ਜੀ-11 ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵੱਲੋਂ ਬੇਸਹਾਰਾ ਔਰਤਾਂ ਨੂੰ ਨਵੰਬਰ ਮਹੀਨੇ ਦੇ ਰਾਸ਼ਨ ਦੀ ਵੰਡ
ਫ਼ਾਜ਼ਿਲਕਾ, 6 ਨਵੰਬਰ (ਦਵਿੰਦਰ ਪਾਲ ਸਿੰਘ)-ਜੀ-11 ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਵਲੋਂ ਚਲਾਈ ਜਾ ਰਹੀ ਮਾਸਿਕ ਰਾਸ਼ਨ ਵੰਡ ਮੁਹਿੰਮ ਤਹਿਤ ਨਵੰਬਰ ਮਹੀਨੇ ਦਾ ਰਾਸ਼ਨ ਵੰਡਣ ਦਾ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਇੰਚਾਰਜ ਸੰਜੀਵ ਮੋਂਗਾ ਅਤੇ ਰੌਕਸੀ ਫੁਟੇਲਾ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸਾਧੂ ਆਸ਼ਰਮ ਮੰਦਰ ਵਿਖੇ ਜ਼ਰੂਰਤਮੰਦ ਔਰਤਾਂ ਨੂੰ ਮਾਸਿਕ ਰਾਸ਼ਨ ਵੰਡਿਆ ਗਿਆ।
ਫ਼ਾਜ਼ਿਲਕਾ ਦੇ ਸ਼੍ਰੀ ਸਾਧੂ ਆਸ਼ਰਮ ਮੰਦਰ ਵਿਖੇ ਜੀ-11 ਵੈੱਲਫੇਅਰ ਸੋਸਾਇਟੀ ਵਲੋਂ ਰਾਸ਼ਨ ਵੰਡ ਸਮਾਗਮ ਦੌਰਾਨ ਹਾਜ਼ਰ ਸੋਸਾਇਟੀ ਮੈਂਬਰ। ਅਜੀਤ ਤਸਵੀਰ
07-11-2026