21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਗਜ਼ਨੀ ਵਾਲਾ ਤੋਂ ਪਸ਼ੂ ਚਰਾਉਣ ਗਿਆ ਵਿਅਕਤੀ ਨਹਿਰ ’ਚ ਡੁੱਬਿਆ

ਮਮਦੋਟ, 20 ਅਕਤੂਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਹਿੰਦ ਪਾਕਿ ਸਰਹੱਦ ਦੇ ਨੇੜੇ ਵੱਸੇ ਪਿੰਡ ਗਜ਼ਨੀ ਵਾਲਾ ਉਰਫ਼ ਦੋਨਾਂ ਮੱਤੜ ਦੇ ਘਰੋਂ ਪਸ਼ੂ ਚਰਾਉਣ ਲਈ ਗਏ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਖ਼ਸ਼ੀਸ਼ ਸਿੰਘ (45) ਪੁੱਤਰ ਕੱਕਾ ਸਿੰਘ ਵਾਸੀ ਪਿੰਡ ਗਜ਼ਨੀ ਵਾਲਾ ਦੋਨਾਂ ਮੱਤੜ ਵਜੋਂ ਹੋਈ ਹੈ।

ਅਜੀਤ ਡੈਸਕ 21-10-2026
ਮਮਦੋਟ, 20 ਅਕਤੂਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਹਿੰਦ ਪਾਕਿ ਸਰਹੱਦ ਦੇ ਨੇੜੇ ਵੱਸੇ ਪਿੰਡ ਗਜ਼ਨੀ ਵਾਲਾ ਉਰਫ਼ ਦੋਨਾਂ ਮੱਤੜ ਦੇ ਘਰੋਂ ਪਸ਼ੂ ਚਰਾਉਣ ਲਈ ਗਏ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਖ਼ਸ਼ੀਸ਼ ਸਿੰਘ (45) ਪੁੱਤਰ ਕੱਕਾ ਸਿੰਘ ਵਾਸੀ ਪਿੰਡ ਗਜ਼ਨੀ ਵਾਲਾ ਦੋਨਾਂ ਮੱਤੜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਖ਼ਸ਼ੀਸ਼ ਸਿੰਘ ਦੇਰ ਸ਼ਾਮ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਪਿੰਡ ਦੇ ਨੇੜਿਓਂ ਲੰਘਦੀ ਨਹਿਰ ਦੇ ਕੰਢੇ ’ਤੇ ਲੈ ਕੇ ਗਿਆ ਸੀ ਅਤੇ ਇਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮਿਲ ਕੇ ਰਾਤ ਤੱਕ ਉਸ ਦੀ ਭਾਲ ਕੀਤੀ, ਪਰ ਬਖ਼ਸ਼ੀਸ਼ ਸਿੰਘ ਦਾ ਕੋਈ ਸੁਰਾਗ ਨਾ ਮਿਲਿਆ। ਆਖੀਰ ਪਰਿਵਾਰਿਕ ਮੈਂਬਰਾਂ ਨੇ ਮੰਗਲਵਾਰ ਸਵੇਰੇ ਦੁਬਾਰਾ ਭਾਲ ਕਰਨੀ ਸ਼ੁਰੂ ਕੀਤੀ ਤਾਂ ਪਿੰਡ ਦੇ ਨੇੜੇ ਹੀ ਨਹਿਰ ਵਿਚੋਂ ਉਸ ਦੀ ਲਾਸ਼ ਬਰਾਮਦ ਹੋਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਪਿਛਲੀ ਖ਼ਬਰ ਦਿੜ੍ਹਬਾ ਧਰਨੇ ’ਤੇ ਜਾ ਰਹੇ ਈ.ਟੀ.ਟੀ. ਸਾਥੀਆਂ ਨੂੰ ਬਡਰੁੱਖਾਂ ਵਿਖੇ ਰੋਕਣ ਦੀ ਯੂਨੀਅਨ ਵਲੋਂ ਨਿਖੇਧੀ ਅਗਲੀ ਖ਼ਬਰ ਪਿੰਡ ਲੱਧੂ ਵਾਲਾ ਨੇੜੇ ਹੋਏ ਹਾਦਸੇ ’ਚ ਮੋਟਰਸਾਈਕਲ ਸਵਾਰ 2 ਭਰਾਵਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।