ਅਧਾਰਸ਼ਿਲਾ ਸਕੂਲ ਵਿਖੇ ਅੰਤਰ-ਜ਼ਿਲ੍ਹਾ ਯੋਗਾ ਮੁਕਾਬਲੇ ਦਾ ਸ਼ਾਨਦਾਰ ਆਗਾਜ਼
ਯੋਗ, ਅਨੁਸ਼ਾਸਨ ਅਤੇ ਪ੍ਰਤਿਭਾ ਦਾ ਕੇਂਦਰ ਬਣਿਆ ਅਧਾਰਸ਼ਿਲਾ ਸਕੂਲ
ਅਬੋਹਰ, 6 ਅਕਤੂਬਰ(ਵਿਵੇਕ ਹੂੜੀਆ)- ਅਧਾਰਸ਼ਿਲਾ ਸਕੂਲ ਵਿਖੇ 10 ਅਕਤੂਬਰ ਤੱਕ ਕਰਵਾਈ ਜਾ ਰਹੀ 70ਵੀਂ ਅੰਤਰ-ਜ਼ਿਲ੍ਹਾ ਯੋਗਾ ਪ੍ਰਤੀਯੋਗਤਾ ਦਾ ਆਗਾਜ਼ ਬਹੁਤ ਹੀ ਉਤਸ਼ਾਹਜਨਕ ਮਾਹੌਲ ਵਿਚ ਹੋਇਆ। ਇਸ ਪ੍ਰਤੀਯੋਗਤਾ ਵਿਚ ਅੰਡਰ-19 ਵਰਗ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਆਪਣੀ ਯੋਗ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅ
ਅਧਾਰਸ਼ਿਲਾ ਸਕੂਲ ਵਿਖੇ 70ਵੀਂ ਅੰਤਰ-ਜ਼ਿਲ੍ਹਾ ਯੋਗਾ ਪ੍ਰਤੀਯੋਗਤਾ ਦੇ ਉਦਘਾਟਨ ਮੌਕੇ ਜੋਤ ਜਗਾਉਂਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਅਜੇ ਕੁਮਾਰ ਤੇ ਸਕੂਲ ਪ੍ਰਬੰਧਕ। ਅਜੀਤ ਤਸਵੀਰ
07-10-2026
ਅਬੋਹਰ, 6 ਅਕਤੂਬਰ(ਵਿਵੇਕ ਹੂੜੀਆ)- ਅਧਾਰਸ਼ਿਲਾ ਸਕੂਲ ਵਿਖੇ 10 ਅਕਤੂਬਰ ਤੱਕ ਕਰਵਾਈ ਜਾ ਰਹੀ 70ਵੀਂ ਅੰਤਰ-ਜ਼ਿਲ੍ਹਾ ਯੋਗਾ ਪ੍ਰਤੀਯੋਗਤਾ ਦਾ ਆਗਾਜ਼ ਬਹੁਤ ਹੀ ਉਤਸ਼ਾਹਜਨਕ ਮਾਹੌਲ ਵਿਚ ਹੋਇਆ। ਇਸ ਪ੍ਰਤੀਯੋਗਤਾ ਵਿਚ ਅੰਡਰ-19 ਵਰਗ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਆਪਣੀ ਯੋਗ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦੀ ਸ਼ੁਰੂਆਤ ਆਏ ਹੋਏ ਮੁੱਖ ਮਹਿਮਾਨਾਂ ਵਲੋਂ ਜੋਤ ਜਗਾ ਕੇ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਜੇ ਕੁਮਾਰ, ਏ.ਈ.ਓ.ਪੰਕਜ ਕੰਬੋਜ, ਰਾਮਪੁਰਾ ਨਾਰਾਇਣਪੁਰਾ ਦੇ ਪ੍ਰਿੰਸੀਪਲ ਸੁਭਾਸ਼ ਨੈਨ, ਐੱਮ. ਆਈ. ਐੱਸ. ਕੋਆਰਡੀਨੇਟਰ ਸੁਰਿੰਦਰ ਕੰਬੋਜ, ਜ਼ਿਲ੍ਹਾ ਮੁਕਤਸਰ ਤੋਂ ਹੈੱਡਮਾਸਟਰ ਭਾਲਾ ਰਾਮ ਅਤੇ ਹਿੰਮਤਪੁਰਾ ਦੇ ਹੈੱਡਮਾਸਟਰ ਗਗਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪ੍ਰਤੀਯੋਗਤਾ ਦੀ ਮੇਜ਼ਬਾਨੀ ਅਤੇ ਸੁਚੱਜੇ ਪ੍ਰਬੰਧਾਂ ਵਿਚ ਅਹਿਮ ਯੋਗਦਾਨ ਲਈ ਅਧਾਰਸ਼ਿਲਾ ਸਕੂਲ ਦੇ ਡਾਇਰੈਕਟਰ ਰਾਜੀਵ ਗੁਪਤਾ ਅਤੇ ਕੋਆਰਡੀਨੇਟਰ ਉਜਾਲਾ ਮੈਡਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਨੇ ਸਕੂਲ ਪ੍ਰਸ਼ਾਸਨ ਵਲੋਂ ਖਿਡਾਰੀਆਂ ਲਈ ਕੀਤੇ ਗਏ ਸ਼ਾਨਦਾਰ ਇੰਤਜ਼ਾਮਾਂ ਅਤੇ ਸੁਚੱਜੇ ਆਯੋਜਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮਾਗਮ ਦੇ ਸਾਰੇ ਪ੍ਰਬੰਧ ਮਿਸਮੀਨ ਟਿੰਨਾ ਵਲੋਂ ਮੁਕੰਮਲ ਕੀਤੇ ਗਏ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਖੇਡਾਂ ਅਤੇ ਯੋਗ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਵਿਚ ਸਰੀਰਕ ਅਰੋਗਤਾ ਦੇ ਨਾਲ-ਨਾਲ ਅਨੁਸ਼ਾਸਨ, ਇਕਾਗਰਤਾ, ਆਤਮ-ਵਿਸ਼ਵਾਸ ਅਤੇ ਤੰਦਰੁਸਤ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕਰਦੀਆਂ ਹਨ।