀ ਸਰਕਾਰੀ ਸਹਿਕਾਰੀ ਅਦਾਰਿਆਂ ਤੋਂ ਇਲਾਵਾ ਸ਼ਾਹੂਕਾਰਾਂ ਦਾ ਕਰਜ਼ਾਈ ਹੈ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਕਿਸਾਨ ਹੀ ਇਕ ਅਜਿਹਾ ਵਰਗ ਹੈ ਜੋ ਆਪਣੇ ਖੇਤ ਵਿਚ ਪੈਦਾ ਕੀਤੀ ਫ਼ਸਲ ਦਾ ਭਾਅ ਆਪ ਨਹੀਂ ਲਗਾਉਂਦਾ ਸਗੋਂ ਖ਼ਰੀਦਦਾਰ ’ਤੇ ਨਿਰਭਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਕਿਸਾਨ ਦੀ ਵੱਡੀ ਤਰਾਸਦੀ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਖੁਦਕੁਸ਼ੀਆਂ ਦੇ ਰਾਹ ਪਏ ਦਰਮਿਆਨੇ ਤੇ ਛੋਟੇ ਕਿਸਾਨ ਦੀ ਆਰਥਿਕ ਹਾਲਤ ਸੁਧਾਰਨ ਦੀ ਲੋੜ ਹੈ, ਉਨ੍ਹਾਂ ਕਿਹਾ ਕਿ ਅਜਿਹੇ ਭਾਅ ਨਾਲ ਮੱਧ ਵਰਗੀ ਅਤੇ ਛੋਟਾ ਕਿਸਾਨ ਬੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਮਾੜੀ ਹਾਲਤ ਦਾ ਅਸਰ ਖੇਤ ਮਜ਼ਦੂਰ ’ਤੇ ਵੀ ਪੈਂਦਾ ਹੈ। ਇਸ ਤਰ੍ਹਾਂ ਕਿਸਾਨ ਤੇ ਮਜ਼ਦੂਰ ਵਰਗ ਕੇਂਦਰ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਾਰਨ ਤਬਾਹ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇ। ਉਨ੍ਹਾਂ ਇਸ ਦੇ ਨਾਲ ਹੀ ਆਪਣੇ ਆਪ ਨੂੰ ਪੰਜਾਬ ਦੀ ਸਿਆਸੀ ਪਾਰਟੀ ਅਖਵਾਉਣ ਵਾਲੇ ਅਕਾਲੀ ਦਲ ਵਾਲੇ ਚੁੱਪ ਕਿਉਂ ਬੈਠੇ ਹਨ।
ਪਿਛਲੀ ਖ਼ਬਰ ਕਿਹਾ, ਸਾਢੇ ਚਾਰ ਸਾਲਾਂ ਦਾ ਰਿਪੋਰਟ ਕਾਰਡ ਜਨਤਾ ਸਾਹਮਣੇ ਰੱਖੇ ਆਮ ਆਦਮੀ ਪਾਰਟੀ ਸਰਕਾਰ ਅਗਲੀ ਖ਼ਬਰ ਸੜਕ ਹਾਦਸੇ ’ਚ ਲੜਕੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।