ਸੇਵਾ ਭਾਰਤੀ ਨੇ ਧਾਰਮਿਕ ਸਮਾਗਮ ਕਰਵਾਇਆ
ਅਬੋਹਰ, 12 ਅਕਤੂਬਰ (ਵਿਵੇਕ ਹੂੜੀਆ)- ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਦੀ ਅਬੋਹਰ ਇਕਾਈ ਵਲੋਂ ਪ੍ਰਧਾਨ ਸੁਨੀਲ ਵਧਵਾ ਦੀ ਅਗਵਾਈ ਹੇਠ ਪਟੇਲ ਪਾਰਕ ਨੇੜੇ ਸਥਿਤ ਪ੍ਰਸੰਨੀ ਦੇਵੀ ਹਨੂਮਾਨ ਮੰਦਰ ਅਹਾਤੇ ਵਿਚ ਸ਼ਾਰਦੀਯ ਨਵਰਾਤਰਿਆਂ ਦੇ ਦੂਜੇ ਦਿਨ ਸ਼ਰਧਾ ਅਤੇ ਉਤਸ਼ਾਹ ਨਾਲ ਕੀਰਤਨ ਕਰਵਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਭਗਤਾਂ ਨੇ ਭਜਨ-ਕੀਰਤਨ ਰਾਹੀਂ ਮਾਂ ਭਗਵਤੀ ਤੇ ਸ੍ਰੀ ਹਨੂਮਾਨ ਦਾ ਗੁਣਗਾਨ ਕੀਤਾ।
ਸ
ਸ੍ਰੀ ਬਾਲਾ ਜੀ ਆਸ਼ੀਰਵਾਦ ਸੰਘ ਦੇ ਅਹੁਦੇਦਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ
13-10-2026
ਅਬੋਹਰ, 12 ਅਕਤੂਬਰ (ਵਿਵੇਕ ਹੂੜੀਆ)- ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਦੀ ਅਬੋਹਰ ਇਕਾਈ ਵਲੋਂ ਪ੍ਰਧਾਨ ਸੁਨੀਲ ਵਧਵਾ ਦੀ ਅਗਵਾਈ ਹੇਠ ਪਟੇਲ ਪਾਰਕ ਨੇੜੇ ਸਥਿਤ ਪ੍ਰਸੰਨੀ ਦੇਵੀ ਹਨੂਮਾਨ ਮੰਦਰ ਅਹਾਤੇ ਵਿਚ ਸ਼ਾਰਦੀਯ ਨਵਰਾਤਰਿਆਂ ਦੇ ਦੂਜੇ ਦਿਨ ਸ਼ਰਧਾ ਅਤੇ ਉਤਸ਼ਾਹ ਨਾਲ ਕੀਰਤਨ ਕਰਵਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਭਗਤਾਂ ਨੇ ਭਜਨ-ਕੀਰਤਨ ਰਾਹੀਂ ਮਾਂ ਭਗਵਤੀ ਤੇ ਸ੍ਰੀ ਹਨੂਮਾਨ ਦਾ ਗੁਣਗਾਨ ਕੀਤਾ। ਇਸ ਮੌਕੇ ਪੀ.ਐੱਨ.ਬੀ. ਬੈਂਕ ਦੇ ਪ੍ਰਬੰਧਕ ਅਜੇ ਅਗਰਵਾਲ ਤੇ ਉਨ੍ਹਾਂ ਦੀ ਪਤਨੀ ਪਿੰਕੀ ਅਗਰਵਾਲ (ਐੱਲ.ਆਈ.ਸੀ.) ਨੇ ਮੁੱਖ ਜਜਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਸੁਮਿਤ ਪੁਜਾਰੀ ਨੇ ਵਿਧੀਵਤ ਪੂਜਾ ਕਰਵਾਈ ਤੇ ਮਾਂ ਸਰਸਵਤੀ ਦੀ ਵੰਦਨਾ ਦੇ ਨਾਲ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਸਮਾਗਮ ਦੌਰਾਨ ਸੇਵਾ ਭਾਰਤੀ ਵਲੋਂ ਮੁੱਖ ਮਹਿਮਾਨਾਂ ਅਤੇ ਸ੍ਰੀ ਬਾਲਾ ਜੀ ਆਸ਼ੀਰਵਾਦ ਸੰਘ ਦੇ ਅਹੁਦੇਦਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਇੰਚਾਰਜ ਕਮਲ ਕਾਂਤ ਖੰਨਾ ਤੇ ਸਤਪਾਲ ਗਿਲਹੋਤਰਾ ਨੇ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਅਸ਼ਵਨੀ ਮਿਗਲਾਨੀ, ਸੰਸਥਾ ਦੇ ਜਨਰਲ ਸਕੱਤਰ ਰਾਜੇਸ਼ ਕਾਲੜਾ, ਸਾਬਕਾ ਪ੍ਰਧਾਨ ਨਰੇਸ਼ ਬਾਘਲਾ, ਕੁਲਭੂਸ਼ਣ ਹਿਤੈਸ਼ੀ, ਮਦਨ ਲਾਲ ਮਨਚੰਦਾ, ਪ੍ਰਤੀਕ ਬਾਘਲਾ, ਪ੍ਰਵੀਨ ਮਿੱਡਾ, ਦੇਵ ਕੁਮਾਰ ਤੋਂ ਇਲਾਵਾ ਬਾਲ ਸੰਸਕਾਰ ਕੇਂਦਰ ਦੀਆਂ ਦੀਦੀਆਂ ਉਮਾ, ਗੀਤਾ, ਪੂਨਮ ਤੇ ਸਿਮਰਨ ਨੇ ਭਜਨ ਗਾ ਕੇ ਸਮਾਗਮ ਨੂੰ ਭਗਤੀਮਈ ਰੰਗ ਵਿਚ ਰੰਗ ਦਿੱਤਾ।