24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸ਼ੂਗਰ ਕਾਰਨ ਅੱਖਾਂ ਦੀ ਰੌਸ਼ਨੀ ਨੂੰ ਖ਼ਤਰੇ ਤੋਂ ਬਚਾਉਣ ਲਈ 26 ਅਕਤੂਬਰ ਨੂੰ ਲੱਗੇਗਾ ਮੁਫ਼ਤ ਜਾਂਚ ਕੈਂਪ ਡਾ. ਪਲਕ ਆਈ ਹਸਪਤਾਲ ਵਿਚ ਮੁਫ਼ਤ ਕੀਤੇ ਜਾਣਗੇ ਜ਼ਰੂਰੀ ਟੈੱਸਟ

ਜਲਾਲਾਬਾਦ, 23 ਅਕਤੂਬਰ (ਸਤਿੰਦਰ ਸਿੰਘ ਸੋਢੀ)- ਸ਼ੂਗਰ ਰੋਗ ਤੋਂ ਪੀੜਤ ਮਰੀਜ਼ਾਂ ਦੀਆਂ ਅੱਖਾਂ ਦੀ ਸੁਰੱਖਿਅਤ ਨੂੰ ਧਿਆਨ ਵਿਚ ਰੱਖਦਿਆਂ ਡਾ. ਪਲਕ ਆਈ ਹਸਪਤਾਲ ਜਲਾਲਾਬਾਦ ਵਲੋਂ 26 ਅਕਤੂਬਰ ਦਿਨ ਸੋਮਵਾਰ ਨੂੰ ਸ਼ੂਗਰ ਕਾਰਨ ਅੱਖਾਂ ਦੇ ਪਰਦੇ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਬਿਮਾਰੀ ‘ਡਾਇਬਿਟਿਕ ਰੈਟੀਨੋਪੈਥੀ ’ ਦੀ ਜਾਂਚ ਤੇ ਇਲਾਜ ਲਈ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ।

ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੱਖ ਰੋਗਾਂ ਦੇ ਮਾਹਿਰ ਡਾ. ਪਲਕ ਵਾਟਸ। ਤਸਵੀਰ-ਸਤਿੰਦਰ ਸਿੰਘ ਸੋਢੀ 24-10-2026
ਜਲਾਲਾਬਾਦ, 23 ਅਕਤੂਬਰ (ਸਤਿੰਦਰ ਸਿੰਘ ਸੋਢੀ)- ਸ਼ੂਗਰ ਰੋਗ ਤੋਂ ਪੀੜਤ ਮਰੀਜ਼ਾਂ ਦੀਆਂ ਅੱਖਾਂ ਦੀ ਸੁਰੱਖਿਅਤ ਨੂੰ ਧਿਆਨ ਵਿਚ ਰੱਖਦਿਆਂ ਡਾ.ਪਲਕ ਆਈ ਹਸਪਤਾਲ ਜਲਾਲਾਬਾਦ ਵਲੋਂ 26 ਅਕਤੂਬਰ ਦਿਨ ਸੋਮਵਾਰ ਨੂੰ ਸ਼ੂਗਰ ਕਾਰਨ ਅੱਖਾਂ ਦੇ ਪਰਦੇ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਬਿਮਾਰੀ ‘ਡਾਇਬਿਟਿਕ ਰੈਟੀਨੋਪੈਥੀ ’ ਦੀ ਜਾਂਚ ਤੇ ਇਲਾਜ ਲਈ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਮਰੀਜ਼ਾਂ ਦੇ ਜ਼ਰੂਰੀ ਟੈੱਸਟ ਮੁਫ਼ਤ ਕੀਤੇ ਜਾਣਗੇ ਤੇ ਲੋੜ ਅਨੁਸਾਰ ਇਲਾਜ ਸਬੰਧੀ ਸਲਾਹ ਤੇ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਅੱਖਾਂ ਦੇ ਰੋਗਾਂ ਦੇ ਮਾਹਿਰ ਡਾ.ਪਲਕ ਵਾਟਸ ਨੇ ਦੱਸਿਆ ਕਿ ਸ਼ੂਗਰ ਦਾ ਅਸਰ ਸਰੀਰ ਦੇ ਹੋਰਨਾਂ ਅੰਗਾਂ ਦੇ ਨਾਲ-ਨਾਲ ਅੱਖਾਂ ’ਤੇ ਵੀ ਪੈ ਸਕਦਾ ਹੈ। ਲੰਮੇ ਸਮੇਂ ਤੱਕ ਖ਼ੂਨ ਵਿਚ ਸ਼ੂਗਰ ਦਾ ਪੱਧਰ ਵਧਿਆ ਰਹਿਣ ਕਾਰਨ ਅੱਖਾਂ ਦੇ ਪਰਦੇ (ਰੈਟੀਨਾ) ਦੀਆਂ ਖ਼ੂਨ ਦੀਆਂ ਨਾੜੀਆਂ ਪ੍ਰਭਾਵਿਤ ਹੋ ਸਕਦੀਆਂ ਹਨ ਜਿਸ ਨੂੰ ‘ਡਾਇਬਿਟਿਕ ਰੈਟੀਨੋਪੈਥੀ’ ਕਿਹਾ ਜਾਂਦਾ ਹੈ ਤੇ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਨਾ ਲੱਗਣ ਕਾਰਨ ਅੱਖਾਂ ਦੀ ਰੌਸ਼ਨੀ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਇਸ ਮੁਫ਼ਤ ਕੈਂਪ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਮਰੀਜ਼ਾਂ ਦੇ ਲਗਭਗ 5,000/ ਰੁਪਏ ਦੀ ਕੀਮਤ ਦੇ ਅੱਖਾਂ ਨਾਲ ਸਬੰਧਿਤ ਟੈੱਸਟ ਮੁਫ਼ਤ ਕੀਤੇ ਜਾਣਗੇ।
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਚਿਤਕਾਰਾ ਯੂਨੀਵਰਸਿਟੀ ਵਲੋਂ ਕਰੀਅਰ ਤੇ ਮਾਰਗਦਰਸ਼ਨ ਸੈਮੀਨਾਰ ਅਗਲੀ ਖ਼ਬਰ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਦੇ ਯੂਥ ਫ਼ੈਸਟੀਵਲ ਦੇ ਪਹਿਲੇ ਦੋ ਦਿਨਾਂ ਦੇ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।