17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਮਾਜ ਸੁਧਾਰਕ ਹਜ਼ਾਰੀ ਲਾਲ ਰਿਣਵਾ ਨੂੰ ਸ਼ਰਧਾ ਦੇ ਫ਼ੁੱਲ ਭੇਟ

ਅਬੋਹਰ, 16 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਸਮਾਜ ਸੁਧਾਰਕ ਅਤੇ ਸਮਾਜ ਸੇਵੀ ਹਜ਼ਾਰੀ ਲਾਲ ਰਿਣਵਾ ਨੂੰ ਉਨ੍ਹਾਂ ਦੀ ਬਰਸੀ ਮੌਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ‘ਸਾਹਿੱਤ ਸਦਨ’ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਸਨ।

ਅਜੀਤ ਡੈਸਕ 17-10-2026
ਅਬੋਹਰ, 16 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)-ਸਮਾਜ ਸੁਧਾਰਕ ਅਤੇ ਸਮਾਜ ਸੇਵੀ ਹਜ਼ਾਰੀ ਲਾਲ ਰਿਣਵਾ ਨੂੰ ਉਨ੍ਹਾਂ ਦੀ ਬਰਸੀ ਮੌਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ‘ਸਾਹਿੱਤ ਸਦਨ’ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ ਸਨ। ਸਾਹਿੱਤ ਸਦਨ ਦੀ ਸਥਾਪਨਾ 1924 ਵਿਚ ਸੰਤ ਸਵਾਮੀ ਕੇਸ਼ਵਾਨੰਦ ਨੇ ਕੀਤੀ ਸੀ। ਉਨ੍ਹਾਂ ਦੀ ਬਰਸੀ ਮੌਕੇ ਸਾਹਿੱਤ ਸਦਨ ਦੇ ਵਿਹੜੇ ਵਿਚ ਇਕ ਸਮਾਗਮ ਕਰਵਾਇਆ ਗਿਆ। ਅਸ਼ੋਕ ਸ਼ਰਮਾ ‘ਸ਼ਾਸਤਰੀ’ ਦੀ ਅਗਵਾਈ ਹੇਠ ਹਵਨ-ਯੱਗ ਕੀਤਾ ਗਿਆ। ਉਪਰੰਤ ਹਜ਼ਾਰੀ ਲਾਲ ਰਿਣਵਾ ਦੀ ਤਸਵੀਰ ’ਤੇ ਫ਼ੁਲ ਭੇਟ ਕਰਕੇ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਸਾਬਕਾ ਮੇਅਰ ਵਿਮਲ ਠੱਠਈ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਨਿਲ ਨਾਗਪਾਲ, ਪੰਚਾਇਤ ਸੰਮਤੀ ਦੇ ਸਾਬਕਾ ਚੇਅਰਮੈਨ ਰਵੀਕਾਂਤ ਰਿਣਵਾ, ਸਾਹਿੱਤ ਸਦਨ ਦੇ ਪ੍ਰਧਾਨ ਸੂਰਿਆਕਾਂਤ ਰਿਣਵਾ, ਸੰਯੁਕਤ ਸਕੱਤਰ ਸੰਜੀਵ ਵਰਮਾ ਤੇ ਇੰਚਾਰਜ ਡਾ.ਸੰਦੀਪ ਵਾਟਸ, ਗਊਸ਼ਾਲਾ ਦੇ ਪ੍ਰਧਾਨ ਫ਼ਕੀਰ ਚੰਦ ਗੋਇਲ, ਧਰਮਵੀਰ ਬਤਰਾ, ਸੇਵਾ ਭਾਰਤੀ ਦੇ ਸਰਪ੍ਰਸਤ ਸਤਪਾਲ ਗਿਲਹੋਤਰਾ , ਸਿੱਖਿਆ ਸ਼ਾਸਤਰੀ ਸਰੋਜ ਨਾਗਪਾਲ ਤੇ ਪ੍ਰੋ.ਜਵਾਹਰ ਲਾਲ ਅਗਰਵਾਲ, ਝੁਮਿਆਂਵਾਲੀ ਦੇ ਮਨੀ ਰਾਮ ਸਿਆਗ, ਸਤੀਸ਼ ਵਾਟਸ ਸਮੇਤ ਕਈ ਹੋਰ ਪਤਵੰਤੇ ਸ਼ਾਮਲ ਸਨ। ਹਵਨ-ਯੱਗ ਦੇ ਮੁੱਖ ਪ੍ਰਬੰਧਕ ਦੁਸ਼ਯੰਤ ਰਿਣਵਾ ਸਨ। ਇਸ ਮੌਕੇ ਲੇਖਕ ਪ੍ਰੀਸ਼ਦ ਦੇ ਪ੍ਰਧਾਨ ਰਾਜ ਸਦੋਸ਼ ਨੇ ਕਿਹਾ ਕਿ ਸਵਾਮੀ ਕੇਸ਼ਵਾਨੰਦ ਨੇ ਸਾਹਿੱਤ ਸਦਨ ਦੀ ਜ਼ਿੰਮੇਵਾਰੀ ਹਜ਼ਾਰੀ ਲਾਲ ਰਿਣਵਾ ਤੇ ਆਜ਼ਾਦੀ ਘੁਲਾਟੀਏ ਲਾਲਾ ਚਾਂਦੀ ਰਾਮ ਵਰਮਾ ਨੂੰ ਸੌਂਪੀ ਸੀ।
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕੀਤਾ ਅਗਲੀ ਖ਼ਬਰ ਸੰਜੇ ਵਰਮਾ ਕਤਲ ਕਾਂਡ ਦੇ 3 ਕਥਿਤ ਦੋਸ਼ੀਆਂ ਨੂੰ ਫਿਰ ਤੋਂ 3 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।