26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਰਮਿੰਦਰ ਸਿੰਘ ਆਵਲਾ ਦੇ ਕਾਂਗਰਸ ਛੱਡਣ...

ਜਿਨ੍ਹਾਂ ਨੇ ਉਨ੍ਹਾਂ ਦਾ ਸਿਆਸੀ ਤੌਰ ’ਤੇ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਕਿ ਆਵਲਾ ਨੇ ਕਿਹੜੀਆਂ ਮਜਬੂਰੀਆਂ ਜਾਂ ਕਿਸ ਦਬਾਅ ਹੇਠ ਪਾਰਟੀ ਛੱਡੀ ਹੈ, ਇਸ ਬਾਰੇ ਉਹ ਖ਼ੁਦ ਹੀ ਦੱਸ ਸਕਦੇ ਹਨ।

( Ã ਸਫਾ 5 ਦੀ ਬਾਕੀ Æ ) 26-10-2026
ਜਿਨ੍ਹਾਂ ਨੇ ਉਨ੍ਹਾਂ ਦਾ ਸਿਆਸੀ ਤੌਰ ’ਤੇ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਕਿ ਆਵਲਾ ਨੇ ਕਿਹੜੀਆਂ ਮਜਬੂਰੀਆਂ ਜਾਂ ਕਿਸ ਦਬਾਅ ਹੇਠ ਪਾਰਟੀ ਛੱਡੀ ਹੈ, ਇਸ ਬਾਰੇ ਉਹ ਖ਼ੁਦ ਹੀ ਦੱਸ ਸਕਦੇ ਹਨ। ਉਨ੍ਹਾਂ ਆਵਲਾ ’ਤੇ ਤੰਜ਼ ਕਸਦਿਆਂ ਕਿਹਾ ਕਿ ਜਿਨ੍ਹਾਂ ਆਗੂਆਂ ਅਤੇ ਵਿਅਕਤੀਆਂ ਨਾਲ ਪਹਿਲਾਂ ਉਨ੍ਹਾਂ ਦੇ ਸਿਆਸੀ ਮਤਭੇਦ ਰਹੇ ਹਨ, ਅੱਜ ਉਹ ਉਸੇ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਸ ਨਾਲ ਸਿਆਸੀ ਹਲਕਿਆਂ ਵਿਚ ਕਈ ਸਵਾਲ ਖੜ੍ਹੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਰਮਿੰਦਰ ਸਿੰਘ ਆਵਲਾ ਨੇ ਅਕਤੂਬਰ 2019 ਵਿਚ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਕਾਂਗਰਸ ਦੀ ਟਿਕਟ ’ਤੇ ਜਿੱਤੀ ਸੀ। ਉਨ੍ਹਾਂ ਨੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਨੂੰ ਹਰਾਇਆ ਸੀ। ਇਹ ਸੀਟ ਸੁਖਬੀਰ ਸਿੰਘ ਬਾਦਲ ਦੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਜਾਣ ਮਗਰੋਂ ਖ਼ਾਲੀ ਹੋਈ ਸੀ। ਆਵਲਾ 2019 ਤੋਂ 2022 ਤੱਕ ਵਿਧਾਇਕ ਰਹੇ। 25 ਅਕਤੂਬਰ 2026 ਨੂੰ ਉਹ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਸਿਆਸੀ ਘਟਨਾਕ੍ਰਮ ’ਤੇ ਬੋਲਦਿਆਂ ਸੰਧੂ ਨੇ ਕਿਹਾ ਕਿ ਕਾਂਗਰਸ ਦੇ ਸਮਰਪਿਤ ਵਰਕਰ ਕਿਸੇ ਇੱਕ ਆਗੂ ਦੇ ਜਾਣ ਨਾਲ ਨਿਰਾਸ਼ ਨਹੀਂ ਹੋਣਗੇ।
ਪਿਛਲੀ ਖ਼ਬਰ ਵਿਜੈ ਸਾਂਪਲਾ ਤੇ ਸ਼ੀਤਲ ਅੰਗੁਰਾਲ ਸਮੇਤ ਭਾਜਪਾ ਲੀਡਰਸ਼ਿਪ... ਅਗਲੀ ਖ਼ਬਰ ਅੰਦਰੂਨੀ ਸੁਰੱਖਿਆ ਬਲਾਂ ਨੂੰ ਸਲਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।