04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਫਾਊਂਡੇਸ਼ਨ ਵਲੋਂ ਦੀਵਾਲੀ ਮੌਕੇ ਮਹਾਂਪੁਰਖਾਂ ਦੇ ਬੁੱਤਾਂ ਦੀ ਸਫ਼ਾਈ ਕਰਕੇ ਫ਼ੁੱਲ ਭੇਟ ਕੀਤੇ

ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ)-ਦੀਵਾਲੀ ਦੇ ਤਿਉਹਾਰ ਦੇ ਸਬੰਧ ਵਿਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਫਾਊਂਡੇਸ਼ਨ ਫ਼ਾਜ਼ਿਲਕਾ ਵਲੋਂ ਸ਼ਹਿਰ ਵਿਚ ਸਥਾਪਿਤ ਮਹਾਨ ਸ਼ਖ਼ਸੀਅਤਾਂ ਦੇ ਬੁੱਤਾਂ ਦੀ ਸਫ਼ਾਈ ਕੀਤੀ ਗਈ।

ਫ਼ਾਜ਼ਿਲਕਾ ਵਿਖੇ ਦੀਵਾਲੀ ਮੌਕੇ ਮਹਾਨ ਸ਼ਖ਼ਸੀਅਤਾਂ ਦੇ ਬੁੱਤਾਂ ਦੀ ਸਫ਼ਾਈ ਕਰਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਡਾ.ਸ਼ਿਆਮਾ ਪ੍ਰਸਾਦ, ਮੁਖਰਜੀ ਫਾਊਂਡੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਵੀਨ ਧੰਜੂ, ਅਸ਼ੋਕ ਪਾਹਵਾ, ਮੋਹਨ ਦਿਓਲ ਅਤੇ ਹੋਰ ਅਹੁਦੇਦਾਰ। ਅਜੀਤ ਤਸਵੀਰ 04-11-2026
ਫ਼ਾਜ਼ਿਲਕਾ, 3 ਨਵੰਬਰ (ਦਵਿੰਦਰ ਪਾਲ ਸਿੰਘ)-ਦੀਵਾਲੀ ਦੇ ਤਿਉਹਾਰ ਦੇ ਸਬੰਧ ਵਿਚ ਡਾ.ਸ਼ਿਆਮਾ ਪ੍ਰਸਾਦ ਮੁਖਰਜੀ ਫਾਊਂਡੇਸ਼ਨ ਫ਼ਾਜ਼ਿਲਕਾ ਵਲੋਂ ਸ਼ਹਿਰ ਵਿਚ ਸਥਾਪਿਤ ਮਹਾਨ ਸ਼ਖ਼ਸੀਅਤਾਂ ਦੇ ਬੁੱਤਾਂ ਦੀ ਸਫ਼ਾਈ ਕੀਤੀ ਗਈ। ਇਸ ਮੌਕੇ ਫਾਊਂਡੇਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਵਾਮੀ ਵਿਵੇਕਾਨੰਦ, ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤਾਂ ਦੀ ਸਫ਼ਾਈ ਕਰਕੇ ਉਨ੍ਹਾਂ ’ਤੇ ਸ਼ਰਧਾ ਦੇ ਫ਼ੁਲ ਅਰਪਿਤ ਕੀਤੇ। ਇਸ ਮੌਕੇ ਫਾਊਂਡੇਸ਼ਨ ਦੇ ਵਾਈਸ-ਪ੍ਰਧਾਨ ਮੋਹਨ ਦਿਓਲ ਅਤੇ ਸੀਨੀਅਰ ਵਾਈਸ-ਪ੍ਰਧਾਨ ਅਸ਼ੋਕ ਪਾਹਵਾ ਨੇ ਕਿਹਾ ਕਿ ਦੀਵਾਲੀ ਵਰਗੇ ਪਵਿੱਤਰ ਤਿਉਹਾਰ ’ਤੇ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੀਆਂ ਪ੍ਰਤਿਮਾਵਾਂ ਦੀ ਸਫ਼ਾਈ ਕਰਕੇ ਫ਼ੁਲ ਅਰਪਿਤ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਹੈ। ਇਹ ਉਨ੍ਹਾਂ ਦੇ ਮਹਾਨ ਵਿਚਾਰਾਂ ਅਤੇ ਕੁਰਬਾਨੀਆਂ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਆਜ਼ਾਦ ਭਾਰਤ ਵਿਚ ਖ਼ੁਸ਼ੀਆਂ ਮਨਾ ਰਹੇ ਹਾਂ।