19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਡੀ.ਏ.ਵੀ ਸਕੂਲ ਹਰੀਪੁਰਾ ਦੀ ਏਂਜਲ ਨੇ ਕਵਿਤਾ ਗਾਇਨ ’ਚ ਰਚਿਆ ਇਤਿਹਾਸ

ਅਬੋਹਰ, 17 ਅਕਤੂਬਰ (ਵਿਵੇਕ ਹੂੜੀਆ)-ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿੱਤ ਸਿਰਜਣ ਮੁਕਾਬਲਿਆਂ (ਕਹਾਣੀ ਰਚਨਾ, ਲੇਖ ਰਚਨਾ, ਕਵਿਤਾ ਰਚਨਾ ਅਤੇ ਕਵਿਤਾ ਗਾਇਣ) ਵਿਚ ਡੀ. ਏ.

ਅਜੀਤ ਡੈਸਕ 18-10-2026
ਅਬੋਹਰ, 17 ਅਕਤੂਬਰ (ਵਿਵੇਕ ਹੂੜੀਆ)-ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿੱਤ ਸਿਰਜਣ ਮੁਕਾਬਲਿਆਂ (ਕਹਾਣੀ ਰਚਨਾ, ਲੇਖ ਰਚਨਾ, ਕਵਿਤਾ ਰਚਨਾ ਅਤੇ ਕਵਿਤਾ ਗਾਇਣ) ਵਿਚ ਡੀ.ਏ.ਵੀ. ਸਕੂਲ ਹਰੀਪੁਰਾ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ । ਇਹਨਾਂ ਮੁਕਾਬਲਿਆਂ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਉਤਸ਼ਾਹਪੂਰਵਕ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਡੀ.ਏ.ਵੀ. ਸਕੂਲ ਦੀ ਵਿਦਿਆਰਥਣ ਏਂਜਲ ਨੇ ਕਵਿਤਾ ਗਾਇਣ ਵਿਚ ਪਹਿਲਾ ਸਥਾਨ ਹਾਸਲ ਕਰਕੇ ਵੱਡੀ ਪ੍ਰਾਪਤੀ ਦਰਜ ਕੀਤੀ ਹੈ, ਜਿਸ ਦੀ ਚੋਣ ਹੁਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ ਹੈ। ਇਸ ਤੋਂ ਇਲਾਵਾ ਸੁਖਮਨਪ੍ਰੀਤ ਕੌਰ ਨੇ ਕਵਿਤਾ ਰਚਨਾ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਕਹਾਣੀ ਰਚਨਾ ਵਿਚ ਨਿਮਰਤਪਾਲ ਕੌਰ ਤੇ ਕਵਿਤਾ ਗਾਇਣ ਵਿਚ ਰਣਵੀਰ ਸਿੰਘ ਨੇ ਉਤਸ਼ਾਹ ਵਰਧਕ ਇਨਾਮ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਇਨ੍ਹਾਂ ਹੋਣਹਾਰ ਬੱਚਿਆਂ ਦੀ ਤਿਆਰੀ ਤੇ ਅਗਵਾਈ ਸੁਪਰਵਾਈਜ਼ਰੀ ਹੈੱਡ ਮੈਡਮ ਹਰਦੀਪ ਕੌਰ, ਅਮਨਦੀਪ ਕੌਰ ਤੇ ਕਮਲਜੀਤ ਕੌਰ ਦੀ ਦੇਖ-ਰੇਖ ਹੇਠ ਕੀਤੀ ਗਈ ਸੀ। ਬੱਚਿਆਂ ਦੀ ਇਸ ਸ਼ਾਨਦਾਰ ਸਫਲਤਾ ’ਤੇ ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ, ਰਿਜਨਲ ਅਸਿਸਟੈਂਟ ਮੈਡਮ ਸਮਿਤਾ ਸ਼ਰਮਾ ਨਾਰੰਗ, ਮੈਨੇਜਰ ਮੈਡਮ ਸਤਵੰਤ ਕੌਰ ਭੁੱਲਰ ਤੇ ਸਕੂਲ ਚੇਅਰਮੈਨ ਬਲਵੀਰ ਸਿੰਘ ਦਾਨੇਵਾਲੀਆ ਨੇ ਸਾਰੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਮਾਰਗਦਰਸ਼ਕ ਅਧਿਆਪਕਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਵਿਧਾਇਕ ਜਾਖੜ ਨੇ 7ਵੀਂ ਅਬੋਹਰ ਮੈਰਾਥਨ ਦੀ ਟੀ-ਸ਼ਰਟ ਤੇ ਮੈਡਲ ਕੀਤਾ ਲਾਂਚ ਅਗਲੀ ਖ਼ਬਰ ਬਜੀਦਪੁਰ ਕੱਟਿਆਂਵਾਲੀ ਵਿਖੇ ਮਨਾਇਆ ਜਾਵੇਗਾ ਦੁਸਹਿਰੇ ਦਾ ਤਿਉਹਾਰ- ਗੋਲਡੀ ਮੁਸਾਫਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।