ਪਿੰਡ ਸ਼ੇਰੇਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ
ਅਬੋਹਰ, 9 ਅਕਤੂਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)- ਪੋਸ਼ਣ ਮਾਹ ਦੇ ਤਹਿਤ ਇਲਾਕੇ ਦੇ ਪਿੰਡ ਸ਼ੇਰੇਵਾਲਾ ਵਿਖੇ ਅਨ ਪ੍ਰਾਸ਼ਨ ਤੇ ਗੋਦ ਭਰਾਈ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਬੋਹਰ 2 ਦੇ ਸਮੂਹ ਸੁਪਰਵਾਈਜ਼ਰ ਵਲੋਂ ਸ਼ਮੂਲੀਅਤ ਕੀਤੀ ਗਈ। ਗਰਭਵਤੀ ਔਰਤਾਂ ਨੂੰ ਹਰ ਰੰਗ ਦੇ ਫਲ ਅਤੇ ਸਬਜ਼ੀ ਦੀ ਟੋਕਰੀ ਦਿੰਦੇ ਹੋਏ ਇਹ ਦੱਸਿਆ ਗਿਆ ਕਿ ਇਸ ਸਮੇਂ ਦੇ ਦੌਰਾਨ ਆਪ ਵਲੋਂ ਸੰਤੁਲਿਤ ਆਹਾਰ ਲਿਆ ਜਾਣਾ ਬੇਹੱਦ ਜ਼ਰੂਰੀ ਹੈ।
ਅਜੀਤ ਡੈਸਕ
10-10-2026