ਇਸ ਤੋਂ ਬਾਅਦ ਦੇਰ ਸ਼ਾਮ ਫਾੳਂੂਡੇਸ਼ਨ ਦੇ ਅਹੁਦੇਦਾਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਸੰਸਥਾ ਦੇ ਪ੍ਰਧਾਨ ਐਡਵੋਕੇਟ ਪਰਵੀਨ ਧੰਜੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸੰਸਥਾ ਦੀਆਂ ਭਵਿੱਖੀ ਗਤੀਵਿਧੀਆਂ ਅਤੇ ਸਮਾਜ ਸੇਵੀ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਫਾਊਂਡੇਸ਼ਨ ਦੀ ਮਹਿਲਾ ਵਿੰਗ ਕਨਵੀਨਰ ਕੰਚਨ ਸ਼ਰਮਾ ਦਾ ਜਨਮ ਦਿਨ ਵੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਸਾਰੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਰਪ੍ਰਸਤ ਐਡਵੋਕੇਟ ਵਿਸ਼ਨੂੰ ਪ੍ਰਸਾਦ ਦੱਤ ਸ਼ਰਮਾ, ਪ੍ਰਧਾਨ ਐਡਵੋਕੇਟ ਪਰਵੀਨ ਧੰਜੂ, ਜਨਰਲ ਸਕੱਤਰ ਸੁਮਨ ਕਟਾਰੀਆ, ਸੀਨੀਅਰ ਵਾਈਸ-ਪ੍ਰਧਾਨ ਅਸ਼ੋਕ ਪਾਹਵਾ ਤੇ ਕਮਲੇਸ਼ ਚੁੱਘ, ਵਾਈਸ ਪ੍ਰਧਾਨ ਮੋਹਨ ਦਿਓਲ, ਸੰਗਠਨ ਸਕੱਤਰ ਵਿਕਾਸ ਮਹਿੰਦਰੂ, ਸਕੱਤਰ ਦੀਪਕ ਬਾਬਾ ਤੇ ਰਾਕੇਸ਼ ਸੁਖੀਜਾ, ਮਹਿਲਾ ਵਿੰਗ ਕਨਵੀਨਰ ਕੰਚਨ ਸ਼ਰਮਾ, ਸੁਨੀਲ ਕਸ਼ਯਪ, ਦਫ਼ਤਰ ਸਕੱਤਰ ਸੰਦੀਪ ਗਿਲਹੋਤਰਾ, ਸੋਸ਼ਲ ਮੀਡੀਆ ਇੰਚਾਰਜ ਚੰਦਰਸ਼ੇਖਰ ਠਠਈ, ਖ਼ਜ਼ਾਨਚੀ ਗੌਰਵ ਚੁੱਘ, ਸੰਨ੍ਹੀ ਸਰੋਬਾ, ਪਰਮਜੀਤ ਕੌਰ, ਜਸਮੀਨ ਦਿਓਲ, ਕੁਲਦੀਪ ਧੂੜੀਆ, ਡਾ. ਸੰਦੀਪ ਗੋਇਲ, ਸ਼ਾਂਟਾ ਕੁਮਾਰ, ਬਲਜੀਤ ਸਿੰਘ, ਸੋਹਣ ਲਾਲ, ਜਤਿੰਦਰ ਮੋਂਗਾ ਅਤੇ ਅੰਕੁਸ਼ ਵਰਮਾ ਸਮੇਤ ਹੋਰ ਅਹੁਦੇਦਾਰ ਵੀ ਹਾਜ਼ਰ ਸਨ। ਅੰਤ ਵਿਚ ਸੀਨੀਅਰ ਵਾਈਸ ਪ੍ਰਧਾਨ ਅਸ਼ੋਕ ਪਾਹਵਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਫਾਊਂਡੇਸ਼ਨ ਭਵਿੱਖ ਵਿਚ ਵੀ ਸਮਾਜ ਸੇਵਾ ਅਤੇ ਸਫ਼ਾਈ ਮੁਹਿੰਮ ਵਰਗੇ ਕਾਰਜ ਨਿਰੰਤਰ ਜਾਰੀ ਰੱਖੇਗੀ।
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਫ਼ਾਜ਼ਿਲਕਾ ਵਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਪਿੰਡ ਕਿੱਲ੍ਹਿਆਂਵਾਲੀ ’ਚ ਵਿਕਾਸ ਕਾਰਜਾਂ ਦੀ ਲੱਗੀ ਝੜੀ, ਕੈਬਨਿਟ ਮੰਤਰੀ ਸੌਂਦ ਨੇ ਕਈ ਪ੍ਰੋਜੈਕਟ ਲੋਕਾਂ ਨੂੰ ਕੀਤੇ ਸਮਰਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।