27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜਸਨੂਰ ਕੌਰ ਢਿੱਲੋਂ ਨੇ ਨੈਸ਼ਨਲ ਡਾਂਸ ਚੈਂਪੀਅਨਸ਼ਿਪ ’ਚ ਮੱਲਾਂ ਮਾਰੀਆਂ

ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਨੈਸ਼ਨਲ ਡਾਂਸ ਚੈਂਪੀਅਨਸ਼ਿਪ ਸੀਜ਼ਨ-3 ਦੇ ਉਮਰ ਵਰਗ 13 ਤੋਂ 17 ਸਾਲ ਵਿਚ ਜਸਨੂਰ ਕੌਰ ਢਿੱਲੋਂ ਨੇ ਗਿੱਧਾ ਮੁਕਾਬਲਾ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਟਰਾਫ਼ੀ ਅਤੇ ਚਾਂਦੀ ਦੀ ਚੇਨ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਜਸਨੂਰ ਕੌਰ ਢਿੱਲੋਂ ਨੈਸ਼ਨਲ ਡਾਂਸ ਚੈਂਪੀਅਨਸ਼ਿਪ ਦੀ ਲਗਾਤਾਰ ਜੇਤੂ ਰਹੀ ਹੈ ਜਿਸ ਕਰਕੇ ਉਸ ਵਲੋਂ ਤਿੰਨਾਂ ਸੀਜ਼ਨ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਕਰਕੇ ਹੈਟਰਿਕ ਹਾਸਲ ਕੀਤੀ ਹੈ।

ਅਜੀਤ ਡੈਸਕ 27-10-2026
ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਨੈਸ਼ਨਲ ਡਾਂਸ ਚੈਂਪੀਅਨਸ਼ਿਪ ਸੀਜ਼ਨ-3 ਦੇ ਉਮਰ ਵਰਗ 13 ਤੋਂ 17 ਸਾਲ ਵਿਚ ਜਸਨੂਰ ਕੌਰ ਢਿੱਲੋਂ ਨੇ ਗਿੱਧਾ ਮੁਕਾਬਲਾ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਟਰਾਫ਼ੀ ਅਤੇ ਚਾਂਦੀ ਦੀ ਚੇਨ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਜਸਨੂਰ ਕੌਰ ਢਿੱਲੋਂ ਨੈਸ਼ਨਲ ਡਾਂਸ ਚੈਂਪੀਅਨਸ਼ਿਪ ਦੀ ਲਗਾਤਾਰ ਜੇਤੂ ਰਹੀ ਹੈ ਜਿਸ ਕਰਕੇ ਉਸ ਵਲੋਂ ਤਿੰਨਾਂ ਸੀਜ਼ਨ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਕਰਕੇ ਹੈਟਰਿਕ ਹਾਸਲ ਕੀਤੀ ਹੈ। ਇਨ੍ਹਾਂ ਮੁਕਾਬਲਿਆਂ ਦਾ ਪ੍ਰਬੰਧ ਕਾਹਨਾਂ ਡਾਂਸ ਅਕੈਡਮੀ ਬਠਿੰਡਾ ਦੀ ਸੰਚਾਲਕਾ ਮਨੀਸ਼ਾ ਸ਼ਰਮਾ ਵਲੋਂ ਕੀਤਾ ਗਿਆ। ਮੁਕਾਬਲਿਆਂ ਦੀ ਜੱਜਮੈਂਟ ਸੁਸ਼ੀਲ ਖੁੱਲਰ, ਡਾ.ਰਿਪਜੀਤ ਕੌਰ ਤੇ ਡਾ.ਅਮਨਦੀਪ ਕੌਰ ਵਲੋਂ ਕੀਤੀ ਗਈ। ਇਸ ਮੌਕੇ ਜੇਤੂ ਰਹਿਣ ਤੇ ਜਸਨੂਰ ਕੌਰ ਢਿੱਲੋਂ ਤੇ ਕੋਚ ਆਕਾਸ਼ ਕਾਲੜਾ ਨੂੰ ਅਕੈਡਮੀ ਵਲੋਂ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਜੀ.ਐੱਫ.ਸੀ. ਜਲਾਲਾਬਾਦ ਫੁੱਟਬਾਲ ਕੱਪ ਦਾ ਪੋਸਟਰ ਜਾਰੀ ਅਗਲੀ ਖ਼ਬਰ ‘ ਮੇਰਾ ਪੰਜਾਬ ਮੇਰੀ ਜ਼ਿੰਮੇਵਾਰੀ’ ਤਹਿਤ ਸਰਕਾਰੀ ਕਾਲਜ ਅਬੋਹਰ ’ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।