16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਨੇ ਸਿਵਲ ਹਸਪਤਾਲ ’ਚ ਦੁੱਧ, ਫਲ ਤੇ ਬਿਸਕੁਟ ਵੰਡੇ

ਫ਼ਾਜ਼ਿਲਕਾ, 15 ਅਕਤੂਬਰ (ਅਮਰਜੀਤ ਸ਼ਰਮਾ)- ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਵਲੋਂ ਸਮਿਤੀ ਦੇ ਸਰਗਰਮ ਮੈਂਬਰ ਓ. ਪੀ.

ਅਜੀਤ ਡੈਸਕ 16-10-2026
ਫ਼ਾਜ਼ਿਲਕਾ, 15 ਅਕਤੂਬਰ (ਅਮਰਜੀਤ ਸ਼ਰਮਾ)- ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਵਲੋਂ ਸਮਿਤੀ ਦੇ ਸਰਗਰਮ ਮੈਂਬਰ ਓ.ਪੀ. ਸਚਦੇਵਾ ਦੇ ਸਪੁੱਤਰ ਡਾ.ਆਸ਼ੀਸ਼ ਸਚਦੇਵਾ ਦੇ ਜਨਮ ਦਿਨ ਦੇ ਸ਼ੁੱਭ ਮੌਕੇ ਸਥਾਨਕ ਜ਼ਿਲ੍ਹਾ ਸਿਵਲ ਹਸਪਤਾਲ ਵਿਖੇ ਦਾਖ਼ਲ ਸਮੂਹ ਮਰੀਜ਼ਾਂ ਨੂੰ ਫਲ, ਬਿਸਕੁਟ ਤੇ ਦੁੱਧ ਦੀ ਵੰਡ ਕੀਤੀ ਗਈ। ਸਮਿਤੀ ਦੇ ਕਨਵੀਨਰ ਕੰਵਲ ਕਿਸ਼ੋਰ ਗਰੋਵਰ ਨੇ ਦੱਸਿਆ ਕਿ ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਫ਼ਾਜ਼ਿਲਕਾ ਦੇ ਸਮੂਹ ਮੈਂਬਰ ਸਵੇਰੇ 6 ਵਜੇ ਸਥਾਨਕ ਸਿਵਲ ਹਸਪਤਾਲ ਵਿਖੇ ਇਕੱਤਰ ਹੋਏ। ਸਭ ਤੋਂ ਪਹਿਲਾਂ ਹਸਪਤਾਲ ਵਿਚ ਦਾਖ਼ਲ ਸਾਰੇ ਮਰੀਜ਼ਾਂ ਦੇ ਜਲਦ ਸਿਹਤਯਾਬ ਹੋਣ ਲਈ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਸਮਿਤੀ ਦੇ ਮੈਂਬਰਾਂ ਨੇ ਹਰੇਕ ਵਾਰਡ ਵਿਚ ਜਾ ਕੇ ਦਾਖ਼ਲ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਫਲ, ਦੁੱਧ ਅਤੇ ਬਿਸਕੁਟ ਵੰਡੇ। ਇਸ ਮੌਕੇ ਸਮਿਤੀ ਕਨਵੀਨਰ ਕੰਵਲ ਕਿਸ਼ੋਰ ਗਰੋਵਰ, ਰਵਿੰਦਰ ਰੰਗਬੁੱਲਾ, ਅਸ਼ਵਨੀ ਅਹੂਜਾ, ਕਰਨੈਲ ਸਿੰਘ ਸਕੱਤਰ, ਅਸ਼ਵਨੀ ਗਰੋਵਰ, ਕ੍ਰਿਸ਼ਨ ਗੋਪਾਲ ਉਬਵੇਜਾ, ਵਿਜੇ ਗੁਪਤਾ ਤੇ ਕੇਵਲ ਕ੍ਰਿਸ਼ਨ ਸਚਦੇਵਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਲਾਈਨਜ਼ ਕਲੱਬ ਵਿਸ਼ਾਲ ਵਲੋਂ ਐੱਸ.ਡੀ. ਗਰਲਜ਼ ਪ੍ਰਾਇਮਰੀ ਸਕੂਲ ਨੂੰ ਆਰ.ਓ. ਤੇ ਐੱਲ.ਈ.ਡੀ. ਭੇਟ ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਕਲੱਸਟਰ ਪੱਧਰੀ ਮੁਕਾਬਲਿਆਂ ’ਚ ਜਿੱਤੇ 24 ਤਗਮੇਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।