25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗੋਪੀਚੰਦ ਆਰੀਆ ਮਹਿਲਾ ਕਾਲਜ ਵਲੋਂ ਜਾਗਰੂਕਤਾ ਰੈਲੀ

ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਗੋਪੀਚੰਦ ਆਰੀਆ ਮਹਿਲਾ ਕਾਲਜ ਅਬੋਹਰ ਦੇ ਵੂਮੈਨਜ਼ ਸਟੱਡੀਜ਼ ਸੈਂਟਰ ਵਲੋਂ ਐਨ. ਐੱਸ.

ਅਜੀਤ ਡੈਸਕ 25-10-2026
ਅਬੋਹਰ, 24 ਅਕਤੂਬਰ (ਵਿਵੇਕ ਹੂੜੀਆ)- ਗੋਪੀਚੰਦ ਆਰੀਆ ਮਹਿਲਾ ਕਾਲਜ ਅਬੋਹਰ ਦੇ ਵੂਮੈਨਜ਼ ਸਟੱਡੀਜ਼ ਸੈਂਟਰ ਵਲੋਂ ਐਨ.ਐੱਸ.ਐੱਸ. ਯੂਨਿਟ ਦੇ ਸਹਿਯੋਗ ਨਾਲ ‘ਵਾਕ ਫ਼ਾਰ ਇਕੁਐਲਿਟੀ, ਮਾਰਚ ਫ਼ਾਰ ਚੇਂਜ’ ਵਿਸ਼ੇ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ। ਕਾਲਜ ਦੀ ਪ੍ਰਿੰਸੀਪਲ ਅਤੇ ਡਾਇਰੈਕਟਰ ਡਾ.ਰੇਖਾ ਸੂਦ ਹਾਂਡਾ ਦੇ ਮਾਰਗਦਰਸ਼ਨ ਹੇਠ ਇਸ ਰੈਲੀ ਦਾ ਮੁੱਖ ਉਦੇਸ਼ ਸਮਾਜ ਵਿਚ ਲਿੰਗਕ ਸਮਾਨਤਾ, ਬਰਾਬਰ ਅਧਿਕਾਰਾਂ ਤੇ ਆਪਸੀ ਸਨਮਾਨ ਪ੍ਰਤੀ ਜਾਗਰੂਕਤਾ ਫੈਲਾਉਣਾ ਸੀ। ਰੈਲੀ ਵਿਚ ਲਗਭਗ 100 ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਵਿਦਿਆਰਥਣਾਂ ਨੇ ਹੱਥਾਂ ਵਿਚ ਤਖ਼ਤੀਆਂ ਫੜ ਕੇ ‘ਵੱਖਰੀਆਂ ਭੂਮਿਕਾਵਾਂ, ਬਰਾਬਰ ਅਧਿਕਾਰ’, ‘ਸਭ ਦਾ ਸਨਮਾਨ ਕਰੋ, ਕਿਸੇ ਨਾਲ ਵਿਤਕਰਾ ਨਾ ਕਰੋ’ ਤੇ ‘ਸਸ਼ਕਤ ਬਣੋ, ਸਿੱਖਿਅਤ ਬਣੋ, ਅੱਗੇ ਵਧੋ’ ਵਰਗੇ ਪ੍ਰਭਾਵਸ਼ਾਲੀ ਨਾਅਰਿਆਂ ਰਾਹੀਂ ਸਮਾਜ ਵਿਚ ਸੁਰੱਖਿਅਤ ਵਾਤਾਵਰਨ ਤੇ ਬਰਾਬਰ ਮੌਕੇ ਮੁਹੱਈਆ ਕਰਵਾਉਣ ਦਾ ਸੁਨੇਹਾ ਦਿੱਤਾ।
ਪਿਛਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ’ਚ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਸਾਲਾਸਰ ਧਾਮ ਵਿਖੇ ਲੰਗਰ ਲਗਾਉਣ ਲਈ ਰਾਸ਼ਨ ਦਾ ਟਰੱਕ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।